ਕੋਵਿਡ19: ਮੌਸਮ ਦੀ ਬਦਮਿਜਾਜੀ ਨੇ ਕਿਸਾਨਾਂ ਦੀ ਚਿੰਤਾ ''ਚ ਕੀਤਾ ਹੋਰ ਵਾਧਾ

Monday, Apr 20, 2020 - 08:20 PM (IST)

ਕੋਵਿਡ19: ਮੌਸਮ ਦੀ ਬਦਮਿਜਾਜੀ ਨੇ ਕਿਸਾਨਾਂ ਦੀ ਚਿੰਤਾ ''ਚ ਕੀਤਾ ਹੋਰ ਵਾਧਾ

ਭੋਗਪੁਰ, (ਰਾਣਾ ਭੋਗਪੁਰੀਆ)- ਅੱਜ ਜਿਥੇ ਦੁਨੀਆਂ ਤੇ ਭਾਰਤ ਕੋਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਘਰਾਂ 'ਚ ਕੈਦ ਹੋ ਕੇ ਬੈਠਾ ਹੈ। ਉਸਦੇ ਬਾਵਜੂਦ ਭਾਰਤ ਦਾ ਅੰਨ ਦਾਤਾ ਕਿਸਾਨ ਵਰਗ ਆਪਣੀ ਹਾੜ੍ਹੀ ਦੀ ਫਸਲ ਦੀ ਸਾਂਭ-ਸੰਭਾਲ ਨੂੰ ਲੈ ਕੇ ਭਾਰੀ ਚਿੰਤਾ 'ਚ ਫੱਸਿਆ ਹੋਇਆ ਹੈ। ਇਕ ਪਾਸੇ ਤਾਂ ਲਾਕਡਾਊਨ ਤੇ ਕਰਫਿਊ ਕਾਰਨ ਆਮ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ ਹੈ ਤੇ ਜੀਮੀਦਾਰ ਵਰਗ ਆਪਣੀ ਫਸਲ ਦੀ ਸਾਂਭ-ਸੰਭਾਲ ਨੂੰ ਲੈ ਕੇ ਸਰਕਾਰਾਂ ਦੀ ਛੋਟ ਦਾ ਧੰਨਵਾਦ ਵੀ ਕਰ ਰਿਹਾ ਹੈ ਪਰੰਤੂ ਸਖ਼ਤ ਸ਼ਰਤਾਂ ਕਾਰਨ ਉਸਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਮੌਸਮ ਦੀ ਖਰਾਬੀ ਨੇ ਕਿਸਾਨਾਂ ਦੀ ਚਿੰਤਾ 'ਚ ਵਾਧਾ ਕਰ ਦਿੱਤਾ ਹੈ ਕਿਉਂਕਿ ਬਦਲੇ ਹੋਏ ਮੌਸਮ ਦੇ ਮਿਜਾਜ ਨੇ ਕਣਕ ਦੀ ਫਸਲ ਦੀ ਕਟਾਈ  ਹੋਰ ਹੌਲੀ ਕਰ ਦਿੱਤੀ ਹੈ। ਅਜਿਹੀਆਂ ਸਥਿਤੀਆਂ 'ਚ ਸੂਬਾ ਤੇ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਆਰਥਿਕ ਮੰਦੀ ਝੱਲ ਰਹੇ ਕਿਸਾਨ ਵਰਗ ਦੀ ਬਾਂਹ ਹੋਰ ਘੁੱਟ ਕੇ ਫੜ੍ਹਨੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਅੰਨ ਭੰਡਾਰ 'ਚ ਹਿੱਸਾ ਪਾਉਣ ਵਾਲਾ ਕਿਸਾਨ ਵਰਗ ਖੁਸ਼ਹਾਲ ਹੋ ਸਕੇ। ਮੌਸਮ ਦੀ ਖਰਾਬੀ ਤੇ ਲਾਕਡਾਊਨ ਕਾਰਨ ਇਸ ਵਾਰ ਪੰਜਾਬ 'ਚ ਹੋਰਨਾਂ ਸੂਬਿਆਂ ਤੋਂ ਆਉਣ ਵਾਲੀਆਂ ਹਾਰਵੈਸਟਰ ਕੰਬਾਈਨਾਂ ਹਾਲੀ ਤਕ ਨਹੀਂ ਪਹੁੰਚੀਆਂ, ਜਿਸ ਦੀ ਕਮੀ ਕਾਰਨ ਕਣਕ ਦੀ ਕਟਾਈ 'ਚ ਹੋਰ ਦੇਰੀ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਇਸ ਪਾਸੇ ਵੀ ਸੂਬਾ ਤੇ ਕੇਂਦਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। 
ਮੰਡੀਆਂ 'ਚ ਚਹਿਲ-ਪਹਿਲ ਘੱਟ
ਅਪ੍ਰੈਲ ਮਹੀਨੇ ਦੇ ਤਿੰਨ ਹਫ਼ਤੇ ਬੀਤ ਜਾਣ ਦੇ ਬਾਵਜੂਦ ਵੀ ਦਾਣਾ ਮੰਡੀਆਂ 'ਚ ਕਣਕ ਦੀ ਫਸਲ ਨਾ ਆਉਣ ਕਾਰਨ ਬੇ-ਰੌਣਕੀ ਛਾਈ ਹੋਈ ਹੈ। ਫੂਡ ਸਪਲਾਈ ਇੰਸਪੈਕਟਰ ਪਨਗ੍ਰੇਨ ਰਜਨੀਸ਼ ਰਾਮਪਾਲ ਨੇ ਦੱਸਿਆ ਕਿ ਅੱਜ ਤਕ ਭੋਗਪੁਰ ਦਾਣਾ ਮੰਡੀ 'ਚ 12740 ਕੁਇੰਟਲ ਅਤੇ ਲਾਹਦੜਾ ਫੋਕਲ ਪੁਆਇੰਟ ਵਿਚ 1500 ਕੁਇੰਟਲ ਫਸਲ ਦੀ ਆਮਦ ਹੋਈ ਹੈ। ਵਰਣਨਯੋਗ ਹੈ ਕਿ ਅਪ੍ਰੈਲ ਦੇ ਆਖਰੀ ਹਫ਼ਤੇ ਤਕ ਕਣਕ ਦੀ ਕਟਾਈ ਦਾ ਸੀਜ਼ਨ ਲਗਭਗ ਖਤਮ ਹੋ ਜਾਂਦਾ ਹੈ ਪਰੰਤੂ ਇਸ ਵਾਰ ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਤੇ ਮੌਸਮ ਦੀ ਖਰਾਬੀ ਕਾਰਨ ਹਾਲੀ ਤਕ ਮੰਡੀਆਂ ਵਿਚ ਕਣਕ ਦੀ ਆਮਦ ਨਾਂਹ ਦੇ ਬਰਾਬਰ ਹੈ।


author

Bharat Thapa

Content Editor

Related News