ਕਸਟਮ ਕਮਿਸ਼ਨਰੇਟ ਵਿਭਾਗ ਦੀ ਵੱਡੀ ਕਾਰਵਾਈ, ਕਰੋੜਾ ਦੀ ਪਾਬੰਦੀਸ਼ੁਦਾ ਸਿਗਰੇਟ ਦੇ 2 ਕੰਟੇਨਰ ਸੀਜ਼

Thursday, May 20, 2021 - 11:06 PM (IST)

ਕਸਟਮ ਕਮਿਸ਼ਨਰੇਟ ਵਿਭਾਗ ਦੀ ਵੱਡੀ ਕਾਰਵਾਈ, ਕਰੋੜਾ ਦੀ ਪਾਬੰਦੀਸ਼ੁਦਾ ਸਿਗਰੇਟ ਦੇ 2 ਕੰਟੇਨਰ ਸੀਜ਼

ਲੁਧਿਆਣਾ, (ਸੇਠੀ)- ਕਸਟਮ ਕਮਿਸ਼ਨਰੇਟ ਵਿਭਾਗ ਲੁਧਿਆਣਾ ਨੇ ਇਨਲੈਂਡ ਕੰਟੇਨਰ ਡਿਪੋਟ, ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਸਥਾਨਕ ਢੰਡਾਰੀ ਕਲਾਂ ਅਧਿਕਾਰੀਆਂ ਨੇ ਮੈਸਰਜ਼ ਸ਼੍ਰੀਆਂਸ ਅਪੈਰਲਸ ਐਂਡ ਲੈਦਰਰਾਈਟਸ ਵੱਲੋਂ ਆਯਾਤ ਕੀਤੇ ਗਏ ਸਮਾਨ ਦੀ ਜਾਂਚ ਕਰਦੇ ਹੋਏ ਡ੍ਰਾਈ ਡੇਟਸ ਦੇ ਪਿੱਛੇ ਲੁਕੋ ਕੇ ਸਿਗਰਟ ਦੇ ਨਾਜਾਇਜ਼ ਆਯਾਤ ਦਾ ਵੱਡਾ ਕੇਸ ਦਰਜ ਕੀਤਾ।

ਇਹ ਵੀ ਪੜ੍ਹੋ-  ਮੋਦੀ ਸਰਕਾਰ ਵੱਲੋਂ DAP 'ਤੇ ਸਬਸਿਡੀ ਕਿਸਾਨਾਂ ਨਾਲ ਮਜ਼ਾਕ : ਭਰਾਜ

ਜਾਣਕਾਰੀ ਦਿੰਦੇ ਹੋਏ ਕਸਟਮ ਕਮਿਸ਼ਨਰ ਲੁਧਿਆਣਾ ਅਰਵਿੰਦਰ ਸਿੰਘ ਰੰਗਾ ਨੇ ਦੰਸਿਆ ਕਿ ਮੈਸਰਜ਼ ਸ਼੍ਰੀਆਂਸ ਅਪੈਰਲਸ ਐਂਡ ਲੈਦਰਾਈਟਸ ਨੇ ਆਪਣੇ ਸੀ.ਐੱਚ.ਏ. ਦੇ ਜ਼ਰੀਏ ਮੈਸਰਜ਼ ਮੋਜੋਸ ਇੰਪੈਕਸ ਇੰਟਰਨੈਸ਼ਨਲ ਨੇ ਆਯਾਤ ਦਸਤਾਵੇਜ਼ਾਂ ਦੇ ਮੁਤਾਬਕ ਯੂ.ਏ.ਈ. ਤੋਂ ਸੁੱਕੀ ਖਜੂਰ ਦੇ 1120 ਬੈਗ ਇੰਪੋਰਟ ਕਰਨ ਲਈ ਬਿੱਲ ਆਫ ਐਂਟਰੀ ਨੰਬਰ (3940459) 13 ਮਈ ਨੂੰ ਦਾਇਰ ਕੀਤਾ ਸੀ। ਜਾਂਚ ਅਤੇ ਮਨਜ਼ੂਰੀ ਲਈ ਬਿੱਲ ਆਫ ਐਂਟਰੀ ਆਈ.ਸੀ.ਡੀ. ਕੰਟੇਨਰ, ਢੰਡਾਰੀ ਕਲਾਂ, ਲੁਧਿਆਣਾ ਵਿਚ ਰਜਿਸਟਰਡ ਕੀਤਾ ਗਿਆ ਸੀ। ਕਸਟਮ ਬ੍ਰੋਕਰ ਵੱਲੋਂ ਜਾਂਚ ਲਈ ਉਪਰੋਕਤ ਬਿੱਲ ਆਫ ਐਂਟਰੀ ਦੇ ਤਹਿਤ ਦੋ 40 ਫੁੱਟ ਕੰਟੇਨਰ ਪੇਸ਼ ਕੀਤੇ ਗਏ ਸਨ। ਹਰ ਕੰਟੇਨਰ ਵਿਚ ਸੁੱਕੀ ਖਜੂਰ ਦੇ 560 ਬੈਗ ਦੇ ਰੂਪ ਵਿਚ ਆਯਾਤ ਕੀਤਾ ਗਿਆ ਸੀ। ਆਯਾਤ ਖੇਪ ਦੀ 100 ਫੀਸਦੀ ਜਾਂਚ ਡਿਪਟੀ ਕਮਿਸ਼ਨਰ, ਸੁਪਰਡੈਂਟ ਅਤੇ ਕਸਟਮ ਬ੍ਰੋਕਰ ਦੀ ਹਾਜ਼ਰੀ ਵਿਚ ਜਾਂਚ ਹੁਕਮ ਮੁਤਾਬਕ ਕੀਤੀ ਗਈ।

PunjabKesari

ਵੈਰੀਫਿਕੇਸ਼ਨ ਵਿਚ ਪਤਾ ਲੱਗਾ ਹੈ ਕਿ ਆਯਾਤ ਕੀਤੇ ਮਾਲ ਵਿਚ ਸਿਗਰਟ ਦੇ ਪੈਕੇਟ ਲੁਕੋਏ ਗਏ ਸਨ। ਸਿਗਰਟ ਪੈਕੇਟ ਮਿਲਣ ਉਪਰੰਤ 100 ਫੀਸਦੀ ਕੰਟੇਨਰ ਦੇ ਮਾਲ ਦੀ ਡੀ.ਸਟਫਿੰਗ ਦਾ ਹੁਕਮ ਦਿੱਤਾ ਗਿਆ ਜਿਸ ਤੋਂ ਬਾਅਦ ਸੀ.ਐੱਚ.ਏ. ਅਤੇ ਕਸਟਮ ਅਫਸਰ ਦੀ ਅਗਵਾਈ ਵਿਚ ਕੰਟੇਨਰ ਦੀ ਡੀਸਟਫਿੰਗ ਕੀਤੀ ਗਈ। ਜਾਂਚ ਪੂਰੀ ਹੋਣ ਤੋਂ ਬਾਅਦ ਅਧਿਕਾਰੀਆਂ ਸਾਹਮਣੇ ਚੌਂਕਾ ਦੇਣ ਵਾਲੇ ਤੱਥ ਆਏ। ਇਨ੍ਹਾਂ ਦੋ ਕੰਟੇਨਰਾਂ ਵਿਚ ਲਗਭਗ 250 ਕਾਰਟਨ ਸਿਗਰੇਟ ਦੇ ਬਰਾਮਦ ਹੋਏ ਜਿਸ ਵਿਚ 120 ਕਾਰਟਨ ਅੱਸੇ ਲਾਈਟਯ ਬ੍ਰਾਂਡ ਦੇ, 20 ਕਾਰਟਨ ਬੇਂਸਨ ਐਂਡ ਹੇਜੇਸ ਬ੍ਰਾਂਡ ਦੇ ਅਤੇ 110 ਕਾਰਟਨ ਗੁਡੰਗ ਗ੍ਰਾਮ ਬ੍ਰਾਂਡ ਦੀ ਸਿਗਰਟ ਪਾਈ ਗਈ ਜਿਨ੍ਹਾਂ ਦੀ ਗੁਲ ਗਿਣਤੀ 2984000 ਦੀ ਸਟਿਕ ਸ਼ਾਮਲ ਹਨ। ਅੱਸੇ ਬ੍ਰਾਂਡ ਦੀਆਂ 12 ਲੱਖ ਸਟਿਕ, ਬੇਂਸਨ ਐਂਡ ਹੇਜੇਸ ਬ੍ਰਾਂਡ ਦੀਆਂ 2 ਲੱਖ ਸਟਿਕ ਅਤੇ ਗੁਡੰਗ ਗ੍ਰਾਮ ਬ੍ਰਾਂਡ ਦੀ 15.84 ਲੱਖ ਸਟਿਕ ਸ਼ਾਮਲ ਸਨ।

ਇਹ ਵੀ ਪੜ੍ਹੋ- 6 ਮਹੀਨਿਆਂ ਦੇ ਬਿਜਲੀ ਬਿੱਲ ਤੁਰੰਤ ਮੁਆਫ ਕਰੇ ਪੰਜਾਬ ਸਰਕਾਰ : ਸੁਖਬੀਰ

ਜ਼ਿਕਰਯੋਗ ਹੈ ਕਿ ਸੁੱਕੀ ਖਜੂਰ ਦੀਆਂ ਗੱਠਾਂ ਪਿੱਤੇ ਸਿਗਰਟ ਦੇ ਡੱਬੇ ਲੁਕੋਏ ਹੋਏ ਸਨ। ਪਾਬੰਦੀਸ਼ੁਦਾ ਸਿਗਰਟ ਦਾ ਮੁੱਲ 3.084 ਕਰੋੜ ਹੈ।

ਦੱਸ ਦਿੱਤਾ ਜਾਵੇ ਕਿ ਡੈਕਲੇਰੇਸ਼ਨ ਵਿਚ ਸਿਗਰਟ ਦੀਘੋਸ਼ਣਾ ਨਹੀਂ ਕੀਤੀ ਗਈ। ਆਯਾਤਕ ਨੇ ਇਸ ਸਬੰਧੀ ਅਜਿਹਾ ਕੋਈ ਦਸਤਾਵੇਜ਼ ਘੋਸ਼ਿਤ ਨਹੀਂ ਕੀਤਾ। ਇਸ ਲਈ ਮਾਲ ਪਾਬੰਦੀਸ਼ੁਦਾ ਹੈ ਅਤੇ ਆਯਾਤ ਨਹੀਂ ਕੀਤਾ ਜਾ ਸਕਦਾ। ਆਯਾਤ ਕੀਤਾ ਗਿਆ ਮਾਲ ਅਤੇ ਸਿਗਰਟ ਨੂੰ ਪੰਚਨਾਮਾ 19 ਮਈ 2021 ਦੇ ਤਹਿਤ ਜ਼ਬਤ ਕਰ ਲਿਆ ਗਿਆ। ਅਗਲੀ ਜਾਂਚ ਜਾਰੀ ਹੈ। ਇਸ ਸਬੰਧੀ ਇੰਪੋਰਟ ਅਤੇ ਕਸਟਮ ਬ੍ਰੋਕਰ ਤੋਂਪੁੱਛਗਿਛ ਕੀਤੀ ਜਾਵੇਗੀ ਅਤੇ ਕਸਟਮ ਅਧਿਨੀਯਮ, 1962 ਦੀਆਂ ਵਿਵਸਥਾਵਾਂ ਦੇ ਮੁਤਾਬਕ ਮੁਲਜ਼ਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ।

ਕਸਟਮ ਵਿਭਾਗ ਵੱਲੋਂ ਇੰਪੋਰਟਰ ਦੇ ਨਿਵਾਸ ਅਸਥਾਨ ‘ਤੇ ਕਾਰਵਾਈ ਜਾਰੀ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਸਟਮ ਬ੍ਰੋਕਰ ਤੋਂ ਪੁੱਛਗਿਛ ਕੀਤੀ ਜਾ ਚੁੱਕੀ ਹੈ ਅਤੇ ਕਸਟਮ ਵਿਭਾਗ ਵੱਲੋਂ ਸਪੈਸ਼ਨ ਟੀਮ ਬਣਾ ਕੇ ਉਕਤ ਸਬੰਧੀ ਫਰਮ ਦੇ ਸੰਚਾਲਕਾਂ ਦੇ ਨਿਵਾਸ ਸਥਾਨ ਚੰਡੀਗੜ੍ਹ ਰੋਡ ‘ਤੇ ਦੋ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ।
 


author

Bharat Thapa

Content Editor

Related News