ਜਲੰਧਰ: ਸਾਈਬਰ ਠੱਗਾਂ ਦਾ ਕਾਰਨਾਮਾ ਕਰੇਗਾ ਹੈਰਾਨ, ਕੁੜੀ ਦੇ ਵਟਸਐਪ ਜ਼ਰੀਏ ਇੰਝ ਠੱਗੇ 40 ਹਜ਼ਾਰ ਰੁਪਏ

Sunday, Apr 30, 2023 - 02:47 PM (IST)

ਜਲੰਧਰ: ਸਾਈਬਰ ਠੱਗਾਂ ਦਾ ਕਾਰਨਾਮਾ ਕਰੇਗਾ ਹੈਰਾਨ, ਕੁੜੀ ਦੇ ਵਟਸਐਪ ਜ਼ਰੀਏ ਇੰਝ ਠੱਗੇ 40 ਹਜ਼ਾਰ ਰੁਪਏ

ਜਲੰਧਰ (ਮ੍ਰਿਦੁਲ)- ਆਨਲਾਈਨ ਫਰਾਡ ਭੋਲੇ-ਭਾਲੇ ਲੋਕਾਂ ਨੂੰ ਹਰ ਵਾਰ ਨਵੇਂ ਤਰੀਕੇ ਨਾਲ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਚਾਹੇ ਬੱਚਾ ਹੋਵੇ ਜਾਂ ਬਜ਼ੁਰਗ। ਇਸ ਵਾਰ ਉਸ ਨੇ ਇੰਨੇ ਚਲਾਕੀ ਨਾਲ ਇਕ ਲੜਕੀ ਨੂੰ ਠੱਗ ਕੇ ਪੇਟੀਐੱਮ ਰਾਹੀਂ ਉਸ ਦੇ ਖਾਤੇ ’ਚੋਂ 40 ਹਜ਼ਾਰ ਰੁਪਏ ਟਰਾਂਸਫ਼ਰ ਕਰਵਾ ਲਏ। ਧੋਖਾਧੜੀ ਕਰਨ ਲਈ ਬਦਮਾਸ਼ਾਂ ਨੇ ਪਹਿਲਾਂ ਲੜਕੀ ਦੀ ਦੋਸਤ ਦਾ ਵ੍ਹਟਸਐਪ ਹੈਕ ਕੀਤਾ ਅਤੇ ਬਾਅਦ ’ਚ ਲੜਕੀ ਨੂੰ ਵ੍ਹਟਸਐਪ ’ਤੇ ਹੀ ਯੂ. ਪੀ. ਆਈ. ਕੋਡ ਭੇਜ ਕੇ ਪੈਸੇ ਟਰਾਂਸਫ਼ਰ ਕਰਵਾ ਲਏ। ਠੱਗੀ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਉਸ ਨੂੰ ਉਸ ਦੀ ਦੋਸਤ ਦਾ ਫੋਨ ਆਇਆ ਕਿ ਉਸ ਦਾ ਵ੍ਹਟਸਐਪ ਹੈਕ ਹੋ ਗਿਆ ਹੈ ਅਤੇ ਉਸ ਦੇ ਨਾਂ ’ਤੇ ਕੁਝ ਲੋਕ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਵ੍ਹਟਸਐਪ ’ਤੇ ਪੈਸੇ ਮੰਗ ਰਹੇ ਹਨ।

ਪੀੜਤ ਪਰਿਵਾਰ ਨੇ ਮਾਮਲੇ ਸਬੰਧੀ ਸਾਈਬਰ ਸੈੱਲ 'ਚ ਸ਼ਿਕਾਇਤ ਦਰਜ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਜਾਨ੍ਹਵੀ ਅਗਰਵਾਲ ਦੇ ਕਾਰੋਬਾਰੀ ਪਿਤਾ ਅਜੈ ਅਗਰਵਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਬੇਟੀ ਦੀ ਦੋਸਤ ਆਰੂਸ਼ੀ ਵੱਲੋਂ ਵ੍ਹਟਸਐਪ ’ਤੇ ਮੈਸੇਜ ਆਇਆ ਸੀ ਕਿ ਉਸ ਨੂੰ 40,000 ਰੁਪਏ ਦੀ ਲੋੜ ਹੈ, ਜੋ ਉਹ ਦੁਪਹਿਰ 2 ਵਜੇ ਤੱਕ ਵਾਪਸ ਕਰ ਦੇਵੇਗੀ। ਇਹ ਸਭ ਕੁਝ ਵ੍ਹਟਸਐਪ ’ਤੇ ਸੰਦੇਸ਼ਾਂ ਰਾਹੀਂ ਹੋਇਆ, ਜਿਸ ’ਚ ਸ਼ਾਤਿਰ ਠੱਗ ਨੇ ਮੈਸੇਜ ਕੀਤਾ ਕਿ ਉਸ ਨੇ ਕਿਸੇ ਵਿਅਕਤੀ ਨੂੰ 40 ਹਜ਼ਾਰ ਰੁਪਏ ਦੇਣੇ ਹਨ ਤਾਂ ਕੀ ਉਹ ਉਸ ਨੂੰ ਪੈਸੇ ਦੇ ਸਕਦੀ ਹੈ।

ਇਹ ਵੀ ਪੜ੍ਹੋ : ਸ਼ਾਹਕੋਟ 'ਚ ਵੱਡੀ ਘਟਨਾ, ਪ੍ਰੇਮਿਕਾ ਨੂੰ ਮਿਲਣ ਘਰ ਗਿਆ ਸੀ ਪ੍ਰੇਮੀ, ਰੌਲਾ ਪੈਣ ਮਗਰੋਂ ਪ੍ਰੇਮੀ ਜੋੜੇ ਨੇ ਨਿਗਲੀ ਸਲਫ਼ਾਸ

ਇਸ ’ਤੇ ਬੇਟੀ ਨੇ ਕਿਹਾ ਕਿ ਉਹ ਮਦਦ ਕਰਨ ਲਈ ਤਿਆਰ ਹੈ। ਸ਼ਾਤਿਰ ਨੇ ਇਹ ਸੰਦੇਸ਼ ਲਿਖਿਆ ਕਿ ਉਸ ਦਾ ਪੇਟੀਐੱਮ ਕੰਮ ਨਹੀਂ ਕਰ ਰਿਹਾ ਹੈ। ਉਸ ਨੇ ਕਿਸੇ ਨੂੰ ਭੁਗਤਾਨ ਕਰਨਾ ਹੈ। ਇਸ ਲਈ ਉਸ ਨੂੰ ਉਸੇ ਵਿਅਕਤੀ ਦੇ ਯੂ. ਪੀ. ਆਈ. ਨੰਬਰ ’ਤੇ ਸਿੱਧਾ ਟ੍ਰਾਂਸਫਰ ਕਰਨਾ ਚਾਹੀਦਾ ਹੈ। ਇਸ ਲਈ ਠੱਗ ਨੇ ਆਪਣਾ ਯੂ. ਪੀ. ਆਈ. ਨੰਬਰ ਭੇਜਿਆ, ਜੋ ਪਰਮਾਨੰਦ ਪਾਸਵਾਨ ਦੇ ਨਾਂ ’ਤੇ ਰਜਿਸਟਰਡ ਸੀ। ਬੇਟੀ ਨੇ 40 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਧੋਖਾਧੜੀ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਉਸ ਦੀ ਦੋਸਤ ਆਰੂਸ਼ੀ ਨੂੰ ਫੋਨ ਆਇਆ ਕਿ ਉਸ ਦਾ ਵ੍ਹਟਸਐਪ ਹੈਕ ਹੋ ਗਿਆ ਹੈ ਅਤੇ ਕੁਝ ਧੋਖੇਬਾਜ਼ ਉਸ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਮੰਗ ਰਹੇ ਹਨ। ਉਹ ਵੀ ਵ੍ਹਟਸਐਪ ’ਤੇ, ਜਿਸ ਤੋਂ ਬਾਅਦ ਪੀੜਤ ਜਾਨ੍ਹਵੀ ਨੂੰ ਪਤਾ ਲੱਗਾ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ, ਜਿਸ ਤੋਂ ਬਾਅਦ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੀੜਤ ਜਾਨ੍ਹਵੀ ਦੇ ਪਿਤਾ ਅਜੈ ਅਗਰਵਾਲ ਨੇ ਕਿਹਾ ਕਿ ਸਾਈਬਰ ਠੱਗਾਂ ਤੋਂ ਸਾਵਧਾਨ ਰਹੋ, ਅੱਜ ਉਨ੍ਹਾਂ ਦੀ ਧੀ ਨਾਲ ਅਜਿਹਾ ਹੋਇਆ ਹੈ, ਕਿਰਪਾ ਕਰਕੇ ਸਾਵਧਾਨ ਰਹੋ ਤਾਂ ਜੋ ਹੋਰ ਇਸ ਠੱਗ ਦਾ ਸ਼ਿਕਾਰ ਨਾ ਹੋ ਜਾਣ।

ਇਹ ਵੀ ਪੜ੍ਹੋ : ਜਦੋਂ ਤਕ ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸੁਧਰਦੀ, ਕੋਈ ਨਿਵੇਸ਼ ਕਰਨ ਨਹੀਂ ਆਏਗਾ: ਸੋਮ ਪ੍ਰਕਾਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

 


author

shivani attri

Content Editor

Related News