ਡੀ. ਸੀ. ਦਫਤਰ ਦੇ ਕਰਮਚਾਰੀਆਂ ਵੱਲੋਂ ਕਲਮ-ਛੋੜ ਹੜਤਾਲ ਅੱਜ ਤੋਂ
Monday, Jan 22, 2018 - 07:30 AM (IST)

ਅੰਮ੍ਰਿਤਸਰ, (ਨੀਰਜ)- ਗੇਟ ਰੈਲੀਆਂ ਕਰਨ ਤੋਂ ਬਾਅਦ ਸੋਮਵਾਰ ਨੂੰ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਵੱਲੋਂ ਕਲਮ-ਛੋੜ ਹੜਤਾਲ ਕੀਤੀ ਜਾਵੇਗੀ। ਇਹ ਹੜਤਾਲ ਲਗਾਤਾਰ 2 ਦਿਨ ਚੱਲੇਗੀ।
ਯੂਨੀਅਨ ਦੇ ਜ਼ਿਲਾ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਯੂਨੀਅਨ ਦਾ ਕੋਈ ਵੀ ਕਰਮਚਾਰੀ ਹੜਤਾਲ ਦੌਰਾਨ ਕਲਮ ਨਹੀਂ ਫੜੇਗਾ, ਇਸ ਤੋਂ ਇਲਾਵਾ ਸੀਟਾਂ ਦੇ ਚਾਰਜ ਵੀ ਛੱਡ ਦਿੱਤੇ ਜਾਣਗੇ। ਡੀ. ਸੀ. ਦਫਤਰ ਤੋਂ ਇਲਾਵਾ ਉਪ ਮੰਡਲ ਦਫਤਰਾਂ ਅਜਨਾਲਾ ਤੇ ਬਾਬਾ ਬਕਾਲਾ 'ਚ ਵੀ ਹੜਤਾਲ ਕੀਤੀ ਜਾਵੇਗੀ।
ਵਰਣਨਯੋਗ ਹੈ ਕਿ ਕਰਮਚਾਰੀਆਂ ਦੀ ਹੜਤਾਲ ਨਾਲ ਸਮੁੱਚੇ ਡੀ. ਸੀ. ਦਫਤਰ ਦਾ ਸਾਰਾ ਕੰਮ ਰੁਕ ਸਕਦਾ ਹੈ ਕਿਉਂਕਿ ਡੀ. ਸੀ. ਦਫਤਰ 'ਚ ਏ. ਡੀ. ਸੀ., ਐੱਸ. ਡੀ. ਐੱਮ., ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਤੋਂ ਇਲਾਵਾ ਰਜਿਸਟਰੀ ਦਫਤਰ ਵੀ ਸ਼ਾਮਲ ਹਨ, ਜਿਥੇ ਸਾਰਾ ਕੰਮ ਠੱਪ ਹੋ ਸਕਦਾ ਹੈ।