ਚੈਕਿੰਗ ਕਰਨ ਆਏ ਇੰਸਪੈਕਟਰ ਨਾਲ ਧੱਕਾ-ਮੁੱਕੀ ਕਰਨ ''ਤੇ 4 ਨਾਮਜ਼ਦ

Tuesday, May 08, 2018 - 12:56 AM (IST)

ਚੈਕਿੰਗ ਕਰਨ ਆਏ ਇੰਸਪੈਕਟਰ ਨਾਲ ਧੱਕਾ-ਮੁੱਕੀ ਕਰਨ ''ਤੇ 4 ਨਾਮਜ਼ਦ

ਪਟਿਆਲਾ(ਬਲਜਿੰਦਰ)-ਰਾਮਨਗਰ ਬੈਰੀਅਰ 'ਤੇ ਟਰੱਕ ਦੀ ਚੈਕਿੰਗ ਕਰਨ ਲਈ ਡਿਊਟੀ 'ਤੇ ਮੌਜੂਦ ਜਸਪ੍ਰੀਤ ਸਿੰਘ ਕਲਰਕ ਮਾਰਕੀਟ ਕਮੇਟੀ ਵਾਧੂ ਚਾਰਜ ਇੰਸਪੈਕਟਰ ਬੈਰੀਅਰ ਰਾਮ ਨਗਰ ਨੇ ਜਦੋਂ ਟਰੱਕ ਨੂੰ ਚੈੱਕ ਕਰਨ ਲਈ ਰੋਕਿਆ ਤਾਂ ਉਸ ਵਿਚ ਸਵਾਰ ਵਿਅਕਤੀ ਨੇ ਧੱਕਾ-ਮੁੱਕੀ ਕੀਤੀ। ਉਸ ਦੀ ਕਮੀਜ਼ ਪਾੜ ਦਿੱਤੀ। ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ ਵਿਚ ਗੁਰਸੇਵਕ ਸਿੰਘ ਪੁੱਤਰ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਗੁਰਜੰਟ ਸਿੰਘ, ਮੰਗਲ ਸਿੰਘ ਪੁੱਤਰ ਮਹਿੰਦਰ ਸਿੰਘ, ਰਾਜੂ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਰਾਮਨਗਰ ਖਿਲਾਫ 353, 186, 332, 382 ਅਤੇ 341 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਜਸਪ੍ਰੀਤ ਅਨੁਸਾਰ ਉਹ ਰਾਹੁਲ ਕਰਮਚਾਰੀ ਰਾਮ ਨਗਰ ਬੈਰੀਅਰ ਦੇ ਨਾਲ ਡਿਊਟੀ 'ਤੇ ਹਾਜ਼ਰ ਸੀ। ਇਕ ਟਰੱਕ ਦੇ ਆਉਣ 'ਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਭਜਾ ਕੇ ਲੈ ਗਿਆ। ਜਦੋਂ ਸ਼ਿਕਾਇਤਕਰਤਾ ਰਾਹੁਲ ਨਾਲ ਆਪਣੇ ਮੋਟਰਸਾਈਕਲ ਉੱਤੇ ਗਿਆ ਤਾਂ ਰਾਮਨਗਰ ਚੌਕ 'ਤੇ ਟਰੱਕ ਨੂੰ ਰੋਕ ਲਿਆ। ਉਹ ਟਰੱਕ ਦੇ ਕਾਗਜ਼ ਚੈੱਕ ਕਰ ਰਿਹਾ ਸੀ ਤਾਂ ਉਸ ਵਿਚੋਂ ਉਕਤ ਵਿਅਕਤੀ ਨਿਕਲੇ। ਉਸ ਨਾਲ ਧੱਕਾਮੁੱਕੀ ਕੀਤੀ। ਉਸ ਦੀ ਕਮੀਜ਼ ਪਾੜ ਦਿੱਤੀ ਅਤੇ ਉਸ ਦੇ ਗਲ ਵਿਚ ਪਾਈ ਹੋਈ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News