ਜੇ. ਡੀ ਪਬਲਿਕ ਸਕੂਲ ਬੈਂਕਾ ਵਿਖੇ ਸਲਾਨਾ ਸੱਭਿਆਚਾਰ ਸਮਾਗਮ ਕਰਵਾਇਆ

02/11/2018 12:01:58 PM

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਸ਼ਨੀਵਾਰ ਜੇ. ਡੀ. ਪਬਲਿਕ ਸਕੂਲ ਬੈਂਕਾ ਵਿਖੇ ਸਲਾਨਾ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਬੱਚਿਆ ਦੁਆਰਾ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆ ਝਲਕੀਆ ਪੇਸ਼ ਕੀਤੀਆ ਗਈਆ। ਇਸ ਪ੍ਰੋਗਰਾਮ 'ਚ ਬਾਤੌਰ ਮੁੱਖ ਮਹਿਮਾਨ ਗੁਰਦੇਵ ਸਿੰਘ ਪ੍ਰਿੰਸੀਪਲ ਸਰਕਾਰੀ ਐਲਮੈਂਟਰੀ ਸਕੂਲ ਧੁੰਨ ਨੇ ਸ਼ਿਰਕਤ ਕੀਤੀ। ਇਸ ਸਮਾਗਮ 'ਚ ਬੱਚਿਆਂ ਵੱਲੋਂ ਕੋਰੀਓਗ੍ਰਾਫੀ, ਗਿੱਧਾ, ਭੰਗੜਾ, ਆਦਿ ਦੀ ਪੇਸ਼ਕਾਰੀ ਕੀਤੀ ਗਈ। ਮੁੱਖ ਮਹਿਮਾਨ ਪਿੰ੍ਰਸੀਪਲ ਗੁਰਦੇਵ ਸਿੰਘ ਨੇ ਵਿਦਿਆਰਥੀਆਂ ਸੰਬੋਧਨ ਕਰਦਿਆ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਹਨ ਜਿੰਨ੍ਹਾ ਨਾਲ ਤਨ ਤੇ ਮਨ ਦੋਵੇ ਸਵੱਛ ਰਹਿੰਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਮਨ ਲਗਾ ਕਿ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ। ਸਮਾਗਮ 'ਚ ਪੜਾਈ ਤੇ ਖੇਡਾ 'ਚ ਮੱਲਾ ਮਾਰਨ ਵਾਲੇ ਵਿਦਿਆਰਥੀਆ ਨੂੰ ਪ੍ਰਿੰਸੀਪਲ ਜਸਕਰਨ ਸਿੰਘ, ਚੇਅਰਮੈਨ ਬਲਦੇਵ ਸਿੰਘ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ 'ਚ ਹੋਰਨਾ ਤੋਂ ਇਲਾਵਾ ਸਲਵਿੰਦਰ ਕੌਰ, ਜਗਿੰਦਰ ਸਿੰਘ, ਪਰਮਿੰਦਰ ਸਿੰਘ, ਮੈਂਬਰ ਗੁਰਦਿਆਲ ਸਿੰਘ, ਹਰਪਿੰਦਰ ਸਿੰਘ ਲਾਡੀ, ਗੁਰਜੰਟ ਸਿੰਘ, ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਰਾਹੁਲ ਮਲੋਹਤਰਾ, ਕਿਸਾਨ ਸੈੱਲ ਦੇ ਜ਼ਿਲਾ ਪ੍ਰਧਾਨ ਜਸਪਾਲ ਸਿੰਘ ਬੈਂਕਾ, ਸੁਖਪਾਲ ਕੌਰ, ਨਵਕਿਰਨ ਕੌਰ, ਪਰਮਜੀਤ ਕੌਰ ਚਰਨਜੀਤ ਕੌਰ, ਹਰਜਿੰਦਰ ਕੌਰ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ ।


Related News