ਮੂਸੇਵਾਲਾ ਦੀ ਤਸਵੀਰ ਵਾਲੇ ਪਤੰਗ ਦਾ ਲੋਕਾਂ ''ਚ ਵਧਿਆ ਕ੍ਰੇਜ਼, ਮਾਨਸਾ ''ਚ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਵਿਕਰੀ

Thursday, Dec 29, 2022 - 06:00 PM (IST)

ਮੂਸੇਵਾਲਾ ਦੀ ਤਸਵੀਰ ਵਾਲੇ ਪਤੰਗ ਦਾ ਲੋਕਾਂ ''ਚ ਵਧਿਆ ਕ੍ਰੇਜ਼, ਮਾਨਸਾ ''ਚ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਵਿਕਰੀ

ਮਾਨਸਾ (ਅਮਰਜੀਤ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਚਾਹੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ ਪਰ ਉਸ ਦੇ ਪ੍ਰਸ਼ੰਸਕ ਹੁਣ ਵੀ ਸਿੱਧੂ ਨੂੰ ਯਾਦ ਕਰਦੇ ਹਨ। ਜਿੱਥੇ ਪਹਿਲਾਂ ਬਾਜ਼ਾਰਾਂ 'ਚ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਤੇ ਬੈਗ ਵਿਕ ਰਹੇ ਸਨ, ਉੱਥੇ ਹੀ ਹੁਣ ਬਾਜ਼ਾਰ 'ਚ ਸਿੱਧੂ ਮੂਸੇਵਾਲਾ ਦੀ ਤਸਵੀਰਾਂ ਵਾਲੇ ਪਤੰਗਾਂ ਲਈ ਵੀ ਨੌਜਵਾਨਾਂ ਅਤੇ ਬੱਚਿਆਂ 'ਚ ਵੱਖਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬੱਚਿਆਂ ਅਤੇ ਨੌਜਵਾਨਾਂ ਵੱਲੋਂ ਸਿੱਧੂ ਦੀ ਤਸਵੀਰ ਵਾਲੇ ਪਤੰਗਾਂ ਨੂੰ ਵੱਧ ਖ਼ਰੀਦਿਆ ਜਾ ਰਿਹਾ ਹੈ। ਮਾਨਸਾ ਸ਼ਹਿਰ 'ਚ ਵੀ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੇ ਪਤੰਗਾਂ ਖ਼ੂਬ ਵਿਕ ਰਹੇ ਹਨ ਤੇ ਪਤੰਗ ਖ਼ਰੀਦਣ ਵਾਲੇ ਲੋਕ ਇਹ ਕਹਿੰਦੇ ਹਨ ਕਿ ਉਹ ਮੂਸੇਵਾਲਾ ਨੂੰ ਦਿਲੋਂ ਯਾਦ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਮੂਸੇਵਾਲਾ ਦੇ ਨਾਲ ਜੁੜੇ ਹੋਏ ਹਾਂ। ਸਿੱਧੂ ਨੇ ਮਾਨਸਾ ਜ਼ਿਲ੍ਹੇ ਦਾ ਨਾਂ ਪੂਰੇ ਦੁਨੀਆਂ 'ਚ ਰੋਸ਼ਨ ਕੀਤਾ ਹੈ ਤੇ ਇਸ ਲਈ ਅਸੀਂ ਸਿੱਧੂ ਨੂੰ ਦਿਲੋਂ ਯਾਦ ਕਰਦਿਆਂ ਉਸ ਦੀ ਤਸਵੀਰ ਵਾਲੇ ਪਤੰਗ ਉੱਡਾ ਰਹੇ ਹਾਂ ਅਤੇ ਪਤੰਗ ਉੱਡਾ ਕੇ ਪਰਿਵਾਰ ਨੂੰ ਇਨਸਾਫ਼ ਨੂੰ ਦੇਣ ਦੀ ਮੰਗ ਕਰ ਰਹੇ ਹਾਂ। 

ਇਹ ਵੀ ਪੜ੍ਹੋ- ਉਗਰਾਹਾਂ ਜਥੇਬੰਦੀ ਦਾ ਵੱਡਾ ਐਲਾਨ, 5 ਜਨਵਰੀ ਨੂੰ ਬੰਦ ਰਹਿਣਗੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ

ਦੂਜੇ ਪਾਸੇ ਗੱਲਬਾਤ ਕਰਦਿਆਂ ਮਾਨਸਾ ਦੇ ਪਤੰਗ ਵਿਕਰੇਤਾ ਰਕੇਸ਼ ਕੁਮਾਰ ਨੇ ਦੱਸਿਆ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੇ ਪਤੰਗ ਸਭ ਤੋਂ ਵੱਧ ਵਿਕ ਰਿਹਾ ਹੈ , ਜਦਕਿ ਬਾਕੀ ਪਤੰਗਾਂ ਨੂੰ ਲੈਣਾ ਕੋਈ ਪਸੰਦ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਸਭ ਲੋਕ ਦੁਕਾਨ 'ਤੇ ਆ ਕੇ ਇਹੋ ਬੋਲ ਰਹੇ ਹਨ ਕਿ ਮੂਸੇਵਾਲਾ ਦੀ ਤਸਵੀਰ ਵਾਲਾ ਪਤੰਗ ਹੀ ਚਾਹੀਦਾ। ਉਹ ਰੋਜ਼ਾਨਾ ਪਤੰਗਾਂ ਦੀ ਵਿਕਰੀ ਤੋਂ 1500-2000 ਰੁਪਏ ਕਮਾ ਰਹੇ ਹਨ। ਲੋਕ ਮੂਸੇਵਾਲਾ ਦਿਲੋਂ ਯਾਦ ਕਰਦੇ ਹਨ, ਇਸ ਕਾਰਨ ਹੀ ਲੋਕ ਸਿੱਧੂ ਦੀ ਤਸਵੀਰ ਵਾਲੇ ਪਤੰਗ ਮੰਗਦੇ ਹਨ। ਇਸ ਤੋਂ ਇਲਾਵਾ ਹੋਰ ਦੁਕਾਨਦਾਰਾਂ ਦਾ ਵੀ ਇਹੀ ਕਹਿਣਾ ਹੈ ਕਿ 90 ਫ਼ੀਸਦੀ ਪਤੰਗ ਸਿੱਧੂ ਮੂਸੇਵਾਲਾ ਦਾ ਹੀ ਵਿਕ ਰਿਹਾ ਹੈ। 

ਇਹ ਵੀ ਪੜ੍ਹੋ- ਵਾਤਾਵਰਣ ਦੀ ਸਾਂਭ-ਸੰਭਾਲ 'ਚ ਨਾਕਾਮ ਪੰਜਾਬ ਸਰਕਾਰ, ਸਖ਼ਤੀ ਦੇ ਰੌਂਅ 'ਚ NGT

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News