ਕਰਫਿਊ ਦੌਰਾਨ ਤਰਨਤਾਰਨ ''ਚ ਨਜਾਇਜ਼ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਟਰੱਕ ਕਾਬੂ

Monday, Apr 06, 2020 - 06:53 PM (IST)

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਥਾਣਾ ਸਦਰ ਦੀ ਪੁਲਸ ਵੱਲੋ ਦੋ ਮੁਲਜ਼ਮਾਂ ਨੂੰ ਕਰਫਿਊ ਦੌਰਾਨ ਨਜਾਇਜ਼ ਆਤਿਸ਼ਬਾਜ਼ੀ ਨਾਲ ਭਰੇ ਟਰੱਕ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਦੋ ਹੋਰ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਇਸ ਸਬੰਧੀ ਪੁਲਸ ਨੇ ਡਿਸਾਰਟਰ ਮੈਨੇਜਮੈਟ ਅਤੇ ਐਕਸਪਲੋਸਿਵ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਧਰੁੱਵ ਦਹੀਆ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਸ ਮੁੱਖੀ ਇੰਸਪੈਕਟਰ ਮਨੋਜ ਕੁਮਾਰ ਵਲੋਂ ਸਮੇਤ ਪੁਲਸ ਪਾਰਟੀ ਗਸ਼ਤ ਕਰ ਰਹੇ ਸਨ ਤਾਂ ਕਰਫਿਊ ਦੌਰਾਨ ਕੋਟ ਧਰਮ ਚੰਦ ਵਾਲੀ ਸਾਈਡ ਨੇੜੇ ਗਿੱਲ ਪੈਟਰੋਲ ਪੰਪ ਵਿਖੇ ਇਕ ਵੱਡਾ ਟਰੱਕ ਨੰਬਰ ਕੇ.ਏ-01-ਏ.ਐਫ-3345 ਆਉਂਦਾ ਵਿਖਾਈ ਦਿੱਤਾ। ਜਿਸ ਨੂੰ ਪੁਲਸ ਪਾਰਟੀ ਵੱਲੋਂ ਰੋਕ ਕੇ ਪੁੱਛਗਿੱਛ ਕਰਨ 'ਤੇ ਇਹ ਸਾਹਮਣੇ ਆਇਆ ਕਿ ਇਸ ਟਰੱਕ ਅੰਦਰ ਬਿਨਾਂ ਮਨਜ਼ੂਰੀ ਧਮਾਕੇਖੇਜ਼ ਸਮੱਗਰੀ ਲੋਡ ਹੈ।ਜਿਸ ਸਬੰਧੀ ਟਰੱਕ ਚਾਲਕ ਪੁਲਸ ਪਾਰਟੀ ਨੂੰ ਟਰੱਕ ਅੰਦਰ ਮੌਜੂਦ ਧਮਾਕੇਖੇਜ਼ ਸਮੱਗਰੀ ਦਾ ਕੋਈ ਵੀ ਬਿੱਲ ਰਿਕਾਰਡ ਮੌਕੇ 'ਤੇ ਪੇਸ਼ ਨਹੀਂ ਕਰ ਪਾਇਆ।

ਇਹ ਵੀ ਪੜ੍ਹੋ : ਕਰਫਿਊ ਦੌਰਾਨ ਵੱਡੀ ਵਾਰਦਾਤ, ਨਾਕੇ ''ਤੇ ਪਿੰਡ ਜਾਣੀਆਂ ਦੇ ਸਰਪੰਚ ਨੂੰ ਮਾਰੀ ਗੋਲੀ    

PunjabKesari

ਇਹ ਵੀ ਪੜ੍ਹੋ : 'ਕੋਰੋਨਾ' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ 'ਚ ਮੌਤ  

ਐੱਸ.ਐੱਸ.ਪੀ. ਧਰੁੱਵ ਦਹੀਆ ਨੇ ਦੱਸਿਆ ਕਿ ਇਸ ਧਮਾਕੇ ਖੇਜ਼ ਸਮੱਗਰੀ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ ਜਿਸ ਤਹਿਤ ਥਾਣਾ ਸਦਰ ਦੇ ਏ.ਐੱਸ.ਆਈ ਬਿਸ਼ਨ ਦਾਸ ਵੱਲੋਂ ਅਗਲੇਰੀ ਕਾਰਵਾਈ ਕਰਦੇ ਹੋਏ ਰਵੀ ਚੰਦਰਨ ਪੁੱਤਰ ਰਾਮ ਸੁਆਮੀ ਵਾਸੀ ਨਾਮਾਕਨ (ਤਾਮਿਲਨਾਡੂ) ਅਤੇ ਸਿੰਦਲ ਰਾਜਾ ਪੁੱਤਰ ਦੁਰਾਏ ਵਾਸੀ ਤੇਵਰਪਮਪੱਟੀ (ਤਾਮਿਲਨਾਡੂ) ਨੂੰ ਟਰੱਕ ਸਮੇਤ ਕਾਬੂ ਕਰ ਲਿਆ ਗਿਆ ਹੈ ਜਦਕਿ ਜੋਗਿੰਦਰ ਸਿੰਘ ਅਤੇ ਬਲਵੰਤ ਸਿੰਘ ਦੋਵੇਂ ਨਿਵਾਸੀ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।ਉਨ੍ਹਾਂ ਦੱਸਿਆ ਕਿ ਇਹ ਟਰੱਕ ਅੰਮ੍ਰਿਤਸਰ ਨਿਵਾਸੀ ਦੋਵਾਂ ਵਿਅਕਤੀਆਂ ਨੇ ਮੰਗਵਾਇਆ ਸੀ ਜਿਸ ਦੀ ਜਾਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੋਹਾਲੀ ''ਚ ਕੋਰੋਨਾ ਦਾ ਕਹਿਰ ਜਾਰੀ : ਇਕੋ ਪਰਿਵਾਰ ਦੇ 3 ਮੈਂਬਰ ਪਾਜ਼ੇਟਿਵ, 19 ਪੁੱਜਾ ਅੰਕੜਾ


Gurminder Singh

Content Editor

Related News