ਸਰਹੱਦ ਪਾਰ ਨਸ਼ਾ ਤਸਕਰੀ ਮਾਡਿਊਲ ਦਾ ਕੀਤਾ ਪਰਦਾਫ਼ਾਸ਼, 2 ਕਾਰਕੁੰਨ ਪਿਸਤੌਲਾਂ ਸਮੇਤ ਕਾਬੂ

06/21/2023 8:49:04 PM

ਚੰਡੀਗੜ੍ਹ/ਮੋਹਾਲੀ (ਬਿਊਰੋ) : ਪੰਜਾਬ ਪੁਲਸ ਨੇ ਮੋਹਾਲੀ ਤੋਂ ਪਾਕਿਸਤਾਨ ਦੀ ਆਈ.ਐੱਸ.ਆਈ. ਦੀ ਹਮਾਇਤ ਪ੍ਰਾਪਤ ਸਰਹੱਦ ਪਾਰ ਇਕ ਤਸਕਰੀ ਮਾਡਿਊਲ ਦੇ 2 ਕਾਰਕੁੰਨਾਂ ਦੀ ਗ੍ਰਿਫ਼ਤਾਰੀ ਦੇ ਨਾਲ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਏ.ਆਈ.ਜੀ. ਐੱਸ.ਐੱਸ.ਓ.ਸੀ., ਐੱਸ.ਏ.ਐੱਸ. ਨਗਰ ਅਸ਼ਵਨੀ ਕਪੂਰ ਨੇ ਅੱਜ ਦੱਸਿਆ ਕਿ ਪੁਲਸ ਟੀਮਾਂ ਨੇ ਇਨ੍ਹਾਂ ਕੋਲੋਂ 30 ਬੋਰ ਦੇ 2 ਪਿਸਤੌਲਾਂ ਸਮੇਤ 10 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਬਹੁ-ਕਰੋੜੀ ਘਪਲੇ 'ਚ ਵਿਜੀਲੈਂਸ ਵੱਲੋਂ 17ਵੀਂ ਗ੍ਰਿਫ਼ਤਾਰੀ, ਇਸ ਬਾਗ਼ਬਾਨੀ ਅਧਿਕਾਰੀ ਨੂੰ ਕੀਤਾ ਕਾਬੂ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਰਾ ਉਰਫ਼ ਅਰਮਾਨ ਚੌਹਾਨ ਵਾਸੀ ਪਿੰਡ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਤੇ ਰੋਹਿਤ ਸਿੰਘ ਵਾਸੀ ਰਾਜਸਥਾਨ ਸ੍ਰੀ ਗੰਗਾਨਗਰ ਵਜੋਂ ਹੋਈ ਹੈ। ਇਹ ਦੋਵੇਂ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਪੰਜਾਬ ਵਿੱਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਹਨ, ਜਦੋਂ ਕਿ ਰਾਜਸਥਾਨ ਵਿੱਚ ਵੀ ਵਪਾਰਕ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਦਰਜ ਕੇਸ ਵਿੱਚ ਵੀ ਐੱਨ.ਸੀ.ਬੀ. ਨੂੰ ਲੋੜੀਂਦੇ ਸਨ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਹਨੀ ਸਿੰਘ ਨੂੰ ਗੋਲਡੀ ਬਰਾੜ ਗੈਂਗ ਵੱਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ

ਏ.ਆਈ.ਜੀ. ਅਸ਼ਵਨੀ ਕਪੂਰ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਇਹ ਵਿਅਕਤੀ ਸਰਹੱਦ ਪਾਰ ਤਸਕਰੀ ਦੇ ਇਕ ਉੱਚ ਸੰਗਠਿਤ ਮਾਡਿਊਲ ਦੇ ਮੁੱਖ ਮੈਂਬਰ ਹਨ, ਜਿਨ੍ਹਾਂ ਦੇ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਸਿੱਧੇ ਸਬੰਧ ਹਨ। ਉਨ੍ਹਾਂ ਕਿਹਾ ਕਿ ਇਹ ਮਾਡਿਊਲ ਭਾਰਤ-ਪਾਕਿਸਤਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸੀ, ਜੋ ਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਰਾ, ਜੋ ਕਿ ਪੇਸ਼ੇ ਤੋਂ ਇਕ ਮਾਡਲ ਅਤੇ ਗਾਇਕ ਹੈ, ਨੇ ਹਵਾਲਾ (ਗੈਰ-ਕਾਨੂੰਨੀ ਤੇ ਗੁਪਤ ਤਰੀਕੇ ਨਾਲ ਪੈਸਾ ਇਧਰ-ਉਧਰ ਕਰਨਾ) ਰਾਹੀਂ ਫੰਡ ਟਰਾਂਸਫਰ ਕਰਨਾ, ਜੋ  ਸਰਹੱਦ ਪਾਰ ਤਸਕਰੀ ਦੀਆਂ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ 'ਚ PM ਮੋਦੀ ਦੀ ਅਗਵਾਈ 'ਚ ਆਯੋਜਿਤ ਯੋਗ ਸੈਸ਼ਨ 'ਚ ਬਣਿਆ ਵਿਸ਼ਵ ਰਿਕਾਰਡ

ਦੂਜਾ ਦੋਸ਼ੀ ਰੋਹਿਤ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗੋਰਾ ਰਾਹੀਂ ਰਾਜਸਥਾਨ ਅਤੇ ਪੰਜਾਬ ਸਰਹੱਦ ਦੇ ਨਾਲ-ਨਾਲ ਪਾਕਿਸਤਾਨੀ ਇਕਾਈਆਂ ਨੂੰ ਲੋਕੇਸ਼ਨ ਕੋਆਰਡੀਨੇਟ ਦੀ ਜਾਣਕਾਰੀ ਉਪਲਬਧ ਕਰਾਉਂਦਾ ਸੀ ਅਤੇ ਇਸ ਤਰ੍ਹਾਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਬਰਾਮਦ ਕਰਨ ਦੀ ਸਹੂਲਤ ਦਿੰਦਾ ਸੀ। ਏਆਈਜੀ ਨੇ ਕਿਹਾ ਕਿ ਇਸ ਮਾਡਿਊਲ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਕਾਬੂ ਕਰਨ ਲਈ ਅਗਲੀ ਜਾਂਚ ਜਾਰੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News