ਚੰਡੀਗੜ੍ਹ : CTU ਨੇ ਰੱਖੜੀ ਮੌਕੇ ਔਰਤਾਂ ਨੂੰ ਦਿੱਤਾ ਤੋਹਫ਼ਾ, ਨਹੀਂ ਲੱਗੇਗਾ ਬੱਸਾਂ ਦਾ ਕਿਰਾਇਆ

08/21/2021 9:32:58 AM

ਚੰਡੀਗੜ੍ਹ (ਰਜਿੰਦਰ) : ਰੱਖੜੀ ਮੌਕੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਨੇ ਭੈਣਾਂ ਨੂੰ ਤੋਹਫ਼ਾ ਦਿੰਦਿਆਂ ਇਸ ਦਿਨ ਲਈ ਸੀ. ਟੀ. ਯੂ. ਦੀਆਂ ਬੱਸਾਂ ਵਿਚ ਸਫ਼ਰ ਕਰਨ ’ਤੇ ਕੋਈ ਕਿਰਾਇਆ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਉਮਾਸ਼ੰਕਰ ਗੁਪਤਾ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਹੁਕਮ ਅਨੁਸਾਰ ਟ੍ਰਾਈਸਿਟੀ ਰੂਟ ’ਤੇ ਸੀ. ਟੀ. ਯੂ. ਦੀਆਂ ਏਅਰ ਕੰਡੀਸ਼ਨਡ (ਏ. ਸੀ.) ਅਤੇ ਨਾਨ-ਏ. ਸੀ. ਬੱਸਾਂ ਵਿਚ ਔਰਤਾਂ ਦਾ ਕਿਰਾਇਆ ਨਹੀਂ ਲੱਗੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ-ਪਾਕਿ ਸਰਹੱਦ ਨੇੜਿਓਂ BSF ਦੇ ਜਵਾਨਾਂ ਨੇ ਫੜ੍ਹੀ 40 ਕਿੱਲੋ ਹੈਰੋਇਨ, ਤਸਕਰ ਹੋਏ ਫ਼ਰਾਰ (ਤਸਵੀਰਾਂ)

ਹਾਲਾਂਕਿ ਲੰਬੀ ਦੂਰੀ ਦੀਆਂ ਬੱਸਾਂ ਵਿਚ ਸਫ਼ਰ ਕਰਨ ’ਤੇ ਔਰਤਾਂ ਨੂੰ ਕਿਰਾਇਆ ਦੇਣਾ ਪਵੇਗਾ। ਰੱਖੜੀ ਦੇ ਤਿਓਹਾਰ ਮੌਕੇ ਬਜ਼ਾਰਾਂ 'ਚ ਖੂਬ ਰੌਣਕ ਲੱਗੀ ਹੋਈ ਹੈ ਅਤੇ ਆਪਣੇ ਭਰਾਵਾਂ ਦੇ ਗੁੱਟ 'ਤੇ ਸੋਹਣੀਆਂ-ਸੋਹਣੀਆਂ ਰੱਖੜੀਆਂ ਸਜਾਉਣ ਲਈ ਭੈਣਾਂ ਵੱਲੋਂ ਖ਼ਰੀਦਦਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਰਕਾਰੀ ਕਾਲਜਾਂ 'ਚ ਦਾਖ਼ਲੇ ਦੇ ਇੱਛੁਕ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਦਿੱਤੀ ਇਹ ਰਾਹਤ

ਹਰ ਭੈਣ ਨੂੰ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਦਾ ਚਾਅ ਹੁੰਦਾ ਹੈ। ਤਿਉਹਾਰੀ ਸੀਜ਼ਨ ਹੋਣ ਦੇ ਨਾਲ-ਨਾਲ ਦੁਕਾਨਦਾਰਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News