ਘਰ ''ਚ ਵੜ ਕੇ ਕੀਤੀ ਮਹਿਲਾ ਨਾਲ ਮਾਰਕੁੱਟ

07/18/2017 11:53:10 PM

ਅਬੋਹਰ(ਸੁਨੀਲ)—ਪਿੰਡ ਪੱਤਰਿਆਂਵਾਲੀ 'ਚ ਛੱਪੜ ਦੀ ਥਾਂ 'ਤੇ ਲੋਕਾਂ ਨੇ ਨਾਜਾਇਜ਼ ਕਬਜ਼ਾ ਕਰ ਰੱਖਿਆ ਹੈ, ਜਿਸਨੂੰ ਲੈ ਕੇ ਕਈ ਵਾਰ ਝਗੜੇ ਹੋ ਚੁੱਕੇ ਹਨ। ਪਿੰਡ ਦੇ ਲੋਕ ਪੱਤਰਿਆਂਵਾਲਾ ਵਿਚ ਛੱਪੜ ਦੇ ਕਬਜ਼ੇ ਨੂੰ ਲੈ ਕੇ ਪ੍ਰਸ਼ਾਸਨ ਨੂੰ ਕਈ ਵਾਰ ਪ੍ਰਾਰਥਨਾ ਪੱਤਰ ਲਿਖ ਕੇ ਥਾਂ ਖਾਲੀ ਕਰਵਾਉਣ ਦੀ ਮੰਗ ਕਰ ਚੁੱਕੇ ਹਨ ਪਰ ਅਜੇ ਤੱਕ ਪ੍ਰਸ਼ਾਸਨ ਨੇ ਛੱਪੜ ਦੀ ਥਾਂ ਨੂੰ ਖਾਲੀ ਨਹੀਂ ਕਰਵਾਇਆ ਹੈ, ਜਿਸ ਕਾਰਨ ਬੀਤੇ ਦਿਨੀਂ ਕੁਝ ਲੋਕਾਂ ਨੇ ਪਰਮਜੀਤ ਕੌਰ ਪਤਨੀ ਗੁਰਮੀਤ ਸਿੰਘ ਪੁੱਤਰੀ ਬੂਹੜ ਸਿੰਘ ਨੂੰ ਛੱਪੜ ਦੀ ਜ਼ਮੀਨ ਨੂੰ ਲੈ ਕੇ ਉਸਦੇ ਕੁਝ ਰਿਸ਼ਤੇਦਾਰਾਂ ਦੇ ਘਰ ਵਿਚ ਵੜ ਕੇ ਮਾਰਕੁੱਟ ਕਰ ਕੇ ਉਸ ਨੂੰ ਫੱਟੜ ਕਰ ਦਿੱਤਾ। ਜਿਸਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਛੱਪੜ ਦੀ ਜ਼ਮੀਨ ਨੂੰ ਪਿੰਡ ਵਾਲੇ ਖਾਲੀ ਅਸਟਾਮ ਪੇਪਰਾਂ 'ਤੇ ਖਰੀਦਾ-ਫਰੋਖ਼ਤ ਕਰਕੇ ਵੇਚਦੇ ਅਤੇ ਖਰੀਦਦੇ ਹਨ।  


Related News