ਗਰਭਵਤੀ ਮਹਿਲਾ ਨੂੰ ਕੁੱਟਮਾਰ ਕਰ ਕੇ ਕੀਤਾ ਜ਼ਖਮੀ

Saturday, Dec 09, 2017 - 01:44 AM (IST)

ਗਰਭਵਤੀ ਮਹਿਲਾ ਨੂੰ ਕੁੱਟਮਾਰ ਕਰ ਕੇ ਕੀਤਾ ਜ਼ਖਮੀ

ਅਬੋਹਰ(ਰਹੇਜਾ, ਸੁਨੀਲ)—ਪਿੰਡ ਤੂਤਾਂਵਾਲੀ ਵਾਸੀ ਇਕ ਗਰਭਵਤੀ ਮਹਿਲਾ ਦੇ ਪੇਟ ਵਿਚ ਇਕ ਵਿਅਕਤੀ ਨੇ ਲੱਤਾਂ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਮਹਿਲਾ ਨੂੰ ਗੁਆਂਢੀਆਂ ਵੱਲੋਂ ਉਸਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਮਹਿਲਾ ਕ੍ਰਿਸ਼ਨਾ ਰਾਣੀ ਦੇ ਪਤੀ ਟੇਕ ਸਿੰਘ ਨੇ ਦੱਸਿਆ ਕਿ ਉਹ ਇਕ ਦੋਧੀ ਮੋਹਨ ਲਾਲ ਤੋਂ ਦੁੱਧ ਲੈਂਦੇ ਸਨ। ਮੋਹਨ ਲਾਲ ਦਾ 500 ਰੁਪਏ ਬਕਾਇਆ ਸੀ, ਜਿਸਨੂੰ ਲੈ ਕੇ ਮੋਹਨ ਲਾਲ ਨੇ ਉਸਦੀ ਪਤਨੀ ਕ੍ਰਿਸ਼ਨਾ ਦੇ ਨਾਲ ਗਲਤ ਭਾਸ਼ਾ ਦੀ ਵਰਤੋਂ ਕਰਦੇ ਹੋਏ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਕ੍ਰਿਸ਼ਨਾ ਦੇ ਪੇਟ 'ਚ ਲੱਤਾਂ ਮਾਰ ਕੇ ਫਰਾਰ ਹੋ ਗਿਆ। ਮਾਮਲੇ ਦੀ ਜਾਂਚ ਖੁਈਆਂ ਸਰਵਰ ਪੁਲਸ ਕਰ ਰਹੀ ਹੈ।


Related News