ਪੰਜਾਬ ''ਚ ਮੀਂਹ ਤੇ ਹੜ੍ਹਾਂ ਦਾ ਕਹਿਰ, ਤਬਾਹ ਹੋਈ 90 ਏਕੜ ਫਸਲ
Tuesday, Jul 23, 2019 - 09:42 AM (IST)

ਚੰਡੀਗੜ੍ਹ : ਪੰਜਾਬ 'ਚ ਮੀਂਹ ਅਤੇ ਹੜ੍ਹਾਂ ਦੇ ਕਹਿਰ ਕਾਰਨ 90 ਏਕੜ ਦੀ ਫਸਲ ਤਬਾਹ ਹੋ ਚੁੱਕੀ ਹੈ। ਮਾਲਵਾ ਦੇ ਇਲਾਕਿਆਂ 'ਚ ਪਾਣੀ ਨੇ ਰੱਜ ਕੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਫਸਲਾਂ ਨੂੰ ਵੱਡਾ ਨੁਕਸਾਨ ਪੁੱਜਿਆ ਹੈ। ਖੇਤੀਬਾੜੀ ਵਿਭਾਗ ਨੇ ਸਾਰੇ ਜ਼ਿਲਿਆਂ ਤੋਂ ਫੀਡਬੈਕ ਲੈਣ ਤੋਂ ਬਾਅਦ ਆਪਣੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਹੈ। ਇਸ ਦੇ ਮੁਤਾਬਕ ਸਭ ਤੋਂ ਜ਼ਿਆਦਾ 28 ਹਜ਼ਾਰ ਏਕੜ ਫਸਲ ਦਾ ਨੁਕਸਾਨ ਬਠਿੰਡਾ 'ਚ ਹੋਇਆ ਹੈ। ਮਾਲਵਾਂ ਦੇ 5 ਜ਼ਿਲਿਆਂ 'ਚ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਬਠਿੰਡਾ ਤੋਂ ਇਲਾਵਾ ਫਤਿਹਗੜ੍ਹ ਸਾਹਿਬ, ਪਟਿਆਲਾ, ਮੁਕਤਸਰ ਅਤੇ ਸੰਗਰੂਰ 'ਚ ਕਾਫੀ ਨੁਕਸਾਨ ਹੋਇਆ ਹੈ। ਸਾਉਣੀ ਦੇ ਸੀਜ਼ਨ ਦੀਆਂ ਮੁੱਖ ਫਸਲਾਂ ਝੋਨਾ ਅਤੇ ਕਪਾਹ ਤੋਂ ਇਲਾਵਾ ਮੱਕੀ, ਚਾਰੇ ਅਤੇ ਸਬਜ਼ੀਆਂ ਦੀ ਫਸਲ ਵੀ ਪ੍ਰਭਾਵਿਤ ਹੋਈ ਹੈ। ਫਸਲਾਂ ਤਬਾਹ ਹੋਣ ਦਾ ਮੁੱਖ ਕਾਰਨ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣਾ ਹੈ, ਜਿਸ ਕਾਰਨ ਕਿਸਾਨਾਂ ਵਲੋਂ ਸਰਕਾਰ ਨੂੰ ਫਸਲਾਂ ਦੀ ਤਬਾਹੀ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।