ਕੁੱਟ-ਮਾਰ ''ਚ ਅਕਾਲੀ ਕੌਂਸਲਰ ਸਣੇ ਅੱਧਾ ਦਰਜਨ ਨਾਮਜ਼ਦ
Tuesday, Feb 20, 2018 - 03:24 AM (IST)

ਬਠਿੰਡਾ(ਬਲਵਿੰਦਰ)-ਭਗਤਾ ਭਾਈਕਾ ਦੇ ਭੂਤਾਂ ਵਾਲੇ ਖੂਹ 'ਤੇ ਹੋਈ ਲੜਾਈ ਦੇ ਮਾਮਲੇ 'ਚ ਪੁਲਸ ਨੇ ਇਕ ਅਕਾਲੀ ਕੌਂਸਲਰ ਸਣੇ ਅੱਧਾ ਦਰਜਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਉਕਤ ਲੜਾਈ ਅਕਾਲੀ ਦਲ ਅਤੇ 'ਆਪ' ਦੇ ਵਰਕਰਾਂ ਵਿਚਕਾਰ ਹੋਈ ਸੀ, ਜਿਸ 'ਚ ਪੁਲਸ ਨੇ 'ਆਪ' ਆਗੂਆਂ ਦੀ ਸ਼ਿਕਾਇਤ 'ਤੇ ਉਕਤ ਕੇਸ ਦਰਜ ਕੀਤਾ। 'ਆਪ' ਆਗੂ ਕੇਵਲ ਸਿੰਘ ਵਾਸੀ ਭਗਤਾ ਭਾਈਕਾ ਨੇ ਥਾਣਾ ਦਿਆਲਪੁਰਾ ਪੁਲਸ ਦੇ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਅਕਾਲੀ ਕੌਂਸਲਰ ਸੁਖਜਿੰਦਰ ਸਿੰਘ, ਜਗਸੀਰ ਸਿੰਘ ਤੇ ਇਨ੍ਹਾਂ ਦੇ 4-5 ਹੋਰ ਅਣਪਛਾਤੇ ਸਾਥੀਆਂ ਨੇ ਉਸ 'ਤੇ ਤੇਜ਼ਧਾਰ ਹੱਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਉਕਤ ਲੋਕਾਂ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਚਲੀ ਆ ਰਹੀ ਸੀ। ਸੂਤਰਾਂ ਦੀ ਮੰਨੀਏ ਤਾਂ ਉਕਤ ਲੜਾਈ ਤੋਂ ਬਾਅਦ ਦੋਵੇਂ ਪੱਖ ਇਕ-ਦੂਜੇ ਖਿਲਾਫ ਕਾਰਵਾਈ ਕਰਵਾਉਣ ਲਈ ਹਸਪਤਾਲ 'ਚ ਭਰਤੀ ਹੋ ਗਏ ਸਨ। ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ 'ਤੇ ਅਕਾਲੀ ਕੌਂਸਲਰ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।