550ਵੇਂ ਪ੍ਰਕਾਸ਼ ਪੁਰਬ ਮੌਕੇ ਸਿਟੀ ਇੰਸਟੀਚਿਊਟ ਨੇ ਬਣਾਇਆ ਅਨੋਖਾ ਰਿਕਾਰਡ (ਵੀਡੀਓ)

Wednesday, Oct 16, 2019 - 01:20 PM (IST)

ਜਲੰਧਰ (ਸੋਨੂੰ)— ਜਲੰਧਰ ਸਿਟੀ ਇੰਸਟੀਚਿਊਟ ਸ਼ਾਹਪੁਰ ਕੈਂਪਸ 'ਚ ਮੈਨੇਜਮੈਂਟ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਅਨੋਖਾ ਰਿਕਾਰਡ ਬਣਾਇਆ ਗਿਆ। ਦਰਅਸਲ ਸਿਟੀ ਇੰਸਟੀਚਿਊਟ ਸ਼ਾਹਪੁਰ ਕੈਂਪਸ 'ਚ ਵਿਦਿਆਰਥੀਆਂ ਵੱਲੋਂ 3 ਮਿੰਟ 39 ਸੈਕਿੰਡ 'ਚ 550 ਕਿਸਮ ਦੇ ਸੈਂਡਵਿਚ ਤਿਆਰ ਕਰਕੇ ਇੰਸਟੀਚਿਊਟ ਦਾ ਨਾਂ ਲਿੰਮਕਾ ਬੁੱਕਾ ਆਫ ਰਿਕਾਰਡ 'ਚ ਦਰਜ ਕਰਵਾਇਆ ਗਿਆ ਹੈ।

PunjabKesari

ਸਿਟੀ ਇੰਸਟੀਚਿਊਟ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਐੱਮ. ਡੀ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਰਮਾਡਾ ਹੋਟਲ ਦੇ ਜਨਰਲ ਮੈਨੇਜਰ ਵਿਸ਼ਾਲ, ਐੱਚ.ਆਰ. ਮੈਨੇਜਰ ਰੋਹਿਤ, ਸ਼ਾਹਪੁਰ ਕੈਂਪਸ ਦੇ ਡਾਇਰੈਕਟਰ ਡਾ. ਜੀ. ਐੱਸ. ਕਾਲੜਾ, ਡਾਇਰੈਕਟਰ ਡਾ. ਭਰਤ ਕਪੂਰ ਅਤੇ ਦਿਓਲ ਛਾਬੜਾ ਦੀ ਮੌਜੂਦਗੀ 'ਚ ਵਿਦਿਆਰਥੀਆਂ ਨੇ ਇਹ ਸੈਂਡਵਿਚ ਤਿਆਰ ਕੀਤੇ। ਇਨ੍ਹਾਂ ਸੈਂਡਵਿਚਾਂ 'ਚ ਤੁਰਈ, ਬ੍ਰੋਕਲੀ ਸਾਸ ਦੇ ਨਾਲ ਚਿਪੋਟਲ ਸਾਸ , ਪੁਦੀਨਾ, ਮਿਊਨੀਜ਼, ਸਵੀਟ ਚਿੱਲੀ ਸਾਸ ਆਦਿ ਦੀ ਵਰਤੋਂ ਕੀਤੀ ਗਈ ਹੈ। 

PunjabKesari
ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਰਿਕਾਰਡ ਦੀ ਖਾਸੀਅਤ ਇਹ ਹੈ ਕਿ ਹਰ ਸੈਂਡਵਿਚ ਨੂੰ ਵੱਖ-ਵੱਖ ਸਮਗਰੀਆਂ ਨਾਲ ਬਣਾਇਆ ਗਿਆ ਹੈ। ਕਿਸੇ ਵੀ ਸੈਂਡਵਿਚ ਨੂੰ ਰਿਪੀਟ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੈਂਡਵਿਚ ਦੀਆਂ 550 ਵੈਰਾਇਟੀਆਂ ਨੂੰ ਖੋਜਣਾ ਮੁਸ਼ਕਿਲ ਸੀ ਪਰ ਵਿਦਿਆਰਥੀਆਂ ਨੇ ਆਪਣੀ ਮਿਹਨਤ ਸਦਕਾ ਇਸ ਨੂੰ ਮੁਕੰਮਲ ਕੀਤਾ। ਇਥੇ ਦੱਸਣਯੋਗ ਹੈ ਕਿ ਵਿਦਿਆਰਥੀਆਂ ਵੱਲੋਂ 550 ਸੈਂਡਵਿਚ ਬਣਾ ਕੇ ਯੂਨੀਕ ਹੋਮ 'ਤੇ ਰੈੱਡਕ੍ਰਾਸ ਦੇ ਡੈਫ ਐਂਡ ਡੰਬ ਸਕੂਲ ਅਤੇ ਬਾਲਘਰ ਧਾਮ ਲੁਧਿਆਣਾ 'ਚ ਵੰਡਣ ਦਾ ਐਲਾਨ ਕੀਤਾ ਗਿਆ ਹੈ। 


author

shivani attri

Content Editor

Related News