ਅਦਾਲਤ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ’ਤੇ ਮਾਮਲਾ ਦਰਜ ਕਰਨ ਦੇ ਦਿੱਤੇ ਹੁਕਮ, ਜਾਣੋ ਕੀ ਹੈ ਮਾਮਲਾ
Friday, Jul 26, 2024 - 05:23 PM (IST)

ਫ਼ਰੀਦਕੋਟ (ਰਾਜਨ) : ਕੁਝ ਸਾਲ ਪਹਿਲਾਂ ਇੱਥੋਂ ਦੀ ਜੇਲ੍ਹ ਦੇ ਇਕ ਕੈਦੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੇ ਮਾਮਲੇ ਵਿਚ ਮਾਨਯੋਗ ਸ਼ੈਸ਼ਨ ਕੋਰਟ ਵੱਲੋਂ ਕੀਤੀ ਗਈ ਜਾਂਚ ਦੀ ਰਿਪੋਰਟ ਨੂੰ ਮੁੱਖ ਰੱਖਦਿਆਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਜੁਗਰਾਜ ਸਿੰਘ ’ਤੇ ਥਾਣਾ ਸਿਟੀ ਵਿਖੇ ਅਧੀਨ ਧਾਰਾ 306 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਜੇਲ੍ਹ ਦੇ ਕੈਦੀ ਸੁਖਮੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵੱਲੋਂ ਬੀਤੀ 17 ਮਾਰਚ 2017 ਨੂੰ ਜੇਲ੍ਹ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਅਤੇ ਉਸ ਵੇਲੇ ਉਸਦਾ ਲੜਕਾ ਅਵਤਾਰ ਸਿੰਘ ਉਰਫ਼ ਰਿੰਕੂ ਵੀ ਮ੍ਰਿਤਕ ਨਾਲ ਉਸੇ ਹੀ ਬੈਰਕ ਵਿਚ ਸਜਾ ਕੱਟ ਰਿਹਾ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਘਟਨਾ ਦੇ ਕੁਝ ਦਿਨ ਬਾਅਦ ਇਕ ਆਤਮ ਹੱਤਿਆ ਨੋਟ ਮਾਨਯੋਗ ਸ਼ੈਸ਼ਨ ਕੋਰਟ ਵਿਚ ਭੇਜਿਆ ਗਿਆ ਸੀ ਜਿਸਦੀ ਪੜਤਾਲ ਕੋਰਟ ਵੱਲੋਂ ਕੀਤੇ ਜਾਣ ਦੀ ਸੂਰਤ ਵਿਚ ਭੇਜੀ ਗਈ ਰਿਪੋਰਟ ’ਤੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਦੀਆਂ ਹਦਾਇਤਾਂ ਅਨੁਸਾਰ ਉਕਤ ਸਹਾਇਕ ਸੁਪਰਡੈਂਟ ਜੇਲ੍ਹ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਦਕਿ ਦੋਸ਼ੀ ਦੀ ਗ੍ਰਇਫ਼ਤਾਰੀ ਅਜੇ ਬਾਕੀ ਹੈ।