ਪੰਜਾਬ 'ਚ ਕੋਰੋਨਾ ਦਾ ਕਹਿਰ, 14 ਦਿਨਾਂ ਤੋਂ ਬਾਅਦ ਵੀ ਜਾਰੀ ਰਹੇਗਾ 'ਕਰਫਿਊ'

04/03/2020 2:58:49 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ 'ਚ ਕੋਰੋਨਾ ਵਾਇਰਸ ਦੀ ਸਥਿਤੀ ਕੰਟਰੋਲ ਨਾ ਹੋਈ ਤਾਂ ਕਰਫਿਊ ਦੀ ਮਿਆਦ ਨੂੰ 14 ਅਪ੍ਰੈਲ ਤੋਂ ਅੱਗੇ ਵੀ ਜਾਰੀ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਸਖਤੀ ਦਿਖਾ ਰਹੀ ਹੈ ਅਤੇ ਪੰਜਾਬ 'ਚ ਕਿਸੇ ਵੀ ਵਿਅਕਤੀ ਨੂੰ ਬੇਵਜ੍ਹਾ ਕਰਫਿਊ 'ਚ ਛੋਟ ਨਹੀਂ ਦਿੱਤੀ ਜਾ ਰਹੀ ਹੈ। ਕੋਸ਼ਿਸ਼ ਇਹ ਹੀ ਹੈ ਕਿ ਲੋਕ ਘਰਾਂ ਅੰਦਰ ਰਹਿਣ ਤਾਂ ਜੋ ਇਕ ਨਿਰਧਾਰਿਤ ਮਿਆਦ ਦੇ ਦੌਰਾਨ ਵਾਇਰਸ ਨਾਲ ਲੜਾਈ ਨੂੰ ਜਾਰੀ ਰੱਖਿਆ ਜਾ ਸਕੇ। ਉਨ੍ਹਾਂ ਇਹ ਗੱਲ ਦਿੱਲੀ 'ਚ ਇਕ ਨਿਜੀ ਚੈਨਲ ਨਾਲ ਮੁਲਾਕਾਤ ਦੌਰਾਨ ਕਹੀ।

ਇਹ ਵੀ ਪੜ੍ਹੋ : 'ਕੋਰੋਨਾ' ਦਾ ਅਮਰੀਕਾ ਬੈਠੇ ਪੰਜਾਬੀਆਂ 'ਤੇ ਕਹਿਰ, ਪਿੰਡ ਗਿਲਜੀਆਂ ਦੇ 2 ਲੋਕਾਂ ਦੀ ਮੌਤ

PunjabKesari
ਪੰਜਾਬ 'ਚ ਇੱਕੋ ਦਿਨ 5 ਪਾਜ਼ੇਟਿਵ ਕੇਸ ਆਏ ਸਾਹਮਣੇ
ਪੰਜਾਬ 'ਚ ਵੀਰਵਾਰ ਨੂੰ 5 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ 'ਚੋਂ ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ 'ਚ ਆਉਣ ਵਾਲੇ ਉਨ੍ਹਾਂ ਦੇ 2 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਦੋਂ ਕਿ ਇਨ੍ਹਾਂ 'ਚੋਂ ਬਿਨਾਂ ਵਿਦੇਸ਼ ਯਾਤਰਾ ਵਾਲਾ ਵੀ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਤਿੰਨਾਂ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ, ਜਦੋਂ ਕਿ ਇਕ ਮਰੀਜ਼ ਪਹਿਲਾਂ ਹੀ ਇਲਾਜ ਅਧੀਨ ਹੈ। ਦੂਜੇ ਪਾਸੇ ਸਿਵਲ ਹਸਪਤਾਲ ਹੁਸ਼ਿਆਰਪਰ 'ਚ ਵੀਰਵਾਰ ਨੂੰ ਸਵੇਰੇ ਕੋਰੋਨਾ ਪਾਜ਼ੇਟਿਵ 58 ਸਾਲਾ ਮਰੀਜ਼ ਨੂੰ ਜੀ. ਐਨ. ਡੀ. ਐਚ. ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ, ਜਿਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਮਰੀਜ਼ ਕੋਰੋਨਾ ਪਾਜ਼ੇਟਿਵ ਹੋਣ ਤੋਂ ਇਲਾਵਾ ਸ਼ੂਗਰ, ਫੇਫੜਿਆਂ ਦੀ ਬੀਮਾਰੀ ਤੇ ਛਾਤੀ 'ਚ ਇਨਫੈਕਸ਼ਨ ਨਾਲ ਜੂਝ ਰਿਹਾ ਹੈ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਸੁਰਿੰਦਰ ਕੌਰ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਉਹ 17 ਮਾਰਚ ਨੂੰ ਬੱਸ 'ਚ ਬੈਠ ਕੇ ਮੋਹਾਲੀ ਆਪਣੀ ਰਿਸ਼ਤੇਦਾਰੀ 'ਚ ਗਈ ਸੀ ਉਸ ਨੂੰ 31 ਮਾਰਚ ਨੂੰ ਗੰਭੀਰ ਹਾਲਤ 'ਚ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਖਿਲਾਫ ਨਿੱਤਰਿਆ ਪੰਜਾਬ ਪੁਲਸ ਦਾ ਯੋਧਾ, ਸਰੀਰ ਦੇਣ ਦੀ ਕੀਤੀ ਪੇਸ਼ਕਸ਼

PunjabKesari
ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ 2000 ਤੋਂ ਪਾਰ, 69 ਮੌਤਾਂ
ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਭਾਰਤ 'ਚ ਹੁਣ ਤੱਕ ਵਾਇਰਸ ਕਾਰਨ ਮਾਮਲਿਆਂ ਦੀ ਗਿਣਤੀ ਵੱਧ ਕੇ 2000 ਤੋਂ ਪਾਰ ਪਹੁੰਚ ਗਈ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ ਦੇ ਨਿਜ਼ਾਮੁਦੀਨ ਸਥਿਤ ਮਰਕਜ਼ 'ਚ ਤਬਲੀਗੀ ਜਮਾਤ 'ਚ ਸ਼ਾਮਲ ਕਾਫੀ ਲੋਕ ਕੋਰੋਨਾ ਵਾਇਰਸ ਨਾਲ ਇੰਫੈਕਟਿਡ ਪਾਏ ਜਾਣ ਕਾਰਨ ਮਰੀਜ਼ਾਂ ਦੀ ਗਿਣਤੀ 'ਚ ਪਿਛਲੇ ਤਿੰਨ ਦਿਨਾਂ ਤੋਂ ਕਾਫੀ ਵਾਧਾ ਦੇਖਿਆ ਗਿਆ ਹੈ। ਅੱਜ ਭਾਵ ਸ਼ੁੱਕਰਵਾਰ ਨੂੰ ਮਿਲੇ ਆਂਕਿੜਆਂ ਮੁਤਾਬਕ 2511 ਕੋਰੋਨਾ ਇੰਫੈਕਟਿਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ 69 ਮੌਤਾਂ ਹੋ ਚੁੱਕੀਆਂ ਹੈ। ਇਸ ਦੇ ਨਾਲ ਹੀ 188 ਮਰੀਜ਼ ਠੀਕ ਵੀ ਹੋ ਚੁੱਕੇ ਹਨ। 

ਇਹ ਵੀ ਪੜ੍ਹੋ : 'ਕੋਰੋਨਾ ਸੰਕਟ ਦੌਰਾਨ ਭਾਰਤ ਨੇ ਗੋਡੇ ਨਹੀਂ ਟੇਕੇ ਬਲਕਿ ਨਵੇਂ ਰਾਹ ਤਲਾਸ਼ੇ ਹਨ'
 


Babita

Content Editor

Related News