ਡੱਡੂਮਾਜਰਾ ''ਚ ਨਹੀਂ ਬਣੇਗਾ ਮਰੇ ਜਾਨਵਰਾਂ ਨੂੰ ਸਾੜਨ ਦਾ ਪਲਾਂਟ

07/01/2019 3:33:37 PM

ਚੰਡੀਗੜ੍ਹ (ਰਾਜਿੰਦਰ) : ਡੱਡੂਮਾਜਰਾ ਕਾਲੋਨੀ 'ਚ ਰਾਸ਼ਟਰੀ ਜਨਮੰਚ ਅਤੇ ਅਖਿਲ ਭਾਰਤੀ ਸਮਰਪਣ ਫਾਊਂਡੇਸ਼ਨ ਦੇ ਕਾਲੋਨੀ 'ਚ ਨਗਰ ਨਿਗਮ ਵਲੋਂ ਮ੍ਰਿਤਕ ਜਾਨਵਾਰਾਂ ਨੂੰ ਸਾੜਨ ਦਾ ਪਲਾਂਟ ਨਾ ਲਾਏ ਜਾਣ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਲੋਕਾਂ ਵਲੋਂ ਖੁਸ਼ੀ ਪ੍ਰਗਟ ਕੀਤੀ ਗਈ। ਇਸ ਦੌਰਾਨ ਲੋਕਾਂ ਨੇ ਢੋਲ ਦੇ ਡਗੇ 'ਤੇ ਭੰਗੜਾ ਪਾ ਕੇ ਇਕ-ਦੂਜੇ ਨੂੰ ਲੱਡੂ ਵੰਡ ਕੇ ਵਧਾਈ ਦਿੱਤੀ। ਸਥਾਨਕ ਨੇਤਾ ਨਰਿੰਦਰ ਚੌਧਰੀ ਨੇ ਕਿਹਾ ਕਿ ਮੰਚ ਤੇ ਸਮਰਪਣ ਵਲੋਂ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਕਾਲੋਨੀ ਵਾਸੀਆਂ ਨਾਲ ਲਗਾਤਾਰ ਨੁੱਕੜ ਮੀਟਿੰਗ ਕੀਤੀ ਜਾ ਰਹੀ ਸੀ ਅਤੇ ਕੈਂਡਲ ਮਾਰਚ ਤੋਂ ਲੈ ਕੇ ਨਗਰ ਨਿਗਮ ਦੇ ਮੇਅਰ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਕਾਲੋਨੀ ਨਿਵਾਸੀਆਂ ਵਲੋਂ ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਹਾਊਸ ਦਾ ਘਿਰਾਓ ਵੀ ਕਰਨ ਦੀ ਤਿਆਰੀ ਲਗਭਗ ਤੈਅ ਹੋ ਚੁੱਕੀ ਹੈ। ਸਮਾਂ ਰਹਿੰਦੇ ਨਗਰ ਨਿਗਮ ਨੂੰ ਇਸ ਦੀ ਭਿਣਕ ਲੱਗ ਗਈ ਸੀ ਅਤੇ ਨਿਗਮ ਦੇ ਅਧਿਕਾਰੀਆਂ ਵਲੋਂ ਹਾਊਸ ਦੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਹੀ ਮੇਅਰ ਨੂੰ ਕਾਲੋਨੀ ਦੇ ਲੋਕਾਂ 'ਚ ਭੇਜ ਕੇ ਐਲਾਨ ਕਰਾਇਆ ਕਿ ਨਗਰ ਨਿਗਮ ਕਾਲੋਨੀ 'ਚ ਪਲਾਂਟ ਕਿਤੇ ਹੋਰ ਨਹੀਂ ਲੱਗੇਗਾ। 
 


Babita

Content Editor

Related News