'ਕੋਰੋਨਾ' ਨੇ ਆਈਲੈੱਟਸ ਕੇਂਦਰਾਂ ਦਾ ਕੰਮਕਾਜ ਕੀਤਾ ਠੱਪ, ਘਟੀ ਵਿਦਿਆਰਥੀਆਂ ਦੀ ਗਿਣਤੀ (ਵੀਡੀਓ)

Thursday, Sep 03, 2020 - 04:20 PM (IST)

ਜਲੰਧਰ— ਪੂਰੀ ਦੁਨੀਆ 'ਚ ਫੈਲਿਆ ਕੋਰੋਨਾ ਵਾਇਰਸ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੋਰੋਨਾ ਲਾਗ ਦੀ ਬੀਮਾਰੀ ਦਾ ਅਸਰ ਜਿੱਥੇ ਵਿਆਹਾਂ 'ਤੇ ਵੇਖਣ ਨੂੰ ਮਿਲਿਆ, ਉਥੇ ਹੀ ਇਸ ਬੀਮਾਰੀ ਨੇ ਲੋਕਾਂ ਦੇ ਕੰਮਾਕਾਜਾਂ ਨੂੰ ਵੀ ਪੂਰੀ ਠੱਪ ਕਰਕੇ ਰੱਖ ਦਿੱਤਾ। ਕੋਰੋਨਾ ਲਾਗ ਦੀ ਬੀਮਾਰੀ ਦਾ ਅਸਰ ਪੰਜਾਬ 'ਚ ਚੱਲਣ ਵਾਲੇ ਆਈਲੈੱਟਸ ਕੇਂਦਰਾਂ 'ਤੇ ਵੀ ਪਿਆ ਹੈ। ਸੂਬੇ ਭਰ 'ਚ ਇਨ੍ਹਾਂ ਕੇਂਦਰਾਂ 'ਚ ਰਜਿਸਟ੍ਰੇਸ਼ਨ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 10 ਗੁਣਾ ਘੱਟ ਹੋ ਗਈ ਹੈ। ਪਿਛਲੇ ਕੁਝ ਮਹੀਨਿਆਂ ਤੋਂ ਆਈਲੈੱਟਸ ਦੀਆਂ ਕਲਾਸਾਂ ਨੂੰ 'ਆਨਲਾਈਨ' ਸ਼ੁਰੂ ਕਰਨ ਦੇ ਬਾਵਜੂਦ ਵੀ ਅਜਿਹੇ ਮਾਲਕਾਂ ਨੂੰ ਔਖੀ ਘੜੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੇ ਸੁਣਾਈ ਕੋਰੋਨਾ ਬਾਰੇ ਹੱਡਬੀਤੀ

ਪ੍ਰਤੀ ਮਹੀਨਾ 60 ਹਜ਼ਾਰ ਤੋਂ ਘੱਟ ਕੇ 6 ਹਜ਼ਾਰ ਤੱਕ ਪਹੁੰਚੀ ਵਿਦਿਆਰਥੀਆਂ ਦੀ ਗਿਣਤੀ
ਦੱਸਣਯੋਗ ਹੈ ਕਿ ਕੋਰੋਨਾ ਲਾਗ ਦੀ ਬੀਮਾਰੀ ਤੋਂ ਪਹਿਲਾਂ ਸੂਬੇ 'ਚ ਹਰ ਮਹੀਨੇ 60 ਹਜ਼ਾਰ ਵਿਦਿਆਰਥੀ ਆਈਲੈੱਟਸ ਦੀ ਪ੍ਰੀਖਿਆ ਦੇ ਰਹੇ ਸਨ, ਹੁਣ ਇਹ ਗਿਣਤੀ ਘੱਟ ਕੇ ਪ੍ਰਤੀ ਮਹੀਨਾ ਲਗਭਗ 6 ਹਜ਼ਾਰ ਰਹਿ ਗਈ ਹੈ। ਪੰਜਾਬ 'ਚ ਲਗਭਗ 17,500 ਆਈਲੈੱਟਸ ਕੇਂਦਰ ਹਨ, ਜਿਨ੍ਹਾਂ 'ਚੋਂ ਸਿਰਫ ਦੋਆਬਾ ਖੇਤਰ 'ਚ 2,200 ਨਾਲੋਂ ਵੱਧ ਆਈਲੈੱਟਸ ਕੇਂਦਰ ਹਨ। ਜੇਕਰ ਇਕੱਲੇ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ 'ਚ ਲਗਭਗ 1,550 ਕੇਂਦਰ ਹਨ। ਇਨ੍ਹਾਂ ਕੇਂਦਰਾਂ 'ਚ ਹਰ ਵਿਦਿਆਰਥੀ ਕੋਲੋਂ ਪ੍ਰੀਖਿਆ ਦੀ ਫੀਸ 14 ਹਜ਼ਾਰ ਰੁਪਏ ਲਈ ਜਾਂਦੀ ਹੈ ਜਦਕਿ ਪ੍ਰਤੀ ਮਹੀਨਾ ਕੋਚਿੰਗ ਦੇਣ ਲਈ 6 ਹਜ਼ਾਰ ਰੁਪਏ ਤੋਂ 20 ਹਜ਼ਾਰ ਰੁਪਏ ਵੀ ਲੈਂਦੇ ਹਨ। ਵਿਦਿਆਰਥੀ ਕਿਸੇ ਵੀ ਮੌਕੇ ਇਸ ਟੈਸਟ ਦੇ ਸਕਦਾ ਹੈ ਪਰ ਜ਼ਿਆਦਾਤਰ ਵਿਦਿਆਰਥੀ 2-3 ਮੌਕੇ ਲੈਂਦੇ ਹਨ।

ਇਹ ਵੀ ਪੜ੍ਹੋ : ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਜਵਾਨ ਰਾਜੇਸ਼ ਨੇ ਪਰਿਵਾਰ ਨੂੰ ਕਹੇ ਸਨ ਇਹ ਆਖ਼ਰੀ ਬੋਲ (ਤਸਵੀਰਾਂ)

10 ਫ਼ੀਸਦੀ ਚਾਹਵਾਨ ਹੀ ਆਨਲਾਈਨ ਕਰ ਰਹੇ ਨੇ ਪੜ੍ਹਾਈ
ਦੱਸਣਯੋਗ ਹੈ ਕਿ ਕੈਂਬ੍ਰਿਜ ਯੂਨੀਵਰਸਿਟੀ ਦੇ ਤਹਿਤ ਬ੍ਰਿਟਿਸ਼ ਕਾਊਂਸਲ ਅਤੇ ਇੰਟਰਨੈਸ਼ਨਲ ਡਿਵੈੱਲਪਮੈਂਟ ਪ੍ਰੋਗਰਾਮ ਵੱਲੋਂ ਪ੍ਰੀਖਿਆ ਆਯੋਜਿਤ ਕੀਤੀ ਜਾਂਦੀ ਹੈ, ਜੋ ਦੁਨੀਆ ਭਰ 'ਚ ਆਈਲੈੱਟਸ ਲਈ ਸਰਟੀਫਿਕੇਟ ਦਿੰਦੀ ਹੈ। ਵਿਦੇਸ਼ੀ ਅਧਿਐਨ ਲਈ ਸਲਾਹਕਾਰ ਸੰਘ ਦੇ ਸਾਬਕਾ ਜਨਰਲ ਸਕੱਤਰ ਅਤੇ ਸੰਸਥਾਪਕ ਮੈਂਬਰ ਲਵਿਸ਼ ਕਾਲੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੁਝ ਮਹੀਨੇ ਪਹਿਲਾਂ ਹੀ ਆਨਲਾਈਨ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਪਰ ਇਸ ਕੋਰਸ  ਲਈ ਸਿਰਫ 10 ਫੀਸਦੀ ਚਾਹਵਾਨ ਵਿਦਿਆਰਥੀ ਆ ਰਹੇ ਹਨ।
ਇਹ ਵੀ ਪੜ੍ਹੋ :  ਰਾਜੌਰੀ 'ਚ ਸ਼ਹੀਦ ਹੋਏ ਮੁਕੇਰੀਆਂ ਦੇ ਜਵਾਨ ਦੇ ਪਰਿਵਾਰ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ


author

shivani attri

Content Editor

Related News