ਕਾਊਂਟਰ ਇੰਟੈਲੀਜੈਂਸ ਅਤੇ CII ਸਟਾਫ ਗੁਰਦਾਸਪੁਰ ਨੇ 2 ਕਿੱਲੋਂ 600 ਗ੍ਰਾਮ ਅਫੀਮ ਸਣੇ 2 ਵਿਅਕਤੀ ਕੀਤੇ ਗ੍ਰਿਫ਼ਤਾਰ

Tuesday, Apr 26, 2022 - 11:59 AM (IST)

ਕਾਊਂਟਰ ਇੰਟੈਲੀਜੈਂਸ ਅਤੇ CII ਸਟਾਫ ਗੁਰਦਾਸਪੁਰ ਨੇ 2 ਕਿੱਲੋਂ 600 ਗ੍ਰਾਮ ਅਫੀਮ ਸਣੇ 2 ਵਿਅਕਤੀ ਕੀਤੇ ਗ੍ਰਿਫ਼ਤਾਰ

ਗੁਰਦਾਸਪੁਰ (ਹੇਮੰਤ) - ਕਾਊਂਟਰ ਇੰਟੈਲੀਜੈਂਸ ਪਠਾਨਕੋਟ ਅਤੇ ਸੀ.ਆਈ.ਏ ਸਟਾਫ ਗੁਰਦਾਸਪੁਰ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਸਪੈਸ਼ਲ ਨਾਕਾਬੰਦੀ ਦੌਰਾਨ ਟਰੱਕ ’ਚ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀਆਂ ਤੋਂ 2 ਕਿੱਲੋਂ 600 ਗ੍ਰਾਮ ਅਫੀਮ ਬਰਾਮਦ ਹੋਈ ਹੈ, ਜਿਸ ਦੇ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਥਾਣਾ ਤਿੱਬੜ ਪੁਲਸ ਸਟੇਸ਼ਨ ’ਚ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ: ਵੱਡੇ ਸਮੱਗਲਰ ਜੇਲ੍ਹਾਂ ’ਚ ਬੰਦ, ਫਿਰ ਆਖਰ ਕੌਣ ਮੰਗਵਾ ਰਿਹੈ ਕੁਇੰਟਲ ਚਿੱਟਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸੁਰਜੀਤ ਸਿੰਘ ਕਾਊਂਟਰ ਇੰਟੈਲੀਜੈਂਸ ਦਫ਼ਤਰ ਪਠਾਨਕੋਟ ਅਤੇ ਸੀ.ਆਈ.ਆਈ ਸਟਾਫ ਗੁਰਦਾਸਪੁਰ ਦੇ ਸਹਾਇਕ ਸਬ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਂਝੇ ਤੌਰ ’ਤੇ ਕਾਊਂਟਰ ਇੰਟੈਲੀਜੈਂਸ ਸਟਾਫ ਤੇ ਪੁਲਸ ਪਾਰਟੀ ਦੇ ਨਾਲ ਸਪੈਸ਼ਲ ਨਾਕਾਬੰਦੀ ਨੇੜੇ ਅਕਾਲ ਅਕੈਡਮੀ ਕੀਤੀ ਹੋਈ ਸੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਟਰੱਕ ਨੰਬਰ ਪੀਬੀ06ਏ.ਐੱਸ 7407 ਪੁੱਲ ਸਠਿਆਲੀ ਸਾਇਡ ਤੋਂ ਆਉਂਦਾ ਦਿਖਾਈ ਦਿੱਤਾ। ਟਰੱਕ ’ਚ ਸੰਦੀਪ ਮਸੀਹ ਪੁੱਤਰ ਜੈਮਸ ਮਸੀਹ ਵਾਸੀ ਭਿੰਡੀ ਰੋੜਾਂ ਥਾਣਾ ਸ਼੍ਰੀਹਰਗੋਬਿੰਦਪੁਰ, ਰਜਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਦਾਰੰਗ ਥਾਣਾ ਰੰਗੜ ਨੰਗਲ ਸਵਾਰ ਸਨ, ਜਿੰਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਗਿਆ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਪੁਲਸ ਅਧਿਕਾਰੀ ਨੇ ਦੱਸਿਆ ਕਿ ਟਰੱਕ ’ਚ ਨਸ਼ੀਲਾ ਪਦਾਰਥ ਹੋਣ ’ਤੇ ਥਾਣਾ ਤਿੱਬੜ ਵਿਖੇ ਇਸ ਦੀ ਇਤਲਾਹ ਦਿੱਤੀ ਗਈ, ਜਿਸ ’ਤੇ ਤਫਤੀਸੀ ਅਫ਼ਸਰ ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਪੁਲਸ ਪਾਰਟੀ ਦੇ ਨਾਲ ਮੌਕੇ ’ਤੇ ਪਹੁੰਚੇ। ਇਸ ਦੌਰਾਨ ਡੀ.ਐੱਸ.ਪੀ ਸਿਟੀ ਗੁਰਦਾਸਪੁਰ ਸੁਖਪਾਲ ਸਿੰਘ ਦੀ ਹਾਜ਼ਰੀ ਵਿਚ ਜਦ ਕੰਡਕਟਰ ਸਾਇਡ ਬੈਠੇ ਵਿਅਕਤੀ ਸੰਦੀਪ ਮਸੀਹ ਦੀ ਤਾਲਾਸ਼ੀ ਲਈ ਤਾਂ ਤਾਲਾਸ਼ੀ ਦੌਰਾਨ ਦੋਸ਼ੀ ਦੇ ਪੈਰਾਂ ਦੇ ਵਿਚਕਾਰ ਪਏ ਕਾਲੇ ਰੰਗ ਦੇ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ 2 ਕਿੱਲੋਂ 600 ਗ੍ਰਾਮ ਅਫੀਮ ਬਰਾਮਦ ਹੋਈ। ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਟਰੱਕ ਨੂੰ ਕਬਜ਼ੇ ਵਿਚ ਲਿਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ


author

rajwinder kaur

Content Editor

Related News