ਰੂਪਨਗਰ ਦੇ ਡੀ. ਐੱਮ. ਸੀ. ਤੇ ਪੁਲਸ ਮੁਲਾਜ਼ਮ ਸਣੇ ਕੋਰੋਨਾ ਦੇ 8 ਮਾਮਲੇ ਮਿਲੇ
Saturday, Jul 18, 2020 - 05:36 PM (IST)
ਰੂਪਨਗਰ (ਵਿਜੇ ਸ਼ਰਮਾ)— ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਮੈਡੀਕਲ ਕਮਿਸ਼ਨਰ ਅਤੇ ਇਕ ਪੁਲਸ ਮੁਲਾਜ਼ਮ ਸਣੇ 8 ਲੋਕਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹਾ ਅਧਿਕਾਰੀਆਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਦੇ ਡੀ. ਐੱਮ. ਸੀ. ਡਾ. ਬਲਦੇਵ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ: 5 ਦਿਨ ਪਹਿਲਾਂ ਵਿਆਹੀ ਕੁੜੀ ਨੂੰ ਦਿਨ-ਦਿਹਾੜੇ ਕੀਤਾ ਅਗਵਾ, ਪੁਲਸ ਨੂੰ ਪਈਆਂ ਭਾਜੜਾਂ
ਡਾ. ਬਲਦੇਵ ਸਿੰਘ ਸ਼ਹਿਰ ਦੀ ਰਣਜੀਤ ਅਵੈਨਿਊ ਕਾਲੋਨੀ 'ਚ ਰਹਿ ਰਹੇ ਹਨ। ਜਦਕਿ ਇਸ ਦੇ ਇਲਾਵਾ ਪੁਲਸ ਲਾਈਨ ਰੂਪਨਗਰ 'ਚ ਰਹਿ ਰਹੇ ਇਕ ਪੁਲਸ ਮੁਲਾਜ਼ਮ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ ਪਾਜ਼ੇਟਿਵ ਆਏ ਮਾਮਲੇ 'ਚ 3 ਮਾਮਲੇ ਰੂਪਨਗਰ ਅਤੇ ਇਕ-ਇਕ ਮਾਮਲਾ ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਇਸ ਮਹਿਕਮੇ ਦੇ ਆਲ੍ਹਾ ਅਧਿਕਾਰੀ ਸਮੇਤ ਕੋਰੋਨਾ ਦੇ 58 ਨਵੇਂ ਮਾਮਲੇ ਮਿਲੇ
ਜਾਣਕਾਰੀ ਅਨੁਸਾਰ ਰੂਪਨਗਰ 'ਚ 53 ਸਾਲਾ ਅਤੇ 49 ਸਾਲਾ ਵਿਅਕਤੀ ਸਮੇਤ 45 ਸਾਲਾ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ ਨੰਗਲ 'ਚ 33 ਸਾਲਾ ਵਿਅਕਤੀ, ਸ੍ਰੀ ਅਨੰਦਪੁਰ ਸਾਹਿਬ 'ਚ 52 ਸਾਲਾ ਵਿਅਕਤੀ, ਚਮਕੌਰ ਸਾਹਿਬ 'ਚ 39 ਸਾਲਾ ਵਿਅਕਤੀ ਅਤੇ ਹੀਰਪੁਰ 'ਚ 40 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਦਕਿ ਚਮਕੌਰ ਸਾਹਿਬ ਵਾਸੀ 38 ਸਾਲਾ ਮਹਿਲਾ ਦੀ ਰਿਪੋਰਟ ਪੀ.ਜੀ.ਆਈ. ਚੰਡੀਗੜ੍ਹ 'ਚ ਪਾਜ਼ੇਟਿਵ ਆਈ ਹੈ। ਜ਼ਿਲ੍ਹੇ 'ਚ 57 ਐਕਟਿਵ ਮਾਮਲੇ ਚੱਲ ਰਹੇ ਹਨ ਜਦਕਿ 654 ਲੋਕਾਂ ਦੀ ਰਿਪੋਰਟ ਹਾਲੇ ਪੈਂਡਿੰਗ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾ ਨੇ ਲਈ ਇਕ ਹੋਰ ਮਰੀਜ਼ ਦੀ ਜਾਨ