ਚੰਡੀਗੜ੍ਹ : CTU ਦੀਆਂ ਬੱਸਾਂ ''ਚ ਟਿਕਟ ਲਈ ਕੈਸ਼ ਦੀ ਲੋੜ ਨਹੀਂ, ਇੰਝ ਪੇਮੈਂਟ ਕਰ ਸਕਣਗੇ ਮੁਸਾਫ਼ਰ

Monday, Sep 21, 2020 - 11:37 AM (IST)

ਚੰਡੀਗੜ੍ਹ : CTU ਦੀਆਂ ਬੱਸਾਂ ''ਚ ਟਿਕਟ ਲਈ ਕੈਸ਼ ਦੀ ਲੋੜ ਨਹੀਂ, ਇੰਝ ਪੇਮੈਂਟ ਕਰ ਸਕਣਗੇ ਮੁਸਾਫ਼ਰ

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ ਸ਼ਹਿਰ 'ਚ ਚੱਲ ਰਹੀਆਂ ਬੱਸਾਂ 'ਚ ਹੁਣ ਛੇਤੀ ਹੀ ਟਿਕਟ ਲਈ ਕੈਸ਼ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਮੁਸਾਫ਼ਪ ਮੋਬਾਇਲ ਰਾਹੀਂ ਕਿਊ. ਆਰ. ਕੋਡ ਸਕੈਨ ਕਰ ਕੇ ਟਿਕਟ ਖਰੀਦਣ ਲਈ ਪੇਮੈਂਟ ਕਰ ਸਕਣਗੇ। ਡਿਜੀਟਲ ਇੰਡੀਆ ਪਹਿਲ ਦੇ ਤਹਿਤ ਪ੍ਰਸ਼ਾਸਨ ਛੇਤੀ ਹੀ ਇਹ ਸਹੂਲਤ ਦੇਣ ਜਾ ਰਿਹਾ ਹੈ, ਕਿਉਂਕਿ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਸੀ. ਟੀ. ਯੂ. ਦੀਆਂ ਬੱਸਾਂ 'ਚ ਕਿਊ. ਆਰ. ਕੋਡ ਨਾਲ ਪੇਮੈਂਟ ਦੀ ਸਹੂਲਤ ਪ੍ਰਦਾਨ ਕਰਨਾ ਲਾਜ਼ਮੀਂ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸਕੂਲ ਜਾ ਸਕਣਗੇ 9ਵੀਂ ਤੇ 12ਵੀਂ ਦੇ ਵਿਦਿਆਰਥੀ, ਮਾਪਿਆਂ ਦੀ ਲਿਖ਼ਤੀ ਮਨਜ਼ੂਰੀ ਜ਼ਰੂਰੀ

ਪਹਿਲਾਂ ਪਾਇਲਟ ਪ੍ਰਾਜੈਕਟ ਵੱਜੋਂ ਇਕ ਜਾਂ 2 ਰੂਟਾਂ ’ਤੇ 8 ਤੋਂ 10 ਬੱਸਾਂ 'ਚ ਇਸ ਨੂੰ ਸ਼ੁਰੂ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸਾਰੀਆਂ ਬੱਸਾਂ 'ਚ ਇਹ ਨਵਾਂ ਸਿਸਟਮ ਲਾਗੂ ਕਰ ਦਿੱਤਾ ਜਾਵੇਗਾ। ਇਸ ਲਈ ਮਹਿਕਮੇ ਨੇ ਇੱਛੁਕ ਬੈਂਕਾਂ ਅਤੇ ਕੰਪਨੀਆਂ ਤੋਂ ਅਰਜ਼ੀਆਂ ਮੰਗੀਆਂ ਹਨ। ਡਾਇਰੈਕਟਰ ਟਰਾਂਸਪੋਰਟ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਉਹ ਸੀ. ਟੀ. ਯੂ. ਦੀਆਂ ਸਾਰੀਆਂ ਬੱਸਾਂ 'ਚ ਇਹ ਸਹੂਲਤ ਦੇਣਗੇ। ਮਹਿਕਮਾ ਕਾਫ਼ੀ ਦਿਨਾਂ ਤੋਂ ਇਸ ’ਤੇ ਕੰਮ ਕਰ ਰਿਹਾ ਹੈ ਅਤੇ ਹੁਣ ਉਨ੍ਹਾਂ ਨੂੰ ਛੇਤੀ ਹੀ ਇਸ ਦੇ ਸ਼ੁਰੂ ਹੋਣ ਦੀ ਉਮੀਦ ਹੈ। ਇੱਛੁਕ ਬੈਂਕ ਅਤੇ ਕੰਪਨੀਆਂ 25 ਸਤੰਬਰ ਤੱਕ ਅਪਲਾਈ ਕਰ ਸਕਦੀਆਂ ਹਨ। ਦੱਸਣਯੋਗ ਹੈ ਕਿ ਕੈਸ਼ ਟਰਾਂਜੈਕਸ਼ਨਜ਼ ਤੋਂ ਇਲਾਵਾ ਮਹਿਕਮਾ ਇਹ ਸਹੂਲਤ ਦੇਣ ਜਾ ਰਿਹਾ ਹੈ, ਜਦੋਂ ਕਿ ਪਹਿਲਾਂ ਵਾਲਾ ਕੈਸ਼ ਨਾਲ ਟਿਕਟ ਖਰੀਦਣ ਦਾ ਸਿਸਟਮ ਵੀ ਜਾਰੀ ਰਹੇਗਾ। ਮਹਿਕਮੇ ਵੱਲੋਂ ਜਿਸ ਵੀ ਕੰਪਨੀ ਨੂੰ ਹਾਇਰ ਕੀਤਾ ਜਾਵੇਗਾ, ਉਨ੍ਹਾਂ ਨੂੰ ਸੀ. ਟੀ. ਯੂ. ਦੀਆਂ ਬੱਸਾਂ ਲਈ ਡਿਜ਼ਾਇਨਿੰਗ ਅਤੇ ਯੂ. ਪੀ. ਆਈ. ਕਿਊ. ਆਰ. ਕੋਡ ਪ੍ਰਦਾਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਮਜ਼ਦੂਰ ਨੂੰ ਨੋਚ-ਨੋਚ ਖਾ ਗਏ ਅਵਾਰਾ ਕੁੱਤੇ, ਲਾਸ਼ ਦੀ ਹਾਲਤ ਦੇਖ ਪੁਲਸ ਵੀ ਹੈਰਾਨ
ਕਿਸੇ ਵੀ ਯੂ. ਪੀ. ਆਈ. ਐੱਪ ਨਾਲ ਹੋ ਸਕੇਗੀ ਪੇਮੈਂਟ
ਮਹਿਕਮੇ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕੰਪਨੀ ਵਲੋਂ ਜੋ ਕਿਊ. ਆਰ. ਕੋਡ ਤਿਆਰ ਕੀਤਾ ਜਾਵੇ, ਉਸ 'ਚ ਕਿਸੇ ਵੀ ਯੂ. ਪੀ. ਆਈ. ਸਮਰੱਥਾਵਾਨ ਐੱਪ ਨਾਲ ਪੇਮੈਂਟ ਰਿਸੀਵ ਦੀ ਸਹੂਲਤ ਹੋਣੀ ਚਾਹੀਦੀ ਹੈ। ਬੈਂਕ ਵਲੋਂ ਬੱਸ ਕੰਡਕਟਰ ਨੂੰ ਮੁਫ਼ਤ 'ਚ ਪੇਪਰ ਬੇਸਡ ਕਿਊ. ਆਰ. ਪ੍ਰਦਾਨ ਕਰਨੇ ਹੋਣਗੇ। ਕਿਊ. ਆਰ. ਕੋਡ ਕੰਡਕਟਰ ਦੇ ਮੋਬਾਇਲ ਨੰਬਰ ਨਾਲ ਹੀ ਮੈਪਡ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੱਸਾਂ 'ਚ ਬੈਕਅਪ ਸਪੀਕਰ ਦਾ ਵੀ ਬਦਲ ਪ੍ਰਦਾਨ ਕੀਤਾ ਜਾਵੇ ਤਾਂ ਕਿ ਜੇਕਰ ਮੋਬਾਇਲ ਸਵਿੱਚ ਆਫ ਹੋਵੇ ਤਾਂ ਇਹ ਕੰਡਕਟਰ ਕਿਊ. ਆਰ. 'ਚ ਰਿਸੀਵਡ ਅਮਾਊਂਟ ਅਨਾਊਂਸ ਹੋ ਸਕੇ। ਇਸ ਤੋਂ ਇਲਾਵਾ ਬੱਸਾਂ 'ਚ ਕੰਡਕਟਰ ਸੀਟ ਦੇ ਨਜ਼ਦੀਕ ਵੀ ਕਿਊ. ਆਰ. ਕੋਡ ਲਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਖੇਤੀ ਬਿੱਲਾਂ 'ਤੇ ਰੰਧਾਵਾ ਨੇ 'ਵੱਡੇ ਬਾਦਲ' 'ਤੇ ਕੱਸੇ ਤੰਜ, ਪੁੱਛਿਆ ਚੁੱਪ ਰਹਿਣ ਦਾ ਕਾਰਨ
ਡਿਪੂ ਅਤੇ ਬੈਂਕ ਆਫਿਸ ਲੈਵਲ ਤੱਕ ਵੀ ਹੋਵੇਗਾ ਲਿੰਕ
ਇਸ ਦਾ ਡਿਪੂ ਅਤੇ ਬੈਂਕ ਆਫਿਸ ਲੈਵਲ ਡੈਸ਼ਬੋਰਡ ਤੱਕ ਵੀ ਲਿੰਕ ਹੋਵੇਗਾ ਤਾਂ ਕਿ ਰੀਅਲ ਟਾਈਮ ਟਰਾਂਜੈਕਸ਼ਨਜ਼ ਚੈੱਕ ਕੀਤੀਆਂ ਜਾ ਸਕਣ। ਡੈਸ਼ ਬੋਰਡ ਇਸ ਨਾਲ ਡੇਅਲੀ ਟਰਾਂਜੈਕਸ਼ਨਜ਼ ਅਤੇ ਸੈਟਲਮੈਂਟ ਰਿਪੋਰਟ ਪ੍ਰਦਾਨ ਕਰਨ 'ਚ ਸਮਰੱਥਾਵਾਨ ਹੋਵੇਗਾ। ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਹੀ ਸੈਟਲਮੈਂਟ ਅਮਾਊਂਟਸ ਸੂਚਿਤ ਕੀਤਾ ਜਾਵੇਗਾ। ਇੱਛੁਕ ਕੰਪਨੀਆਂ ਨੂੰ ਇਸ ਕੰਮ ਲਈ ਅਪਲਾਈ ਕਰਣ ਲਈ ਇਸ ਫੀਲਡ 'ਚ ਆਪਣਾ ਤਜ਼ਰਬਾ ਵੀ ਅਟੈਚ ਕਰਨਾ ਹੋਵੇਗਾ।

 


author

Babita

Content Editor

Related News