ਕ੍ਰਿਕਟ ਦੇ ਮਹਾਰਥੀ ਨਵਜੋਤ ਸਿੱਧੂ ਤੇ ਇਮਰਾਨ ਖਾਨ ਆਖਿਰ ਕਿਉਂ ਸਿਆਸਤ ’ਚ ਹੋ ਗਏ ਫਲਾਪ

Saturday, Apr 09, 2022 - 09:55 AM (IST)

ਕ੍ਰਿਕਟ ਦੇ ਮਹਾਰਥੀ ਨਵਜੋਤ ਸਿੱਧੂ ਤੇ ਇਮਰਾਨ ਖਾਨ ਆਖਿਰ ਕਿਉਂ ਸਿਆਸਤ ’ਚ ਹੋ ਗਏ ਫਲਾਪ

ਜਲੰਧਰ (ਅਨਿਲ ਪਾਹਵਾ) - ਉਂਝ ਤਾਂ ਕਈ ਖੇਤਰਾਂ ਤੋਂ ਲੋਕ ਸਿਆਸਤ ਵਿਚ ਆਉਂਦੇ ਹਨ, ਜਿਨ੍ਹਾਂ ਵਿਚੋਂ ਕੁਝ ਕਾਮਯਾਬ ਰਹਿੰਦੇ ਹਨ ਅਤੇ ਕੁਝ ਸਮੇਂ ਦੇ ਹਿਸਾਬ ਨਾਲ ਸਿਆਸਤ ’ਚੋਂ ਗਾਇਬ ਹੋ ਜਾਂਦੇ ਹਨ। ਕ੍ਰਿਕਟ ਦੇ ਖੇਤਰ ’ਚੋਂ 2 ਦਿੱਗਜ ਸਿਆਸਤ ਵਿਚ ਆਏ ਅਤੇ ਅੱਜਕੱਲ ਦੋਵੇਂ ਆਪੋ-ਆਪਣੇ ਖੇਤਰ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਦੀ। ਦੋਵਾਂ ਨੇਤਾਵਾਂ ਨੇ ਸਿਆਸਤ ਵਿਚ ਆਉਣ ਤੋਂ ਪਹਿਲਾਂ ਕ੍ਰਿਕਟ ਵਿਚ ਧੁੰਮ ਮਚਾਈ ਅਤੇ ਬਾਅਦ ’ਚ ਸਿਆਸਤ ਨੂੰ ਪੇਸ਼ਾ ਬਣਾ ਲਿਆ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਰਮਾਤਮਾ ਨੇ ਬਖ਼ਸ਼ੀ ਧੀ ਪਰ ਪੁੱਤਰ ਦੀ ਚਾਹਤ ਰੱਖਣ ਵਾਲੇ ਪਿਓ ਨੇ ਮਾਂ-ਧੀ ਨੂੰ ਜ਼ਿੰਦਾ ਦਫ਼ਨਾਇਆ

ਪਾਕਿਸਤਾਨ ’ਚ ਇਮਰਾਨ ਦੀ ਸਿਆਸਤ
ਇਮਰਾਨ ਖਾਨ ਨੇ ਪਾਕਿ ਵੱਲੋਂ ਕਈ ਕ੍ਰਿਕਟ ਮੈਚ ਖੇਡੇ ਅਤੇ ਸਮੇਂ-ਸਮੇਂ ’ਤੇ ਪਾਕਿ  ਲੋਕਾਂ ਦੀਆਂ ਅੱਖਾਂ ਦਾ ਤਾਰਾ ਵੀ ਰਹੇ। 2018 ’ਚ ਉਹ ਪਾਕਿ ਦੀ ਸੱਤਾ ਵਿਚ ਆਏ ਅਤੇ ਆਉਂਦਿਆਂ ਨਵਾਂ ਪਾਕਿ ਬਣਾਉਣ ਤੇ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ। ਲੋਕਾਂ ਨੂੰ ਕ੍ਰਿਕਟਰ ਦੇ ਤੌਰ ’ਤੇ ਆਪਣੇ ਲਈ ਤਾੜੀਆਂ ਵਜਾਉਣ ’ਤੇ ਮਜਬੂਰ ਕਰਨ ਵਾਲੇ ਇਮਰਾਨ ਸਿਆਸਤ ਵਿਚ ਲੋਕਾਂ ਦੀਆਂ ਤਾੜੀਆਂ ਹਾਸਲ ਕਰਨਗੇ, ਇਸ ਗੱਲ ਦੀ ਕਾਫੀ ਉਮੀਦ ਸੀ। ਪਾਕਿ ਆਰਮੀ ਨਾਲ ਮਿਲ ਕੇ ਕੰਮ ਕਰਨਾ ਅਤੇ ਆਰਮੀ ਉੱਪਰ ਹਾਵੀ ਰਹਿਣਾ ਕੋਈ ਛੋਟੀ ਗੱਲ ਨਹੀਂ। ਇਸੇ ਕੋਸ਼ਿਸ਼ ’ਚ ਇਮਰਾਨ ਪਿਛਲੇ ਲਗਭਗ 4 ਸਾਲ ਤੋਂ ਲੱਗੇ ਹੋਏ ਹਨ ਪਰ ਪਾਕਿ ਵਿਚ ਇਮਰਾਨ ਦਾ ਪ੍ਰਧਾਨ ਮੰਤਰੀ ਅਹੁਦੇ ਤੋਂ ਜਾਣਾ ਲਗਭਗ ਤੈਅ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਭਾਰਤ ’ਚ ਸਿੱਧੂ ਦੀ ਸਿਆਸਤ
ਭਾਰਤ ’ਚ ਕਾਂਗਰਸ ਪਿਛਲੇ ਲਗਭਗ 8 ਸਾਲ ਤੋਂ ਸੱਤਾ ਤੋਂ ਬਾਹਰ ਹੈ। ਪੰਜਾਬ ’ਚ ਪਾਰਟੀ ਸੱਤਾ ਵਿਚ ਸੀ ਪਰ ਇਸ ਦਰਮਿਆਨ ਪੰਜਾਬ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ’ਤੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋ ਗਈ। ਕੈਪਟਨ ਅਮਰਿੰਦਰ ਸਿੰਘ ਨੂੰ ਦਰਕਿਨਾਰ ਕਰ ਕੇ ਗਾਂਧੀ ਪਰਿਵਾਰ ਨੇ ਸਿੱਧੂ ਨੂੰ ਵੈਲਿਊ ਦਿੱਤੀ ਪਰ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਾਂਗ ਭਾਰਤ ਦੇ ਸਾਬਕਾ ਕ੍ਰਿਕਟਰ ਤੇ ਸਿਆਸਤ ਵਿਚ ਆਏ ਸਿੱਧੂ ਦਾ ਸਮਾਂ ਚੰਗਾ ਨਹੀਂ ਚੱਲ ਰਿਹਾ। ਉਨ੍ਹਾਂ ਦੀ ਪ੍ਰਧਾਨਗੀ ’ਚ ਪੰਜਾਬ ਵਿਚ ਕਾਂਗਰਸ ਸੱਤਾ ਤੋਂ ਤਾਂ ਬਾਹਰ ਹੋਈ ਹੀ, ਨਾਲ ਹੀ 18 ਸੀਟਾਂ ’ਤੇ ਸਿਮਟ ਗਈ। ਕਾਂਗਰਸ ਲਈ ਇਹ ਬਹੁਤ ਵੱਡਾ ਧੱਕਾ ਹੈ, ਜਿਸ ਨੂੰ ਵੇਖਦੇ ਹੋਏ ਕਾਂਗਰਸ ਹਾਈਕਮਾਨ ਨੇ ਸਿੱਧੂ ਸਮੇਤ 5 ਸੂਬਿਆਂ ਦੇ ਸੂਬਾ ਪ੍ਰਧਾਨਾਂ ਤੋਂ ਅਸਤੀਫਾ ਮੰਗ ਲਿਆ। 

ਪੜ੍ਹੋ ਇਹ ਵੀ ਖ਼ਬਰ -  6 ਮਹੀਨੇ ਦੀ ਧੀ ਨੂੰ ਛੱਡ ਬਾਥਰੂਮ ਕਰਨ ਗਈ ਮਾਂ ਨਹੀਂ ਪਰਤੀ, ਪੁਲਸ ਨੇ ਖੰਘਾਲੇ ਕੈਮਰੇ ਤਾਂ ਸਾਹਮਣੇ ਆਈ ਇਹ ਗੱਲ

ਅਸਤੀਫਾ ਬੇਸ਼ੱਕ ਅਜੇ ਮਨਜ਼ੂਰ ਨਹੀਂ ਹੋਇਆ ਅਤੇ ਨਾ ਹੀ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਹੋਈ ਹੈ, ਜਿਸ ਕਾਰਨ ਸਿੱਧੂ ਇਸ ਸੀਟ ’ਤੇ ਖੁਦ ਨੂੰ ਬਰਕਰਾਰ ਮੰਨ ਰਹੇ ਹਨ। ਸਿੱਧੂ ਚੋਣਾਂ ਵਿਚ ਖੁਦ ਹਾਰ ਗਏ ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਕਈ ਦਿੱਗਜ ਵਿਧਾਇਕ ਤੇ ਮੰਤਰੀ ਵੀ ਹਾਰ ਗਏ। ਹੁਣ ਇਕ ਵਾਰ ਮੁੜ ਸਿੱਧੂ ਕਾਂਗਰਸ ਵਿਚ ਪ੍ਰਧਾਨ ਦਾ ਅਹੁਦਾ ਹਾਸਲ ਕਰਨ ਲਈ ਝੰਡਾ ਚੁੱਕ ਕੇ ਮੈਦਾਨ ਵਿਚ ਉਤਰ ਆਏ ਹਨ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਹਰ ਕੋਸ਼ਿਸ਼ ਕਰ ਰਹੇ ਹਨ। ਬੇਸ਼ੱਕ ਉਨ੍ਹਾਂ ਦੀ ਇਹ ਕੋਸ਼ਿਸ਼ ਕੋਈ ਖਾਸ ਰੰਗ ਲਿਆਉਂਦੀ ਨਜ਼ਰ ਨਹੀਂ ਆ ਰਹੀ। ਵੀਰਵਾਰ ਕੇਂਦਰ ਖ਼ਿਲਾਫ਼ ਚੰਡੀਗੜ੍ਹ ਕਾਂਗਰਸ ਦਫ਼ਤਰ ਵਿਚ ਲੱਗੇ ਧਰਨੇ ਦੌਰਾਨ ਜਿਸ ਤਰ੍ਹਾਂ ਕਾਂਗਰਸ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਨੇ ਸਿੱਧੂ ਦੇ ਮੂੰਹ ’ਤੇ ਸਵਾਲ ਖੜ੍ਹੇ ਕਰ ਦਿੱਤੇ, ਉਹ ਕਾਂਗਰਸ ਤੇ ਸਿੱਧੂ ਲਈ ਕੋਈ ਚੰਗਾ ਸੰਕੇਤ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਸਬਜ਼ੀ ਮੰਡੀ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਕਰੇਟ ਵਪਾਰੀ

ਸਿੱਧੂ ਤੇ ਇਮਰਾਨ ’ਚ ਫਰਕ
ਸਿੱਧੂ ਤੇ ਇਮਰਾਨ ’ਚ ਜੇ ਕੁਝ ਸਮਾਨਤਾਵਾਂ ਹਨ ਤਾਂ ਕੁਝ ਫਰਕ ਵੀ ਹਨ, ਜਿਨ੍ਹਾਂ ਬਾਰੇ ਚਰਚਾ ਹੋਣੀ ਜ਼ਰੂਰੀ ਹੈ। ਕ੍ਰਿਕਟ ਤੋਂ ਸਿਆਸਤ ਵਿਚ ਆਉਣ ਦੌਰਾਨ ਇਮਰਾਨ ਨੂੰ ਕਈ ਸਾਲ ਪਾਰਟੀ ਬਣਾਉਣ ਲਈ ਸੰਘਰਸ਼ ਕਰਨਾ ਪਿਆ ਤਾਂ ਕਿਤੇ ਜਾ ਕੇ ਉਹ ਕਾਮਯਾਬ ਹੋਏ ਅਤੇ ਪਾਕਿ ਦੀ ਸੱਤਾ ਵਿਚ ਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਦੂਜੇ ਪਾਸੇ ਸਿੱਧੂ ਇਸ ਮਾਮਲੇ ’ਚ ਇਮਰਾਨ ਨਾਲੋਂ ਜ਼ਿਆਦਾ ਕਿਸਮਤ ਵਾਲੇ ਰਹੇ। ਬੇਸ਼ੱਕ ਸਿੱਧੂ ਅਜੇ ਤਕ ਦੇਸ਼ ਦੇ ਪ੍ਰਧਾਨ ਮੰਤਰੀ ਤਾਂ ਨਹੀਂ ਬਣ ਸਕੇ ਪਰ ਸਿਆਸਤ ਵਿਚ ਉਨ੍ਹਾਂ ਨੇ ਬਿਹਤਰ ਢੰਗ ਨਾਲ ਪਾਰੀਆਂ ਖੇਡੀਆਂ। ਬੜੇ ਆਰਾਮ ਨਾਲ ਉਹ ਭਾਜਪਾ ਵਿਚ ਸ਼ਾਮਲ ਹੋ ਗਏ। ਭਾਜਪਾ ਵਿਚ ਕੁਝ ਸਾਲ ਪੂਰਾ ਮਾਣ-ਸਨਮਾਨ ਹਾਸਲ ਕਰਨ ਤੋਂ ਬਾਅਦ ਉਹ ਕਾਂਗਰਸ ਵਿਚ ਆ ਗਏ। ਕਾਂਗਰਸ ਵਿਚ ਸਮੇਂ-ਸਮੇਂ ’ਤੇ ਉਹ ਖੁਦ ਨੂੰ ਸਭ ਤੋਂ ਉੱਪਰ ਬਣਾਉਣ ਦੀ ਕੋਸ਼ਿਸ਼ ’ਚ ਲੱਗੇ ਰਹਿੰਦੇ ਹਨ। ਫਿਰ ਭਾਵੇਂ ਕਾਂਗਰਸ ਦੇ ਨੇਤਾਵਾਂ ਨਾਲ ਉਨ੍ਹਾਂ ਦੀ ਟਸਲ ਹੋਵੇ ਜਾਂ ਫਿਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦਾ ਵੈਰ।

ਪੜ੍ਹੋ ਇਹ ਵੀ ਖ਼ਬਰ - ਇੰਜੀਨੀਅਰਿੰਗ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ ਬਾਗਬਾਨੀ, ਹੁਣ ਕਮਾ ਰਿਹਾ ਲੱਖਾਂ ਰੁਪਏ (ਤਸਵੀਰਾਂ)

ਸਿੱਧੂ ਤੇ ਇਮਰਾਨ ਦੀਆਂ ਗਲਤੀਆਂ
ਇਮਰਾਨ ਦਾ ਪ੍ਰਧਾਨ ਮੰਤਰੀ ਬਣਨਾ ਅਤੇ ਸਿੱਧੂ ਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਆਪਣੇ-ਆਪ ’ਚ ਵੱਡੀ ਸਫਲਤਾ ਸੀ ਪਰ ਇਹ ਨਹੀਂ ਕਿ ਦੋਵਾਂ ਨੇ ਗਲਤੀਆਂ ਨਹੀਂ ਕੀਤੀਆਂ। ਟਰੰਪ ਵਾਂਗ ਇਹ ਨੇਤਾ ਭੁੱਲ ਗਏ ਕਿ ਸੰਗਠਨਾਂ ਵਿਚ ਖੁਦ ਨੂੰ ਸਭ ਕੁਝ ਬਣਾਉਣਾ ਅਤੇ ਅਹਿਮੀਅਤ ਦੇਣਾ ਇਕ ਲੈਵਲ ਤਕ ਠੀਕ ਰਹਿੰਦਾ ਹੈ। ਟਰੰਪ ਨੇ ਜਨਵਰੀ ਵਿਚ ਅਮਰੀਕਾ ’ਚ ਕੁਝ ਵਿਰੋਧ ਨੂੰ ਲੈ ਕੇ ਲੋਕਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ, ਉਸੇ ਤਰ੍ਹਾਂ ਇਮਰਾਨ ਖਾਨ ਨੇ ਵੀ ਪਾਕਿਸਤਾਨ ਦੀਆਂ ਗਲੀਆਂ ਵਿਚ ਉਨ੍ਹਾਂ ਖ਼ਿਲਾਫ਼ ਉੱਠ ਰਹੀ ਆਵਾਜ਼ ਨੂੰ ਦਬਾਉਣ ਲਈ ਵਿਦੇਸ਼ੀ ਸਾਜ਼ਿਸ਼ਾਂ ਦਾ ਦਾਅਵਾ ਕਰ ਦਿੱਤਾ। ਇਸ ਮਾਮਲੇ ’ਚ ਸਿੱਧੂ ਵੀ ਪਿੱਛੇ ਨਹੀਂ ਰਹੇ। ਹੁਣੇ ਜਿਹੇ ਸੰਪੰਨ ਹੋਈਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿੱਧੂ ਸਮੇਂ-ਸਮੇਂ ’ਤੇ ਅਸਤੀਫਾ ਦੇਣ ਦੀਆਂ ਧਮਕੀਆਂ ਦਿੰਦੇ ਰਹੇ ਅਤੇ ਆਪਣੇ ਹੀ ਸੀ. ਐੱਮ. ਫੇਸ ਚਰਨਜੀਤ ਸਿੰਘ ਚੰਨੀ ’ਤੇ ਬਿਨਾਂ ਨਾਂ ਲਏ ਉਂਗਲ ਚੁੱਕਦੇ ਰਹੇ।

ਕੁਲ ਮਿਲਾ ਕੇ ਟਰੰਪ ਨਾਲ ਜੋ ਹੋਇਆ, ਉਸੇ ਤਰ੍ਹਾਂ ਜੇ ਇਮਰਾਨ ਤੇ ਸਿੱਧੂ ਨਾਲ ਵੀ ਹੁੰਦਾ ਤਾਂ ਇਹ ਕਾਫੀ ਡਰਾਉਣਾ ਹੁੰਦਾ। ਟਰੰਪ ਹੁਣ ਸੱਤਾ ਤੋਂ ਬਾਹਰ ਹਨ ਅਤੇ ਇਮਰਾਨ ਨੂੰ ਸੱਤਾ ਤੋਂ ਬਾਹਰ ਕਰਨ ਦਾ ਪ੍ਰਬੰਧ ਹੋ ਚੁੱਕਾ ਹੈ। ਜੇ ਇਹੀ ਸਭ ਸਿੱਧੂ ਨਾਲ ਵੀ ਹੁੰਦਾ ਹੈ ਤਾਂ ਇਹ ਵੱਡੀ ਗੱਲ ਹੋਵੇਗੀ, ਕਿਉਂਕਿ ਜਿਸ ਤਰ੍ਹਾਂ ਕਾਂਗਰਸ ਅੰਦਰ ਖਿੱਚੋਤਾਣ ਚੱਲ ਰਹੀ ਹੈ, ਉਸ ਸਥਿਤੀ ’ਚ ਸਿੱਧੂ ਨਾਲ ਸਾਰੇ ਨੇਤਾਵਾਂ ਨੂੰ ਖੜ੍ਹੇ ਹੋਣ ’ਚ ਮੁਸ਼ਕਲ ਮਹਿਸੂਸ ਹੋ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਚੱਲੀਆਂ ਸ਼ਰੇਆਮ ਗੋਲੀਆਂ, ਨੌਜਵਾਨ ਦੀ ਮੌਤ

ਟਰੰਪ ਵਾਂਗ ਸਿੱਧੂ ਤੇ ਇਮਰਾਨ
ਸਿੱਧੂ ਤੇ ਇਮਰਾਨ ਉਂਝ ਤਾਂ ਵੱਖ-ਵੱਖ ਸਿਆਸਤ ਦੇ ਮਾਹਿਰ ਹਨ ਪਰ ਕੁਝ ਮਾਮਲਿਆਂ ਵਿਚ ਦੋਵਾਂ ਦਾ ਕੰਮ ਕਰਨ ਦਾ ਤੌਰ-ਤਰੀਕਾ ਇਕੋ ਜਿਹਾ ਹੈ। ਜੇ ਦੋਵਾਂ ਨੇਤਾਵਾਂ ਦੀ ਸਿਆਸਤ ਨੂੰ ਗੌਰ ਨਾਲ ਵੇਖਿਆ ਜਾਵੇ ਤਾਂ ਇਹ ਦੋਵੇਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲੋਂ ਘੱਟ ਨਹੀਂ। ਜਿਸ ਤਰ੍ਹਾਂ ਟਰੰਪ ਅਮਰੀਕਾ ਦੀ ਬਜਾਏ ਖੁਦ ਨੂੰ ਜ਼ਿਆਦਾ ਤਵੱਜੋਂ ਦਿੰਦੇ ਰਹੇ ਹਨ, ਕਿਸੇ ਸੰਗਠਨ ਪ੍ਰਤੀ ਆਸਥਾ ਦੀ ਬਜਾਏ ਖੁਦ ਨੂੰ ਜ਼ਿਆਦਾ ਵੈਲਿਊ ਦੇਣਾ ਟਰੰਪ ਦੀ ਫਿਤਰਤ ਰਹੀ ਹੈ। ਇਸੇ ਤਰ੍ਹਾਂ ਦੀ ਆਦਤ ਇਮਰਾਨ ਤੇ ਸਿੱਧੂ ’ਚ ਵੇਖੀ ਗਈ । 1996 ’ਚ ਇਮਰਾਨ ਨੇ ਪਾਕਿਸਤਾਨ ਵਿਚ ਤਹਿਰੀਕ-ਏ-ਇਨਸਾਫ ਸੰਗਠਨ ਦਾ ਗਠਨ ਕੀਤਾ ਸੀ। ਖੁਦ ਨੂੰ ਇਸ ਪਾਰਟੀ ਦਾ ਸਭ ਕੁਝ ਬਣਾਈ ਰੱਖਿਆ, ਕੁਝ ਇਸੇ ਤਰ੍ਹਾਂ ਦਾ ਮਾਹੌਲ ਸਿੱਧੂ ਆਪਣੇ ਆਸ-ਪਾਸ ਬਣਾਈ ਰੱਖਣਾ ਬਿਹਤਰ ਸਮਝਦੇ ਹਨ। ਖੁਦ ਨੂੰ ਬਾਕੀਆਂ ਤੋਂ ਉੱਪਰ ਰੱਖਣ ਦੀ ਉਨ੍ਹਾਂ ਦੀ ਸੋਚ ਕਾਫੀ ਹੱਦ ਤਕ ਟਰੰਪ ਨਾਲ ਮਿਲਦੀ ਹੈ।


author

rajwinder kaur

Content Editor

Related News