ਥਾਣੇ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਹੋਈ ਵਾਰਦਾਤ
Wednesday, Jul 11, 2018 - 04:14 AM (IST)
ਲੁਧਿਆਣਾ(ਤਰੁਣ)-ਥਾਣੇ ਤੋਂ ਕੁਝ ਕਦਮ ਦੂਰ ਚੌਡ਼ੀ ਸਡ਼ਕ ਸਥਿਤ ਮੈਡੀਕਲ ਦੀਆਂ 2 ਦੁਕਾਨਾਂ ਦੇ ਚੋਰਾਂ ਨੇ ਸ਼ਟਰ ਉਖਾਡ਼ ਕੇ ਨਕਦੀ ਚੋਰੀ ਕੀਤੀ। ਵਾਰਦਾਤ ਸੋਮਵਾਰ ਦੇਰ ਰਾਤ ਕਰੀਬ 1 ਵਜੇ ਦੀ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਮੌਕੇ ’ਤੇ ਪਹੁੰਚੀ। ਜਾਣਕਾਰੀ ਅਨੁਸਾਰ ਚੌਡ਼ੀ ਸਡ਼ਕ ਸਥਿਤ ਡੀ. ਜੇ. ਦਾ ਕੰਮ ਕਰਨ ਵਾਲਾ ਇਕ ਵਿਅਕਤੀ ਸੋਮਵਾਰ ਰਾਤ ਕਰੀਬ 1 ਵਜੇ ਘਰ ਪਹੁੰਚਿਆ। ਉਸ ਨੇ ਮੈਡੀਕਲ ਸਟੋਰ ਨੂੰ ਖੁੱਲ੍ਹਾ ਦੇਖਿਆ ਅਤੇ ਇਕ ਸਫੈਦ ਰੰਗ ਦੀ ਕਾਰ ਖਡ਼੍ਹੀ ਦੇਖੀ। ਜਦੋਂ ਤਕ ਉਹ ਦੁਕਾਨ ਨੇਡ਼ੇ ਪਹੁੰਚਿਆ ਚੋਰ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਏ, ਜਿਸ ਦੇ ਬਾਅਦ ਉਸ ਨੇ ਮੈਡੀਕਲ ਸ਼ਾਪ ਦੇ ਮਾਲਕ ਨੂੰ ਸੂਚਨਾ ਦਿੱਤੀ। ਕੈਪੀਟਲ ਮੈਡੀਕਲ ਤੇ ਮਲਹੋਤਰਾ ਮੈਡੀਕਲ ’ਤੇ ਚੋਰਾਂ ਨੇ ਹੱਥ ਸਾਫ ਕੀਤਾ ਹੈ। ਕੈਪੀਟਲ ਮੈਡੀਕਲ ਅੰਦਰ ਚੋਰ 25 ਹਜ਼ਾਰ ਦੀ ਨਕਦੀ ਤੇ ਮਲਹੋਤਰਾ ਮੈਡੀਕਲ ਦੇ ਗੱਲੇ ਵਿਚ ਪਈ 7 ਹਜ਼ਾਰ ਦੀ ਨਕਦੀ ਚੋਰੀ ਹੋਈ ਹੈ। ਪੁਲਸ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਚੋਰਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ।
