ਪੁਲਸ ਮੁਲਾਜ਼ਮਾਂ ''ਤੇ ਪਿਸਤੌਲ ਦੀ ਨੋਕ ''ਤੇ ਚੜ੍ਹਾਈ ਗੱਡੀ ; ਹੌਲਦਾਰ ਜ਼ਖਮੀ

Tuesday, Sep 19, 2017 - 01:02 AM (IST)

ਪੁਲਸ ਮੁਲਾਜ਼ਮਾਂ ''ਤੇ ਪਿਸਤੌਲ ਦੀ ਨੋਕ ''ਤੇ ਚੜ੍ਹਾਈ ਗੱਡੀ ; ਹੌਲਦਾਰ ਜ਼ਖਮੀ

ਗੁਰੂਹਰਸਹਾਏ(ਆਵਲਾ)—ਪਿੰਡ ਸਰੂਪੇ ਵਾਲਾ ਦੇ ਏਰੀਆ ਵਿਚ ਨਾਕਾਬੰਦੀ ਕਰ ਕੇ ਖੜ੍ਹੇ ਪੁਲਸ ਮੁਲਾਜ਼ਮਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ 'ਤੇ ਪਿਸਤੌਲ ਤਾਨ ਕੇ ਗੱਡੀ ਚੜ੍ਹਾਉਣ ਦੀ ਕੋਸਿਸ਼ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਕਥਿਤ ਦੋਸ਼ੀ ਨੂੰ ਗੱਡੀ ਸਮੇਤ ਗ੍ਰਿਫਤਾਰ ਕਰ ਕੇ ਉਸ ਕੋਲੋਂ 32 ਬੋਰ ਪਿਸਤੌਲ, 5 ਮੈਗਜ਼ੀਨ ਅਤੇ 30 ਕਾਰਤੂਸ ਬਰਾਮਦ ਕੀਤੇ ਹਨ ਤੇ ਇਸ ਘਟਨਾ ਵਿਚ ਇਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ, ਜਿਸਨੂੰ ਇਲਾਜ ਦੇ ਲਈ ਗੁਰੂਹਰਸਹਾਏ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਪਿੰਡ ਸਰੂਪੇ ਵਾਲਾ ਵਿਚ ਸਹਾਇਕ ਇੰਸਪੈਕਟਰ ਅਮਰੀਕ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਇਸ ਦੌਰਾਨ ਜਦ ਪੁਲਸ ਨੇ ਸਕਾਰਪੀਉ ਗੱਡੀ ਨੰਬਰ ਪੀ. ਬੀ. 29-ਜੀ 5262 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਲਾ ਰਹੇ ਹਰਪ੍ਰੀਤ ਸਿੰਘ ਨੇ ਪੁਲਸ ਮੁਲਾਜ਼ਮਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਪਿਸਤੌਲ ਤਾਨ ਕੇ ਗੱਡੀ ਚੜ੍ਹਾਉਣ ਦੀ ਕੋਸਿਸ਼ ਕੀਤੀ ਤੇ ਇਸ ਦੌਰਾਨ ਹੌਲਦਾਰ ਗਿਆਨ ਸਿੰਘ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਨਾਮਜ਼ਦ ਵਿਅਕਤੀ ਨੂੰ ਗੱਡੀ ਸਮੇਤ ਗ੍ਰਿਫਤਾਰ ਕਰ ਕੇ ਉਸ ਕੋਲੋਂ ਪਿਸਤੌਲ, ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਹਨ।


Related News