ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
Friday, Aug 11, 2023 - 05:13 PM (IST)

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਅਰਮਜੀਤ ਸਿੰਘ ਦੀ ਅਦਾਲਤ ਨੇ 17 ਸਾਲ ਦੀ ਨਾਬਾਲਗ ਕੁੜੀ ਨਾਲ ਜ਼ਬਰਦਸਤੀ ਕਈ ਵਾਰ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਹਰਜਿੰਦਰ ਸਿੰਘ ਉਰਫ ਬੱਲੂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਨ੍ਹਾਂ ਨੂੰ ਪੋਕਸੋ ਐਕਟ ਦੀ ਧਾਰਾ 6 ਅਧੀਨ 20 ਸਾਲ ਦੀ ਸਖ਼ਤ ਕੈਦ ਅਤੇ ਆਈ. ਪੀ. ਸੀ. ਦੀ ਧਾਰਾ 506 ਦੇ ਅਧੀਨ 5 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਨੂੰ ਅਜਿਹੇ ਘਿਨੌਣੇ ਅਪਰਾਧ ’ਚ ਸ਼ਾਮਲ ਹੋਣ ਕਾਰਨ 1,05,000 ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਗਿਆ ਅਤੇ ਵਸੂਲੀ ਗਈ ਜੁਰਮਾਨਾ ਰਕਮ ’ਚੋਂ ਪੀੜਤ ਕੁੜੀ ਨੂੰ ਮੁਆਵਜ਼ੇ ਵਜੋਂ 1 ਲੱਖ ਰੁਪਏ ਦਿੱਤੇ ਜਾਣਗੇ। ਮੁਦਈ ਧਿਰ ਮੁਤਾਬਕ 22 ਮਾਰਚ 2020 ਨੂੰ ਮੁਲਜ਼ਮ ਹਰਜਿੰਦਰ ਸਿੰਘ ਉਰਫ ਬਬਲੂ ਨਿਵਾਸੀ ਪਿੰਡ ਚੋਮੀ ਆਦਮਪੁਰ, ਜ਼ਿਲ੍ਹਾ ਜਲੰਧਰ ਦੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376 ਅਤੇ 506 ਅਤੇ ਪੋਕਸੋ ਐਕਟ ਦੀ ਧਾਰਾ 4 ਅਧੀਨ ਪੁਲਸ ਸਟੇਸ਼ਨ ਡਾਬਾ ’ਚ ਕੇਸ ਦਰਜ ਕੀਤਾ ਗਿਆ ਸੀ। ਗੁਰੂ ਨਾਨਕ ਨਗਰ ਨਿਵਾਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਉਮਰ ਕਰੀਬ 17 ਸਾਲ ਹੈ ਅਤੇ ਉਹ ਪਿਛਲੇ 5-6 ਸਾਲ ਤੋਂ ਆਪਣੇ ਪੇਕੇ ਪਿੰਡ ਦੁਨੇਹਾ, ਜ਼ਿਲ੍ਹਾ ਜਲੰਧਰ ’ਚ ਰਹਿ ਕੇ ਪੜ੍ਹਾਈ ਕਰ ਰਹੀ ਸੀ, ਜਿੱਥੇ ਇਕ ਮੁਲਜ਼ਮ ਜਿਸ ਦਾ ਨਾਂ ਹਰਜਿੰਦਰ ਸਿੰਘ ਉਰਫ ਬੱਬੂ ਹੈ, ਜੋ ਆਪਣੀ ਨਾਨੀ ਦੇ ਘਰ ਕਿਰਾਏ ’ਤੇ ਰਹਿੰਦਾ ਸੀ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨਾਲ ਘਰੇਲੂ ਸਬੰਧ ਵੀ ਸਨ।
ਇਹ ਵੀ ਪੜ੍ਹੋ : ਖਾਲਿਸਤਾਨੀਆਂ ਦੇ ਨਿਸ਼ਾਨੇ ’ਤੇ ਭਾਰਤੀ ਡਿਪਲੋਮੈਟ ਤੇ ਅੰਬੈਸੀ, ਸੋਸ਼ਲ ਮੀਡੀਆ ਨੂੰ ਬਣਾਇਆ ਹਥਿਆਰ
ਸਾਲ 2020 ਦੌਰਾਨ ਲਾਕਡਾਊਨ ਕਾਰਨ ਉਸ ਦੇ ਮਾਪੇ ਉਸ ਨੂੰ ਮਈ 2020 ’ਚ ਲੁਧਿਆਣਾ ਲੈ ਆਏ। ਉਸ ਦੇ ਲੁਧਿਆਣਾ ਆਉਣ ਤੋਂ ਬਾਅਦ ਮੁਲਜ਼ਮ ਅਗਸਤ 2020 ਦੇ ਮਹੀਨੇ ਅਚਾਨਕ ਲੁਧਿਆਣਾ ਸਥਿਤ ਉਸ ਦੇ ਘਰ ਆਇਆ। ਉਸ ਸਮੇਂ ਉਹ ਘਰ ’ਚ ਇਕੱਲੀ ਸੀ। ਸ਼ਿਕਾਇਤਕਰਤਾ ਨੂੰ ਮੁਲਜ਼ਮ ਨੇ ਨਸ਼ੇ ਵਾਲੀ ਕੋਲਡ ਡ੍ਰਿੰਕ ਪਿਲਾ ਕੇ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਏ ਅਤੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਏ। ਫਿਰ ਉਸ ਤੋਂ ਬਾਅਦ ਵੀ ਮੁਲਜ਼ਮ ਨੇ ਕਈ ਵਾਰ ਉਸ ਨਾਲ ਸਰੀਰਕ ਸਬੰਧ ਬਣਾਏ। ਅਦਾਲਤ ਨੇ ਮੁਲਜ਼ਮ ਵਲੋਂ ਦਿੱਤੀ ਗਈ ਨਰਮੀ ਦੀ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਅਤੇ ਉਸ ਨੂੰ ਦੋਸ਼ੀ ਪਾਉਂਦੇ ਹੋਏ 20 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਅਤੇ ਜੁਰਮਾਨਾ ਵੀ ਲਗਾਇਆ।
ਇਹ ਵੀ ਪੜ੍ਹੋ : ਮਣੀਪੁਰ ਹਿੰਸਾ ਦੇ ਸ਼ਿਕਾਰ ਹੋਏ 5 ਬੱਚੇ 3 ਦਿਨ ਜੰਗਲ ’ਚ ਬਿਤਾਉਣ ਤੋਂ ਬਾਅਦ ਪਹੁੰਚੇ ਫਿਰੋਜ਼ਪੁਰ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋFor An
droid:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8