ਅੰਮ੍ਰਿਤਸਰ ’ਚ ਅੱਧੀ ਰਾਤ ਨੂੰ ਗੈਂਗਵਾਰ, ਗੈਂਗਸਟਰ ਰਿੰਕਾ ਅਤੇ ਅੰਗਰੇਜ਼ ਦੇ ਸਾਥੀਆਂ ਵਿਚਾਲੇ ਚੱਲੀਆਂ ਗੋਲੀਆਂ

Sunday, Jan 16, 2022 - 12:34 PM (IST)

ਅੰਮ੍ਰਿਤਸਰ ’ਚ ਅੱਧੀ ਰਾਤ ਨੂੰ ਗੈਂਗਵਾਰ, ਗੈਂਗਸਟਰ ਰਿੰਕਾ ਅਤੇ ਅੰਗਰੇਜ਼ ਦੇ ਸਾਥੀਆਂ ਵਿਚਾਲੇ ਚੱਲੀਆਂ ਗੋਲੀਆਂ

ਅੰਮ੍ਰਿਤਸਰ (ਸੰਜੀਵ) : ਅੰਨਗੜ੍ਹ ਇਲਾਕੇ ਦੀ ਫਤਿਹ ਸਿੰਘ ਕਾਲੋਨੀ ’ਚ ਦੇਰ ਰਾਤ ਹੋਈ ਗੈਂਗਵਾਰ ਦੌਰਾਨ ਦੋਵਾਂ ਧਿਰਾਂ ਵਲੋਂ ਕਰਾਸ ਫਾਇਰਿੰਗ ਹੋਈ, ਜਿਸ ’ਚ ਕਿਸੇ ਕਤਲ ਹੋਣ ਦੀ ਕੋਈ ਸੂਚਨਾ ਨਹੀਂ, ਜਦੋਂ ਕਿ ਇਕ ਧਿਰ ਦੇ ਗਗਨਦੀਪ ਸਿੰਘ ਨੂੰ ਗੋਲੀ ਲੱਗੀ ਹੈ। ਪੁਲਸ ਨੇ ਗੈਂਗਵਾਰ ਦੌਰਾਨ ਇਸਤੇਮਾਲ ਕੀਤੇ ਗਏ ਦੇਸੀ ਕੱਟਿਆਂ ਨਾਲ ਚੱਲੀਆਂ ਗੋਲੀਆਂ ਦੇ ਖਾਲੀ ਖੋਲ੍ਹ ਬਰਾਮਦ ਕੀਤੇ ਹਨ। ਨਾਜਾਇਜ਼ ਹਥਿਆਰਾਂ ਤੋਂ ਚਲਾਈ ਗਈ ਗੋਲੀਆਂ 315 ਬੋਰ ਦੀ ਸੀ। ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਦੋਵੇਂ ਪਾਸੇ ਕ੍ਰਾਸ ਮਾਮਲਾ ਦਰਜ ਕਰ ਕੇ 2 ਦਰਜਨ ਦੇ ਕਰੀਬ ਮੁਲਜ਼ਮਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਹੈ। ਪੁਲਸ ਦੇ ਹੱਥ ਕੁਝ ਅਜਿਹੀਆਂ ਸੀ. ਸੀ. ਟੀ. ਵੀ. ਫੁਟੇਜ ਲੱਗੀਆਂ ਹਨ, ਜਿਸ ’ਚ ਦੋਵਾਂ ਵੱਲੋਂ ਚਲਾਈਆਂ ਜਾ ਰਹੀਆਂ ਗੋਲੀਆਂ ਦਾ ਖੁਲਾਸਾ ਹੋ ਰਿਹਾ ਹੈ।

ਇਹ ਵੀ ਪੜ੍ਹੋ : ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਮਜੀਠੀਆ, ਦਿੱਤਾ ਵੱਡਾ ਬਿਆਨ

ਇਹ ਹੈ ਮਾਮਲਾ : ਰਾਤ 11 ਵਜੇ ਦੇ ਬਾਅਦ ਫਤਿਹ ਸਿੰਘ ਕਾਲੋਨੀ ਗਲੀ ਨੰਬਰ 21 ’ਚ ਅਚਾਨਕ ਗੋਲੀਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਰੁਕ-ਰੁਕ ਕੇ ਹੋ ਰਹੀ ਫਾਇਰਿੰਗ ’ਚ ਕਰੀਬ ਡੇਢ ਦਰਜਨ ਗੋਲੀਆਂ ਚੱਲੀਆਂ। ਜਾਣਕਾਰੀ ਅਨੁਸਾਰ ਨਾਮਵਰ ਗੈਂਗਸਟਰ ਰਿੰਕਾ ਅਤੇ ਗੈਂਗਸਟਰ ਅੰਗਰੇਜ਼ ਸਿੰਘ ਦੇ ਸਾਥੀਆਂ ’ਚ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਦੇਰ ਰਾਤ ਜਦੋਂ ਦੋਵੇਂ ਗੁਟ ਆਹਮੋ-ਸਾਹਮਣੇ ਹੋਏ ਤਾਂ ਦੋਵਾਂ ਨੇ ਦੇਸੀ ਕੱਟਿਆਂ ਨਾਲ ਇਕ ਦੂਜੇ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਹੀ ਇਸ ਗੱਲ ਦਾ ਪਤਾ ਪੁਲਸ ਨੂੰ ਲੱਗਾ ਤਾਂ ਥਾਣਾ ਗੇਟ ਹਕੀਮਾ ਦੇ ਇੰਚਾਰਜ ਇੰਸਪੈਕਟਰ ਪ੍ਰਮੋਦ ਕੁਮਾਰ ਅਤੇ ਚੌਕੀ ਗੇਟ ਹਕੀਮਾ ਦੇ ਇੰਚਾਰਜ ਗੁਰਮੇਲ ਸਿੰਘ ਭਾਰੀ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਹਾਲਤ ’ਤੇ ਕਾਬੂ ਪਾਇਆ। ਪੁਲਸ ਪਾਰਟੀ ਨੂੰ ਵੇਖ ਗੋਲੀਆਂ ਚਲਾ ਰਹੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਕਰੀਬ 1 ਘੰਟੇ ਤੱਕ ਚਲੇ ਸਰਚ ਆਪ੍ਰੇਸ਼ਨ ਦੌਰਾਨ ਪੁਲਸ ਦੇ ਹੱਥ ਕੁਝ ਖਾਲੀ ਖੋਲ੍ਹ ਲੱਗੇ ਜਿਨ੍ਹਾਂ ਨੂੰ ਕਬਜ਼ੇ ’ਚ ਲੈ ਲਿਆ ਗਿਆ ।

ਇਹ ਵੀ ਪੜ੍ਹੋ : ਰਾਤ ਨੂੰ ਲੋਹੜੀ ਦੇ ਪ੍ਰੋਗਰਾਮ ਤੋਂ ਪਰਤਣ ਦੌਰਾਨ ਵਾਪਰਿਆ ਵੱਡਾ ਹਾਦਸਾ, ਪੂਰਾ ਪਰਿਵਾਰ ਹੋ ਗਿਆ ਖ਼ਤਮ

ਇਹ ਕਹਿਣਾ ਹੈ ਪੁਲਸ ਦਾ : ਚੌਕੀ ਅੰਨਗੜ੍ਹ ਦੇ ਇੰਚਾਰਜ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਦੇਰ ਰਾਤ ਹੋਈ ਗੈਂਗਵਾਰ ਪੁਰਾਣੀ ਰੰਜਿਸ਼ ਦਾ ਨਤੀਜਾ ਸੀ। ਦੋਵਾਂ ਗੁੱਟਾਂ ਦਰਮਿਆਨ ਪੁਰਾਣੀ ਦੁਸ਼ਮਣੀ ਚੱਲ ਆ ਰਹੀ ਹੈ। ਦੇਰ ਰਾਤ ਵੀ ਗਗਨਦੀਪ ਸਿੰਘ ਨੂੰ ਗੋਲੀ ਲੱਗੀ ਸੀ, ਜਿਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦੋਵੇਂ ਧਿਰਾਂ ’ਤੇ ਕਰਾਸ ਪਰਚੇ ਦਰਜ ਕੀਤੇ ਗਏ ਹਨ। ਇਕ ਪਾਸੇ ਪ੍ਰਤਾਪ ਸਿੰਘ, ਈਸ਼ਾਨ, ਰੀਗਨ, ਮਊ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀ ਉਥੇ ਹੀ ਦੂਜੇ ਪਾਸੇ ਗੋਰਾ, ਸ਼ੇਰਾ ਅਤੇ ਗਗਨਦੀਪ ਸਿੰਘ ਸਮੇਤ ਉਨ੍ਹਾਂ ਦੇ ਅਣਪਛਾਤੇ ਸਾਥੀਆਂ ’ਤੇ ਕਾਰਵਾਈ ਕੀਤੀ ਗਈ ਹੈ। ਪੁਲਸ ਜਲਦੀ ਹੀ ਦੋਵਾਂ ਵਲੋਂ ਸ਼ਾਮਲ ਮੁਲਜ਼ਮਾਂ ਨੂੰ ਫੜ੍ਹਣ ਲਈ ਛਾਪਾਮਾਰੀ ਕਰ ਰਹੀ ਹੈ, ਬਹੁਤ ਜਲਦੀ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News