ਬਾਪੂਧਾਮ ਕਾਲੋਨੀ ''ਚ ਇਕੱਠੀ ਹੋਈ ਭੀੜ, ਪੁਲਸ ਨੂੰ ਚੁੱਕਣਾ ਪਿਆ ਡੰਡਾ

Tuesday, May 26, 2020 - 12:31 PM (IST)

ਬਾਪੂਧਾਮ ਕਾਲੋਨੀ ''ਚ ਇਕੱਠੀ ਹੋਈ ਭੀੜ, ਪੁਲਸ ਨੂੰ ਚੁੱਕਣਾ ਪਿਆ ਡੰਡਾ

ਚੰਡੀਗੜ੍ਹ (ਕੁਲਦੀਪ) : ਕੋਰੋਨਾ ਵਾਇਰਸ ਮਹਾਮਾਰੀ ਪੂਰੇ ਵਿਸ਼ਵ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਬੀਮਾਰੀ ਨਾਲ ਲੜਨ ਲਈ ਸਰਕਾਰਾਂ ਤੇ ਪ੍ਰਸ਼ਾਸਨਾਂ ਵੱਲੋਂ ਆਪਣੇ ਪੱਧਰ 'ਤੇ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਵੀ ਕੋਰੋਨਾ ਵਾਇਰਸ ਨੇ ਪੂਰਾ ਕਹਿਰ ਪਾਇਆ ਹੋਇਆ ਹੈ। ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਰੀਜ਼ ਸ਼ਹਿਰ ਦੀ ਬਾਪੂਧਾਮ ਕਾਲੋਨੀ 'ਚੋਂ ਸਾਹਮਣੇ ਆ ਰਹੇ ਹਨ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਕਾਲੋਨੀ ਨੂੰ ਰੈੱਡ ਜ਼ੋਨ 'ਚ ਰੱਖਿਆ ਗਿਆ ਹੈ ਪਰ ਇਸ ਦੇ ਬਾਵਜੂਦ ਕਾਲੋਨੀ ਦੇ ਲੋਕਾਂ ਵੱਲੋਂ ਸਮਾਜਿਕ ਦੂਰੀ ਦਾ ਕੋਈ ਪਾਲਣ ਨਹੀਂ ਕੀਤਾ ਜਾ ਰਿਹਾ ਹੈ ਅਤੇ ਲੋਕ ਪ੍ਰਸ਼ਾਸਨ ਤੇ ਪੁਲਸ ਦੀ ਗੱਲ ਮੰਨਣ ਤੋਂ ਕੰਨੀ ਕਤਰਾ ਰਹੇ ਹਨ।

ਇਹ ਵੀ ਪੜ੍ਹੋ : ...ਤੇ 2 ਮਹੀਨਿਆਂ ਬਾਅਦ ਗੁਲਜ਼ਾਰ ਹੋਇਆ 'ਸਾਹਨੇਵਾਲ ਹਵਾਈ ਅੱਡਾ'

PunjabKesari

ਹਾਲ ਹੀ 'ਚ ਬਾਪੂਧਾਮ ਕਾਲੋਨੀ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਕਾਲੋਨੀ ਦੇ ਲੋਕ ਪੁਲਸ ਤੇ ਪ੍ਰਸ਼ਾਸਨ ਦੇ ਗੰਭੀਰ ਦੋਸ਼ ਲਾ ਰਹੇ ਹਨ। ਵੀਡੀਓ 'ਚ ਦੇਖਿਆ ਗਿਆ ਹੈ ਕਿ ਲੋਕਾਂ ਵੱਲੋਂ ਸਮਾਜਿਕ ਦੂਰੀ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਨ੍ਹਾਂ ਲੋਕਾਂ ਨੇ ਨਾ ਕੋਈ ਮਾਸਕ ਪਾਇਆ ਹੈ ਅਤੇ ਨਾ ਹੀ ਇਨ੍ਹਾਂ ਨੂੰ ਕੋਰੋਨਾ ਦਾ ਕੋਈ ਡਰ ਦਿਖਾਈ ਦੇ ਰਿਹਾ ਹੈ। ਇਸ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੂੰ ਆਪਣਾ ਡੰਡਾ ਚੁੱਕਣਾ ਪਿਆ। ਅਜਿਹੇ 'ਚ ਜਿਹੜੇ ਵਿਅਕਤੀ ਪੁਲਸ ਦੇ ਹੱਥੇ ਚੜ੍ਹੇ, ਉਨ੍ਹਾਂ ਨੂੰ ਪੁਲਸ ਮੁਲਾਜ਼ਮਾਂ ਨੇ ਚੰਗਾ ਸਬਕ ਸਿਖਾਇਆ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਇੰਝ ਹੀ ਲੋਕਾਂ ਵੱਲੋਂ ਬਿਨਾਂ ਕਿਸੇ ਸੁਰੱਖਿਆ ਦੇ ਭੀੜ ਇਕੱਠੀ ਕੀਤੀ ਜਾਵੇਗੀ ਤਾਂ ਕੋਰੋਨਾ ਵਰਗੀ ਬੀਮਾਰੀ ਹੋਰ ਵੱਧਦੀ ਜਾਵੇਗੀ। 
ਇਹ ਵੀ ਪੜ੍ਹੋ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ 'ਕੈਪਟਨ' ਦੀ ਸੰਗਤਾਂ ਨੂੰ ਖਾਸ ਅਪੀਲ

PunjabKesari
 


author

Babita

Content Editor

Related News