ਲੜਕੀ ਗਹਿਣੇ ਤੇ ਨਕਦੀ ਲੈ ਕੇ ਪ੍ਰੇਮੀ ਨਾਲ ਫਰਾਰ, ਪਿਤਾ ਨੂੰ ਆਇਆ ਹਾਰਟ ਅਟੈਕ
Sunday, Jan 21, 2018 - 04:44 AM (IST)

ਖੰਨਾ(ਸੁਨੀਲ)-ਸ਼ਹਿਰ ਦੇ ਇਕ ਵਾਰਡ 'ਚੋਂ ਨੌਜਵਾਨ ਲੜਕੀ ਵਲੋਂ ਆਪਣੇ ਘਰੋਂ ਨਕਦੀ ਅਤੇ ਗਹਿਣੇ ਲੈ ਕੇ ਪ੍ਰੇਮੀ ਨਾਲ ਫਰਾਰ ਹੋਣ ਦੇ ਸਦਮੇ ਕਾਰਨ ਉਸਦੇ ਪਿਤਾ ਨੂੰ ਹਾਰਟ ਅਟੈਕ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ 'ਚੋਂ ਇਕ 19 ਸਾਲ ਦੀ ਨੌਜਵਾਨ ਲੜਕੀ ਬੀਤੇ ਦਿਨੀਂ ਆਪਣੀ ਉਮਰ ਤੋਂ ਜ਼ਿਆਦਾ ਪ੍ਰੇਮੀ ਨਾਲ ਘਰੋਂ ਭੱਜ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਘਰ ਤੋਂ 50 ਹਜ਼ਾਰ ਰੁਪਏ ਨਕਦੀ ਅਤੇ ਕਰੀਬ ਢਾਈ ਲੱਖ ਰੁਪਏ ਦੇ ਗਹਿਣੇ ਚੁੱਕ ਕੇ ਲੈ ਗਈ ਹੈ। ਇਸ ਸੰਬੰਧੀ ਪਤਾ ਲੱਗਣ ਦੇ ਬਾਅਦ ਲੜਕੀ ਦੇ ਪਿਤਾ ਸਦਮੇ 'ਚ ਆ ਗਏ ਅਤੇ ਉਸਨੂੰ ਦਿਲ ਦਾ ਦੌਰਾ ਪੈ ਗਿਆ, ਜਿਸਦੇ ਬਾਅਦ ਉਕਤ ਵਿਅਕਤੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਸੰਬੰਧੀ ਪੁਲਸ ਕੋਲ ਸ਼ਿਕਾਇਤ ਦੇ ਦਿੱਤੀ ਹੈ।