23 ਜੂਨ ਨੂੰ ਸਾਊਦੀਆ ਵਿਖੇ ਹੋਵੇਗਾ ਸਤਿਗੁਰੂ ਕਬੀਰ ਮਹਾਰਾਜ ਦੇ 626ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

Friday, Jun 21, 2024 - 03:28 PM (IST)

23 ਜੂਨ ਨੂੰ ਸਾਊਦੀਆ ਵਿਖੇ ਹੋਵੇਗਾ ਸਤਿਗੁਰੂ ਕਬੀਰ ਮਹਾਰਾਜ ਦੇ 626ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

ਰੋਮ (ਕੈਂਥ)- ਮਹਾਨ ਕ੍ਰਾਂਤੀਕਾਰੀ, ਇਨਕਲਾਬੀ ਰਹਿਬਰ ਅਤੇ ਪਾਖੰਡਵਾਦ ਦਾ ਵਿਰੋਧ ਕਰਨ ਵਾਲੇ, ਸਮਾਜ 'ਚ ਕਾਣੀ ਵੰਡ ਕਰਨ ਵਾਲੀ ਹਾਕਮ ਧਿਰ ਨਾਲ ਵਿਚਾਰਕ ਲੋਹਾ ਲੈਣ ਵਾਲੇ ਸ਼੍ਰੋਮਣੀ ਸੰਤ ਸਤਿਗੁਰੂ ਕਬੀਰ ਸਹਿਬ ਮਹਾਰਾਜ ਜੀ ਦਾ 626ਵਾਂ ਪ੍ਰਕਾਸ਼ ਦਿਵਸ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 23 ਜੂਨ 2024 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।

ਜਿਸ 'ਚ "ਅੰਮ੍ਰਿਤਬਾਣੀ" ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਕੀਰਤਨ ਦਰਬਾਰ ਸਜਾਏ ਜਾਣਗੇ। ਜਿਸ 'ਚ ਸਤਿਗੁਰੂ ਕਰੀਬ ਸਾਹਿਬ ਮਹਾਰਾਜ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ ਜਾਵੇਗਾ। ਇਸ ਗੁਰਪੁਰਬ ਸਮਾਗਮ 'ਚ ਸੰਗਤ ਦੇ ਆਉਣ-ਜਾਣ ਵਾਸਤੇ ਗੱਡੀਆਂ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News