ਹਾਲਾਤ ਬੇਕਾਬੂ: ਕੇਂਦਰ ਸਰਕਾਰ ਫਿਰ ਕਰ ਸਕਦੀ ਹੈ ਕਰਫਿਊ ਦਾ ਐਲਾਨ!

Sunday, Jun 21, 2020 - 06:48 PM (IST)

ਮਜੀਠਾ (ਸਰਬਜੀਤ): ਕੋਵਿਡ-19 ਕੋਰੋਨਾ ਵਾਇਰਸ ਮਹਾਮਾਰੀ ਨੇ ਜਿਥੇ ਸਮੁੱਚੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਹਰੇਕ ਦਾ ਦਿਲ ਦਹਿਲ ਕੇ ਰੱਖ ਦਿੱਤਾ ਹੈ, ਉਥੇ ਨਾਲ ਹੀ ਇਸ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਜਿਥੇ ਮੋਦੀ ਸਰਕਾਰ ਨੇ 22 ਮਾਰਚ ਨੂੰ ਦੇਸ਼ ਭਰ ਵਿਚ ਸਖ਼ਤੀ ਨਾਲ ਤਾਲਾਬੰਦੀ ਲਗਾਉਂਦਿਆਂ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਣ ਲਈ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਸੀ, ਉਥੇ ਦੂਜੇ ਪਾਸੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੂਬਾ ਵਾਸੀਆਂ ਦੇ ਹਿੱਤ 'ਚ ਅਤੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਸੂਬੇ ਭਰ 'ਚ ਕਰਫਿਊ ਲਗਾ ਦਿੱਤਾ ਸੀ ਜਿਸ ਦੀ ਚਾਹੇ ਕਿਸੇ ਵੀ ਤਰ੍ਹਾਂ ਢੰਗ ਤਰੀਕੇ ਨਾਲ ਲੋਕਾਂ ਘਰਾਂ ਅੰਦਰ ਰਹਿ ਕੇ ਪਾਲਣਾ ਕੀਤੀ ਪਰ ਹੁਣ ਤਾਲਾਬੰਦੀ 5.0 'ਚ ਢਿੱਲ ਮਿਲਣ ਤੋਂ ਬਾਅਦ ਅਨਲਾੱਕ-1 ਹੋਣ 'ਤੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਚਾਹੇ ਰਤੀ ਭਰੀ ਕਿਤੇ ਕਮੀ ਹੋਈ ਹੋਵੇਗੀ ਪਰ ਇਹ ਵਾਇਰਸ ਖਤਮ ਹੋਣ ਦੀ ਬਜਾਏ ਦਿਨੋਂ-ਦਿਨ ਲੋਕਾਂ ਦੇ ਅੰਦਰ ਫੈਲਦਾ ਹੀ ਜਾ ਰਿਹਾ ਹੈ, ਜਿਸ ਨੂੰ ਰੋਕਣਾ ਹੁਣ ਸਿਹਤ ਵਿਭਾਗ ਦੇ ਵੱਸੋਂ ਬਾਹਰ ਹੋਣ ਵਾਲੀ ਗੱਲ ਹੁੰਦੀ ਜਾ ਰਹੀ ਹੈ ਕਿਉਂਕਿ ਦਿਨ-ਪ੍ਰਤੀਦਿਨ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਸਾਹਮਣੇ ਆਉਣ ਦੇ ਬਾਵਜੂਦ ਅਨਲਾੱਕ-1 ਤਹਿਤ ਲੋਕ ਸੜਕਾਂ 'ਤੇ ਕੀੜੀਆਂ ਵਾਂਗੂੰ ਵਾਹਨਾਂ 'ਤੇ ਗੁਜ਼ਰਦੇ ਨਜ਼ਰ ਆ ਰਹੇ ਹਨ। ਅਜਿਹਾ ਹੋਣ ਨਾਲ ਸੜਕਾਂ 'ਤੇ ਰੋਜ਼ਾਨਾ ਗੁਜ਼ਰ ਰਹੇ ਹਜ਼ਾਰਾਂ ਲੋਕ ਜਿਥੇ ਸੋਸ਼ਲ ਡਿਸਟੈਂਸ ਦੀ ਪ੍ਰਵਾਹ ਕੀਤੇ ਬਿਨਾਂ ਹੀ ਪੁਲਸ ਪ੍ਰਸ਼ਾਸਨ ਦੀ ਨੱਕ ਹੇਠੋਂ ਲੰਘਦੇ ਹੋਏ ਤਾਲਾਬੰਦੀ ਅਤੇ ਸਰਕਾਰੀ ਆਦੇਸ਼ਾਂ ਦੀ ਧੱਜੀਆਂ ਉਡਾ ਰਹੇ ਹਨ, ਉਥੇ ਨਾਲ ਹੀ ਡਿਊਟੀ 'ਤੇ ਤਾਇਨਾਤ ਰਹਿਣ ਵਾਲੇ ਪੁਲਸ ਅਫਸਰ ਵੀ ਲੋਕਾਂ ਨੂੰ ਸਮਝਾਉਣ ਨੂੰ ਤਰਜ਼ੀਹ ਨਹੀਂ ਦੇ ਰਹੇ ਦਿਖਾਈ ਦਿੰਦੇ, ਜਿਸਦੇ ਚਲਦਿਆਂ ਭੀੜ ਇਕੱਠੀ ਹੋਣ ਕਾਰਨ ਕੋਰੋਨਾ ਵਾਇਰਸ ਦੇ ਵੱਧ ਫੈਲਣ ਦਾ ਡਰ ਹੈ।

ਇਹ ਵੀ ਪੜ੍ਹੋ: ਵਾਸ਼ਿੰਗਟਨ ਦੀ 16 ਸਾਲਾ ਕੁੜੀ ਨੇ ਫਾਦਰਸ ਡੇਅ ਮਨਾਉਣ ਦੀ ਕੀਤੀ ਸ਼ੁਰੂਆਤ

ਓਧਰ ਦੂਜੇ ਪਾਸੇ, ਲਗਭਗ 3 ਮਹੀਨਿਆਂ ਦੀ ਤਾਲਾਬੰਦੀ ਝੱਲਣ ਤੋਂ ਬਾਅਦ ਵੀ ਦੇਸ਼ 'ਚ ਕੋਰੋਨਾ ਵਾਇਰਸ ਘੱਟ ਹੋਣ ਦੀ ਬਜਾਏ ਰੋਜ਼ਾਨਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਦੇਸ਼ ਅੰਦਰ ਜਿਸ ਰਫਤਾਰ ਨਾਲ ਕੋਰੋਨਾ ਦੇ ਮਰੀਜ਼ਾਂ 'ਚ ਇਜ਼ਾਫਾ ਹੋ ਰਿਹਾ ਹੈ, ਉਸ ਨੂੰ ਦੇਖਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਕੋਰੋਨਾ ਨਾਲ ਦੋ-ਦੋ ਹੱਥ ਕਰਨ ਲਈ ਕਮਾਂਡ ਸੰਭਾਲ ਲਈ ਲੱਗਦੀ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਕੰਟਰੋਲ ਹੇਠ ਲਿਆਉਣ ਲਈ ਕੇਂਦਰ ਸਰਕਾਰ ਬੇਹੱਦ ਚਿੰਤਿਤ ਹੈ। ਸੰਕੇਤ ਹਨ ਕਿ ਇਸ ਵਿਸ਼ੇ ਸਬੰਧੀ ਕੇਂਦਰ ਸਰਕਾਰ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਕੋਈ ਵੱਡਾ ਅਤੇ ਸਖ਼ਤ ਫੈਸਲਾ ਲੈਣ ਦਾ ਮਨ ਬਣਾ ਚੁੱਕੀ ਹੈ ਕਿਉਂਕਿ ਬੀਤੀ 1 ਜੂਨ 2020 ਨੂੰ ਹੋਏ ਅਨਲਾਕ-1 ਨੂੰ ਦੇਸ਼ ਦੀ ਜਨਤਾ ਨੇ ਕੋਰੋਨਾ 'ਤੇ ਆਪਣੀ ਜਿੱਤ ਮੰਨ ਕੇ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੀ ਆਮ ਦਿਨਾਂ ਦੀ ਰੂਟੀਨ ਵਾਂਗ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਹਾਲਾਤ ਭਿਆਨਕ ਬਣਦੇ ਜਾ ਰਹੇ ਹਨ ਕਿਉਂਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋਣਾ ਬਹੁਤ ਹੀ ਮੰਦਭਾਗੀ ਗੱਲ ਹੈ। ਇਥੇ ਇਹ ਵੀ ਦੱਸ ਦਈਏ ਕਿ ਐੱਮਜ਼ ਦੇ ਡਾਇਰੈਕਟਰ ਡਾ. ਰਣਬੀਰ ਸਿੰਘ ਗੁਲੇਰੀਆ ਦੀ ਮੰਨੀਏ ਤਾਂ ਜੂਨ-ਜੁਲਾਈ ਵਿਚ ਕੋਰੋਨਾ ਦੀ ਸਥਿਤੀ ਆਊਟ ਆਫ ਕੰਟਰੋਲ ਹੋ ਸਕਦੀ ਹੈ ਕਿਉਂਕਿ ਦੇਸ਼ ਵਿਚ ਰੋਜ਼ਾਨਾ ਵਧਦੇ ਮਰੀਜ਼ ਇਸਦੇ ਬਿਆਨ ਨੂੰ ਬਲ ਦੇ ਰਹੇ ਲੱਗਦੇ ਹਨ।

ਇਹ ਵੀ ਪੜ੍ਹੋ: ਭਾਰਤ-ਚੀਨ ਝੜਪ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਲਈ ਸੂਬਾ ਸਰਕਾਰ ਦਾ ਅਹਿਮ ਐਲਾਨ

ਹੋ ਸਕਦਾ ਹੈ ਮਹਾਕਰਫਿਊ ਦਾ ਐਲਾਨ:
ਦੇਸ਼ ਨੂੰ ਇਕ ਵਾਰ ਫਿਰ ਪਹਿਲਾਂ ਦੀ ਤਰ੍ਹਾਂ ਸਖਤ ਲਾੱਕਡਾਊਨ ਨੂੰ ਝੱਲਣ ਲਈ ਤਿਆਰ ਰਹਿਣਾ ਪੈ ਸਕਦਾ ਹੈ ਕਿਉਂਕਿ ਕੇਂਦਰ ਸਰਕਾਰ ਕੋਈ ਸਖਤ ਕਦਮ ਚੁੱਕਦੇ ਹੋਏ ਮਹਾਕਰਫਿਊ ਦਾ ਐਲਾਨ ਕਰ ਦੇਵੇ ਪਰ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਦੋ ਦਿਨ ਦਾ ਸਮਾਂ ਦੇ ਕਿਉਂਕਿ ਜਿਸ ਕਿਸੇ ਨੇ ਵੀ ਆਪਣੇ ਪਿੰਡ ਜਾਂ ਸ਼ਹਿਰ ਜਾਣਾ ਹੈ ਤਾਂ ਉਹ ਇਸ ਦਰਮਿਆਨ ਆਪਣੇ ਥਾਂ ਟਿਕਾਣੇ 'ਤੇ ਪੁੱਜ ਜਾਵੇ ਅਤੇ ਜਿਸ ਕਿਸੇ ਨੂੰ ਦਵਾਈ, ਰਾਸ਼ਨ ਜਾਂ ਕੁਝ ਹੋਰ ਜ਼ਰੂਰੀ ਵਸਤੂਆਂ ਘਰਾਂ ਵਿਚ ਜੁਟਾਨੀਆਂ ਹਨ ਤਾਂ ਉਹ ਇਨ੍ਹਾਂ ਦਿਨਾਂ ਵਿਚ ਖਰੀਦ ਲੈਣ ਤਾਂ ਜੋ ਪਹਿਲਾਂ ਦੀ ਤਰ੍ਹਾਂ ਕੋਈ ਵੀ ਲਾੱਕਡਾਊਨ ਵਿਚ ਬਾਹਰ ਨਾ ਨਿਕਲੇ। ਇਥੇ ਹੀ ਬੱਸ ਨਹੀਂ, ਜੋ 21 ਦਿਨਾਂ ਦੇ ਲੱਗਣ ਵਾਲੇ ਇਸ ਕਰਫਿÎਊ ਦੀ ਸਥਿਤੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵਲੋਂ ਰੋਜ਼ਾਨਾ ਵਧਦੇ ਘੱਟਦੇ ਕੋਰੋਨਾ ਦੇ ਹਾਲਾਤ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਤਾਂ ਅਜਿਹੀ ਸਥਿਤੀ ਵਿਚ ਜੇਕਰ ਕੋਈ ਨਿਯਮਾਂ ਜਾਂ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਸਖਤੀ ਨਾਲ ਨਿਪਟਿਆ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਸਾਰੀ ਸਥਿਤੀ ਨੂੰ ਦੇਖਦੇ ਦੇਸ਼ ਦੀ ਜਨਤਾ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਸਾਵਧਾਨੀਆਂ ਵਰਤਦੇ ਹੋਏ ਵੱਧ ਤੋਂ ਵੱਧ ਲਾੱਕਡਾਊਨ ਦੀ ਪਾਲਣਾ ਕਰਦੇ ਹੋਏ ਕੋਰੋਨਾ ਦੇ ਖਾਤਮੇ ਲਈ ਸਰਕਾਰਾਂ ਦਾ ਸਾਥ ਦੇਣ।

ਇਹ ਵੀ ਪੜ੍ਹੋ: ਸ਼ਹੀਦ ਗੁਰਤੇਜ ਸਿੰਘ ਦੀ ਮਾਂ ਦੇ ਬੋਲ 'ਪੁੱਤ ਕਦੇ ਨਾ ਭੁੱਲਣ ਵਾਲੇ ਜ਼ਖਮ ਦੇ ਗਿਆ' (ਵੀਡੀਓ)

ਪੰਜਾਬ 'ਚ ਵੀ ਲੱਗੇਗਾ ਸਖਤ ਲਾੱਕਡਾਊਨ ਜਾਂ ਫਿਰ....!
ਕੋਵਿਡ-19 ਦੇ ਮੱਦੇਨਜ਼ਰ ਇਸ ਵੇਲੇ ਜੋ ਸਥਿਤੀ ਪੰਜਾਬ ਦੀ ਬਣੀ ਪਈ ਹੈ, ਉਸ ਨੂੰ ਮੁਖ ਰੱਖਦਿਆਂ ਜੇਕਰ ਦੇਖਿਆ ਜਾਵੇ ਤਾਂ ਕੀ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਆਉਣ ਵਾਲੇ ਦਿਨਾਂ/ਸਮੇਂ ਵਿਚ ਸਖਤ ਲਾੱਕਡਾਊਨ ਲਗਾਉਣ ਦੀ ਤਿਆਰੀ ਕਰਨਗੇ ਜਾਂ ਫਿਰ ਇਹ ਸਭ ਕੁਝ ਇੰਝ ਹੀ ਲੋਕ ਕੋਰੋਨਾ ਤੋਂ ਖੌਫਜ਼ਦਾ ਹੋਏ ਘਰਾਂ ਅੰਦਰ ਵਿਚ ਦੁਬਕੇ ਰਹਿਣਗੇ ਜਾਂ ਉੱਡਣਗੀਆਂ ਸਰਕਾਰ ਦੇ ਹੁਕਮਾਂ ਦੀ ਧੱਜੀਆਂ। ਓਧਰ ਦੂਜੇ ਪਾਸੇ ਜੇਕਰ ਇਹ ਕਹਿ ਲਿਆ ਜਾਵੇ ਕਿ ਪਿਛਲੇ ਕੁਝ ਹਫਤਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਵਿਦੇਸ਼ਾਂ ਤੋਂ ਲੋਕਾਂ ਦੇ ਪੰਜਾਬ ਵਿਚ ਪਰਤਨ ਨਾਲ ਕੋਰੋਨਾ ਦਾ ਫੈਲਾਅ ਵਧਿਆ ਹੈ ਤਾਂ ਇਹ ਕਹਿਣ ਵਿਚ ਕੋਈ ਦੋ ਰਾਂਵਾਂ ਨਹੀਂ ਹਨ ਕਿ ਬਾਹਰੋਂ ਆਏ ਲੋਕਾਂ ਵਲੋਂ ਕੁਆਰੰਟਾਈਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਵੀ ਕਈ ਮਾਮਲੇ ਸਾਹਮਣੇ ਆ ਰਹੇ ਹਨ।

ਹੋ ਸਕਦੀ ਹੈ ਸਖਤੀ ਨਾਲ ਤਾਲਾਬੰਦੀ?:
ਕੋਵਿਡ-19 ਦੇ ਦਿਨੋਂ-ਦਿਨ ਫੈਲਣ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲਾ ਵੀ ਵੱਖ-ਵੱਖ ਸੂਬਿਆਂ ਕੋਲੋਂ ਜਾਣਕਾਰੀ ਹਾਸਲ ਕਰਨ ਤੋਂ ਤਾਲਾਬੰਦੀ ਨੂੰ ਹੋ ਸਕਦਾ ਹੈ ਕਿ ਸਖਤ ਕਰ ਦੇਵੇ ਕਿਉਂਕਿ ਤਾਲਾਬੰਦੀ ਦੇ ਸਖਤ ਹੋਣ ਨਾਲ ਹੀ ਲੋਕਾਂ ਦੀ ਆਵਾਜਾਈ ਸੜਕਾਂ 'ਤੇ ਬੰਦ ਹੋਵੇਗੀ ਅਤੇ ਨਾਲ ਹੀ ਸਿਰਫ ਉਹੀ ਲੋਕ ਘਰੋਂ ਬਾਹਰ ਜਾ ਸਕਣਗੇ ਜਿੰਨਾਂ ਨੌਕਰੀਆਂ ਜਾਂ ਆਪਣੀਆਂ ਡਿਊਟੀ ਕਰਨ ਲਈ ਜਾਣਾ ਹੈ। ਅੰਤ ਵਿਚ ਇਹ ਦੱਸਦੇ ਜਾਈਏ ਕਿ ਉਪਰੋਕਤ ਸਾਰੇ ਮਾਮਲੇ ਨੂੰ ਧਿਆਨ ਵਿਚ ਰੱਖਦਿਆਂ ਆਉਣ ਵਾਲੇ ਦਿਨਾਂ ਵਿਚ ਹਾਲਤ ਕਿਸ ਪਾਸੇ ਕਰਵਟ ਬਦਲਦੇ ਹਨ ਇਹ ਤਾਂ ਹੁਣ ਆਉਣ ਵਾਲਾਂ ਹੀ ਦੱਸੇਗਾ।


Shyna

Content Editor

Related News