ਚੌਕੀ ਇੰਚਾਰਜ ਵੱਲੋਂ ਕੀਤੀ ਗਈ ਤੇਜ਼ ਗਸ਼ਤ ਨੇ ਭੂੰਡ ਆਸ਼ਕਾਂ ਦੀਆਂ ਪਾਈਆਂ ਭਾਜੜਾਂ

Wednesday, Oct 04, 2017 - 02:46 AM (IST)

ਚੌਕੀ ਇੰਚਾਰਜ ਵੱਲੋਂ ਕੀਤੀ ਗਈ ਤੇਜ਼ ਗਸ਼ਤ ਨੇ ਭੂੰਡ ਆਸ਼ਕਾਂ ਦੀਆਂ ਪਾਈਆਂ ਭਾਜੜਾਂ

ਗੋਨਿਆਣਾ(ਗੋਰਾ ਲਾਲ)-ਪੰਜਾਬ ਸਰਕਾਰ ਵੱਲੋਂ ਸਕੂਲ ਲੱਗਣ ਦੇ ਸਮੇਂ ਦੀ ਤਬਦੀਲੀ ਸਵੇਰੇ 9 ਵਜੇ ਕੀਤੀ ਗਈ ਹੈ। ਸਕੂਲਾਂ ਦੇ ਤਬਦੀਲ ਸਮੇਂ ਨੂੰ ਦੇਖਦਿਆਂ ਥਾਣਾ ਨੇਹੀਆਂ ਵਾਲਾ ਦੇ ਪੁਲਸ ਇੰਚਾਰਜ ਬੂਟਾ ਸਿੰਘ ਸਹਾਇਕ ਸਬ-ਇੰਸਪੈਕਟਰ ਦੀ ਅਗਵਾਈ ਵਿਚ ਸੁਖਮੰਦਰ ਸਿੰਘ ਹੌਲਦਾਰ, ਸੁਖਦੇਵ ਸਿੰਘ ਹੌਲਦਾਰ, ਹਰਜੋਤ ਮੰਗਲਾ ਕਾਂਸਟੇਬਲ, ਮੰਦਰ ਸਿੰਘ ਕਾਂਸਟੇਬਲ, ਗੁਰਜੀਤ ਸਿੰਘ ਕਾਂਸਟੇਬਲ ਅਤੇ ਰਣਜੀਤ ਸਿੰਘ ਕਾਂਸਟੇਬਲ ਨੇ ਲੜਕੀਆਂ ਦੇ ਸਕੂਲ ਕੋਲ ਅਤੇ ਸ਼ਹਿਰ ਦੀਆਂ ਗਲੀਆਂ ਵਿਚ ਗਸ਼ਤ ਕੀਤੀ ਤਾਂ ਭੂੰਡ ਆਸ਼ਕਾਂ ਦੀਆਂ ਭਾਜੜਾਂ ਪੈ ਗਈਆਂ ਅਤੇ ਕਈ ਜਣਿਆਂ ਨੂੰ ਦਬੋਚ ਲਿਆ, ਜਿਨ੍ਹਾਂ ਨੂੰ ਤਾੜਨਾ ਕਰਦਿਆਂ ਚੌਕੀ ਇੰਚਾਰਜ ਨੇ ਕਿਹਾ ਕਿ ਅੱਗੇ ਤੋਂ ਸ਼ਹਿਰ ਵਿਚ ਘੁੰਮਦੇ ਫੜੇ ਗਏ ਤਾਂ ਤੁਹਾਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਮੋਟਰਸਾਈਕਲਾਂ ਦੀ ਚੈਕਿੰਗ ਵੀ ਕੀਤੀ ਗਈ। ਇਸ ਦੌਰਾਨ ਚੌਕੀ ਇੰਚਾਰਜ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ 'ਚ ਕੋਈ ਵੀ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਉਨ੍ਹਾਂ ਹਲਕੇ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਨੂੰ ਕਾਨੂੰਨ ਆਪਣੇ ਹੱਥ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


Related News