ਪੀ. ਏ. ਯੂ. ਨੇ ਸਿਫਾਰਿਸ਼ ਕੀਤੀਆਂ ਬੀ.ਟੀ. ਨਰਮੇ ਦੀਆਂ ਕਿਸਮਾਂ
Wednesday, Apr 15, 2020 - 03:16 PM (IST)
ਲੁਧਿਆਣਾ (ਸਰਬਜੀਤ ਸਿੱਧੂ) - ਨਰਮਾ ਪੰਜਾਬ ਦੀਆਂ ਮੁੱਖ ਫਸਲਾਂ ਵਿਚੋਂ ਇਕ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਨਰਮੇ-ਕਪਾਹ ਦਾ ਵੱਧ ਝਾੜ ਲੈਣ ਲਈ ਸਹੀ ਕਿਸਮਾਂ ਦੀ ਹੀ ਚੋਣ ਕੀਤੀ ਜਾਵੇ। ਯੂਨੀਵਰਸਿਟੀ ਵਲੋਂ ਵਿਕਸਿਤ ਬੀ. ਟੀ. ਨਰਮੇ ਦੀ ਨਵੀਂ ਕਿਸਮ ਪੀ. ਏ. ਯੂ. ਬੀ. ਟੀ. 1 ਅਤੇ ਚਾਰ ਬੀ. ਟੀ. ਰਹਿਤ ਕਿਸਮਾਂ (ਐੱਫ 2227, ਐੱਲ ਐੱਚ 2108, ਐੱਫ 2383 ਅਤੇ ਐੱਲ ਐੱਚ 2076) ਸਿਫਾਰਿਸ਼ ਕੀਤੀਆਂ ਗਈਆਂ ਹਨ। ਖੇਤੀਬਾੜੀ ਯੂਨੀਵਰਸਿਟੀ ਵਲੋਂ ਦੇਸੀ ਕਪਾਹ ਦੀਆਂ ਵੀ ਤਿੰਨ ਕਿਸਮਾਂ (ਐੱਲ ਡੀ 1019 ਐੱਫ ਡੀ ਕੇ 124 ਅਤੇ ਐੱਲ ਡੀ 949 ) ਦੀ ਸਿਫਾਰਿਸ਼ ਕੀਤੀ ਗਈ ਹੈ। ਨਰਮੇ ਵਾਲੇ ਖੇਤ ਨੂੰ ਡੂੰਘਾ ਵਾਹੁਣਾ ਅਤੇ ਬੀਜਾਈ ਤੋਂ ਪਹਿਲਾਂ ਭਰਵੀਂ ਰੌਣੀ ਕਰਨੀ ਬਹੁਤ ਜ਼ਰੂਰੀ ਹੈ।
ਪੜ੍ਹੋ ਇਹ ਵੀ ਖਬਰ - ਨੌਜਵਾਨ ਦਾ ਖੌਫਨਾਕ ਕਾਰਾ : ਇਕੱਲੀ ਦੇਖ ਔਰਤ ਨੂੰ ਤੇਲ ਪਾ ਜਿਊਂਦਾ ਸਾੜਿਆ
ਪੜ੍ਹੋ ਇਹ ਵੀ ਖਬਰ - ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਪੁਲਸ ਵਲੋਂ ਸਖ਼ਤ ਘੇਰਾਬੰਦੀ, ਨਹੀਂ ਆ ਸਕੀਆਂ ਸੰਗਤਾਂ (ਤਸਵੀਰਾਂ)
ਖੇਤ ਵਿਚ ਬੂਟਿਆਂ ਦੀ ਸਹੀ ਗਿਣਤੀ ਹਾਸਲ ਕਰਨ ਲਈ ਨਰਮੇ ਦੀਆਂ ਪ੍ਰਮਾਣਿਤ ਬੀ. ਟੀ. ਰਹਿਤ ਕਿਸਮਾਂ ਦਾ 3.5 ਕਿਲੋ ਅਤੇ ਦੇਸੀ ਕਪਾਹ ਦਾ 3.0 ਕਿਲੋ ਬੀਜ ਪ੍ਰਤੀ ਏਕੜ ਵਰਤੋ। ਬੀਜ 4-5 ਸੈਂ. ਮੀ. ਡੂੰਘਾ ਪੋਰੋ ਤਾਂ ਜੋ ਬੀਜ ਸਹੀ ਵੱਤਰ ’ਤੇ ਡਿੱਗੇ । ਬੀਜਾਈ ਹਮੇਸ਼ਾ ਸਵੇਰ ਜਾਂ ਸ਼ਾਮ ਨੂੰ ਕਰੋ। ਖੇਤ ਵਿਚ ਬੂਟਿਆਂ ਦੀ ਗਿਣਤੀ ਪੂਰੀ ਕਰਨ ਲਈ ਤਿੰਨ ਹਫ਼ਤੇ ਦੀ ਪਨੀਰੀ ਲਾਈ ਜਾ ਸਕਦੀ ਹੈ। ਪਲਾਸਟਿਕ ਦੇ ਲਿਫ਼ਾਫ਼ਿਆਂ (4×6) ਵਿਚ ਮਿੱਟੀ ਅਤੇ ਰੂੜੀ ਬਰਾਬਰ ਅਨੁਪਾਤ ਦੇ ਮਿਸ਼ਰਣ ਨਾਲ ਭਰ ਕੇ ਪਨੀਰੀ ਉਗਾਓ। ਪਨੀਰੀ ਨੂੰ ਅਸਲ ਬੀਜਾਈ ਤੋਂ ਇਕ-ਦੋ ਦਿਨਾਂ ਦੀ ਅਗੇਤ ਨਾਲ ਹੀ ਬੀਜ ਲੈਣਾ ਚਾਹੀਦਾ ਹੈ ਤਾਂ ਜੋ ਬੂਟੇ ਆਮ ਫਸਲ ਦੇ ਨਾਲ ਰਲ ਸਕਣ।
ਪੜ੍ਹੋ ਇਹ ਵੀ ਖਬਰ - ਜਲ੍ਹਿਆਂਵਾਲ਼ੇ ਬਾਗ਼ ਦੇ ਇਤਿਹਾਸ ਨੂੰ ਜਾਨਣ ਲਈ ਪਾਠਕ ਪੜ੍ਹਨ ਇਹ ਖਾਸ ਕਿਤਾਬਾਂ
ਪੜ੍ਹੋ ਇਹ ਵੀ ਖਬਰ - ਸਿੱਖ ਸੰਸਥਾਵਾਂ ਵਿਚ ਰੁਜ਼ਗਾਰ ਲਈ ਨੁਕਤੇ
ਚਿੱਟੀ ਮੱਖੀ ਤੋਂ ਬਚਾਅ ਲਈ ਗ਼ੈਰ ਬੀਟੀ ਨਰਮਾ (ਰਫਿਊਜ਼ੀਆਂ) ਜ਼ਰੂਰ ਬੀਜੋ, ਇਸ ਨਾਲ ਸੁੰਡੀਆਂ ਵਿਚ ਬੀ. ਟੀ. ਪ੍ਰਤੀ ਸਹਿਣ ਸ਼ਕਤੀ ਪੈਦਾ ਹੋਣ ਦੀ ਸੰਭਾਵਨਾ ਰਹਿੰਦੀ ਹੈ । ਹਵਾਈ ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫ਼ਸਲਾਂ ਜਿਵੇਂ ਕਿ ਬੈਂਗਣ, ਖੀਰਾ, ਚੱਪੜ ਕੱਦੂ, ਤਰ, ਟਮਾਟਰ, ਮਿਰਚਾਂ, ਮੂੰਗੀ ਆਦਿ ਫਸਲਾਂ ’ਤੇ ਵੀ ਪਾਇਆ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸਾਨ ਇਨ੍ਹਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਲੋੜ ਅਨੁਸਾਰ ਰੋਕਥਾਮ ਵੀ ਕਰਨ।