ਚੀਮਾ ਵਲੋਂ ਕਾਂਗਰਸ ਦਾ ਚੋਣ ਮੈਨੀਫੈਸਟੋ ''ਠਗੀ ਦਾ ਨਵਾਂ ਪ੍ਰਾਜਕੈਟ'' ਕਰਾਰ

Tuesday, Apr 02, 2019 - 06:22 PM (IST)

ਚੀਮਾ ਵਲੋਂ ਕਾਂਗਰਸ ਦਾ ਚੋਣ ਮੈਨੀਫੈਸਟੋ ''ਠਗੀ ਦਾ ਨਵਾਂ ਪ੍ਰਾਜਕੈਟ'' ਕਰਾਰ

ਚੰਡੀਗੜ੍ਹ : ਕਾਂਗਰਸ ਵਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਨੂੰ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ 'ਠਗੀ ਦਾ ਨਵਾਂ ਪ੍ਰਾਜੈਕਟ' ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨਾਲ ਠਗੀ ਮਾਰਨ ਲਈ ਕਾਂਗਰਸ ਨੇ ਇਕ ਨਵੀਂ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਹੈ, ਜਿਸ 'ਤੇ ਦੇਸ਼ ਵਾਸੀ ਭਰੋਸਾ ਨਹੀਂ ਕਰ ਸਕਦੇ ਕਿਉਂਕਿ ਕਾਂਗਰਸ ਨੇ ਜਿਸ ਨੂੰ ਆਪਣਾ ਪ੍ਰਧਾਨ ਮੰਤਰੀ ਉਮੀਦਵਾਰ ਐਲਾਨਿਆ ਹੈ, ਉਸ 'ਤੇ ਲੋਕ ਭਰੋਸਾ ਨਹੀਂ ਕਰ ਸਕਦੇ। ਇੱਥੇ ਡਾ. ਚੀਮਾ ਰਾਹੁਲ ਗਾਂਧੀ ਦਾ ਨਾਂ ਲਏ ਬਗੈਰ ਤੰਜ ਕੱਸ ਰਹੇ ਸਨ। ਉੁਨ੍ਹਾਂ ਕਿਹਾ ਕਿ ਕਾਂਗਰਸ ਨੇ ਵਾਅਦਾ ਖਿਲਾਫੀ ਕੀਤੀ ਹੈ ਅਤੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਅਜੇ ਤੱਕ ਮੁਆਫ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਬਾਰੇ ਵੀ ਕੁਝ ਸੋਚਿਆ ਨਹੀਂ ਹੈ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਰੋਜ਼ਗਾਰ ਨਹੀਂ ਦਿੱਤਾ ਗਿਆ ਹੈ। 


author

Babita

Content Editor

Related News