ਜੇਲ ਵਾਰਡਨ ਜਗਰੂਪ ਸਿੰਘ ਨੂੰ ''ਜੇਲ''
Saturday, Feb 24, 2018 - 12:08 PM (IST)

ਲੁਧਿਆਣਾ (ਸਿਆਲ) : ਸੈਂਟਰਲ ਜੇਲ ਦੇ ਵਾਰਡਨ ਜਗਰੂਪ ਸਿੰਘ ਨੂੰ ਅਦਾਲਤ ਵਲੋਂ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਗਿਆ। ਪਤਾ ਲੱਗਿਆ ਹੈ ਕਿ ਤਾਜਪੁਰ ਰੋਡ ਸਥਿਤ ਸੈਂਟਰਲ ਜੇਲ ਪ੍ਰਸ਼ਾਸਨ ਦੇ ਇਨਕਾਰ ਕਰਨ 'ਤੇ ਜਗਰੂਪ ਸਿੰਘ ਨੂੰ ਨਾਭਾ ਜੇਲ ਭੇਜਿਆ ਗਿਆ ਹੈ।
ਵਰਨਣਯੋਗ ਹੈ ਕਿ ਜਗਰੂਪ ਸਿੰਘ ਵਾਰਡਨ ਦੇ ਤੌਰ 'ਤੇ ਇਥੇ ਦੀ ਸੈਂਟਰਲ ਜੇਲ 'ਚ ਸਾਲ 2000 ਤੋਂ ਡਿਊਟੀ ਨਿਭਾਅ ਰਿਹਾ ਸੀ। ਇਸ ਦੌਰਾਨ 19 ਫਰਵਰੀ 2018 ਨੂੰ ਰਾਤ 12 ਵਜੇ ਜਦ ਉਹ ਡਿਊਟੀ 'ਤੇ ਆਇਆ ਤਾਂ ਤਲਾਸ਼ੀ ਦੌਰਾਨ ਉਸ ਦੀ ਪੱਗ 'ਚੋਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਦੇ ਬਾਅਦ ਜੇਲ ਪ੍ਰਸ਼ਾਸਨ ਨੇ ਮਾਮਲਾ ਏ. ਡੀ. ਜੀ. ਪੀ. (ਜੇਲ) ਦੇ ਧਿਆਨ 'ਚ ਲਿਆਉਣ ਦੇ ਨਾਲ-ਨਾਲ ਪੁਲਸ ਨੂੰ ਦਿੱਤਾ। ਜਾਂਚ-ਪੜਤਾਲ ਦੇ ਬਾਅਦ ਪੁਲਸ ਨੇ ਜਗਰੂਪ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ।
ਜਦ ਪੁਲਸ ਉਕਤ ਵਾਰਡਨ ਨੂੰ ਸੈਂਟਰਲ ਜੇਲ ਲੈ ਕੇ ਆਈ ਤਾਂ ਜੇਲ ਪ੍ਰਸ਼ਾਸਨ ਨੇ ਉਸ ਨੂੰ ਇਥੇ ਰੱਖਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਇਹ ਇਥੇ ਪਿਛਲੇ ਕਈ ਸਾਲਾਂ ਤੋਂ ਡਿਊਟੀ ਨਿਭਾਅ ਰਿਹਾ ਸੀ। ਮਾਮਲਾ ਫਿਰ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ, ਜਿਸ ਦੇ ਬਾਅਦ ਉਸ ਨੂੰ ਸ਼ੁੱਕਰਵਾਰ ਸਵੇਰੇ ਨਾਭਾ ਜੇਲ 'ਚ ਭੇਜ ਦਿੱਤਾ ਗਿਆ।