ਮਾਰ ਦੇਣ ਦੀ ਨੀਅਤ ਨਾਲ ਕੀਤਾ ਫਾਇਰ
Monday, Sep 18, 2017 - 01:00 PM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਇਕ ਵਿਅਕਤੀ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ 'ਤੇ ਦੋ ਵਿਅਕਤੀਆਂ ਖਿਲਾਫ ਥਾਦਾ ਸਦਰ ਵਿਚ ਇਰਾਦਾ ਕਤਲ ਤੇ ਕਈ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਸ ਚੌਕੀ ਹੰਡਿਆਇਆ ਦੇ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਮੁੱਦਈ ਦਲਵੀਰ ਦਾਸ ਪੁੱਤਰ ਜਨਕਰਾਜ ਵਾਸੀ ਧਨੌਲਾ ਖੁਰਦ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਸੁਖਪ੍ਰੀਤ ਸਿੰਘ ਉਰਫ ਗੋਗੀ ਪੁੱਤਰ ਤਰਲੋਚਨ ਸਿੰਘ ਪਹਿਲਾਂ ਮੈਨੂੰ ਫੋਨ ਕਰ ਕੇ ਕਹਿਣ ਲੱਗਾ ਕਿ ਮੈਂ ਸਰਪੰਚੀ ਦੀ ਚੋਣ ਲੜਨੀ ਹੈ ਤੂੰ ਮੇਰੇ ਬਾਰੇ ਪਿੰਡ ਵਿਚ ਗਲਤ ਪ੍ਰਚਾਰ ਕਰ ਰਿਹਾ ਹੈਂ। ਜਿਸ ਕਾਰਨ ਸਾਡੀ ਫੋਨ 'ਤੇ ਬਹਿਸਬਾਜ਼ੀ ਹੋ ਗਈ। ਸੁਖਪ੍ਰੀਤ ਸਿੰਘ ਆਪਣੇ ਸਾਥੀ ਬਲਵਿੰਦਰ ਕੁਮਾਰ ਪੁੱਤਰ ਅਮਰਨਾਥ ਵਾਸੀ ਧਨੌਲਾ ਖੁਰਦ ਨੂੰ ਨਾਲ ਲੈ ਕੇ ਸਾਡੇ ਘਰ ਆ ਗਿਆ ਤੇ ਮੇਰੀ ਕੁੱਟਮਾਰ ਕਰਨ ਉਪਰੰਤ ਮੇਰੇ ਘਰੋਂ ਚਲੇ ਗਏ ਅਤੇ ਫਿਰ 32 ਬੋਰ ਦਾ ਪਿਸਤੌਲ ਲੈ ਕੇ ਵਾਪਸ ਮੇਰੇ ਘਰ ਆ ਗਏ ਅਤੇ ਮੈਨੂੰ ਮਾਰਨ ਦੀ ਨੀਅਤ ਨਾਲ ਮੇਰੇ ਘਰ 'ਤੇ ਫਾਇਰ ਕਰ ਦਿੱਤੇ। ਪੁਲਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
