ਵੱਡੀ ਖਬਰ: ਰੂਪਨਗਰ ''ਚ 5 ਮਹੀਨਿਆਂ ਦੀ ਬੱਚੀ ''ਕੋਰੋਨਾ ਵਾਇਰਸ'' ਦੀ ਸ਼ੱਕੀ ਮਰੀਜ਼

Friday, Mar 20, 2020 - 07:26 PM (IST)

ਵੱਡੀ ਖਬਰ: ਰੂਪਨਗਰ ''ਚ 5 ਮਹੀਨਿਆਂ ਦੀ ਬੱਚੀ ''ਕੋਰੋਨਾ ਵਾਇਰਸ'' ਦੀ ਸ਼ੱਕੀ ਮਰੀਜ਼

ਰੂਪਨਗਰ (ਸੱਜਣ ਸੈਣੀ)— ਦੁਨੀਆ ਭਰ 'ਚ ਫੈਲਿਆ ਕੋਰੋਨਾ ਵਾਇਰਸ ਹੁਣ ਪੰਜਾਬ 'ਚ ਵੀ ਆਪਣੇ ਪੈਰ ਪਸਾਰ ਚੁੱਕਾ ਹੈ। ਕੋਰੋਨਾ ਵਾਇਰਸ ਦੇ ਕਾਰਨ ਬੀਤੇ ਦਿਨੀਂ ਨਵਾਂਸ਼ਹਿਰ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਵੀਰਵਾਰ ਫਗਵਾੜਾ ਦੇ ਪਟੇਲ ਨਗਰ 'ਚ ਸ਼ੱਕੀ ਮਰੀਜ਼ ਮੋਹਨ ਲਾਲ ਦੀ ਮੌਤ ਹੋਣ ਤੋਂ ਬਾਅਦ ਹੜਕੰਪ ਮੱਚ ਗਿਆ ਸੀ।

ਇਹ ਵੀ ਪੜ੍ਹੋ ► ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, ਪਿੰਡ ਨੂੰ ਕੀਤਾ ਗਿਆ ਸੀਲ

PunjabKesari

ਕੋਰੋਨਾ ਦੀ ਜਾਂਚ ਲਈ ਮੋਹਨ ਲਾਲ ਦੇ ਸੈਂਪਲ ਚੰਡੀਗੜ੍ਹ ਵਿਖੇ ਲੈਬ 'ਚ ਭੇਜੇ ਗਏ ਹਨ, ਜਿਸ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਤਾਜ਼ਾ ਮਾਮਲਾ ਹੁਣ ਰੂਪਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ 5 ਮਹੀਨਿਆਂ ਦੀ ਬੱਚੀ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਇਸ ਬੱਚੀ ਨੂੰ ਰੋਪੜ ਵਿਖੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ

ਇਹ ਬੱਚੀ ਸ੍ਰੀ ਆਨੰਦਪੁਰ ਸਾਹਿਬ ਦੀ ਦੱਸੀ ਜਾ ਰਹੀ ਹੈ। ਕੋਰੋਨਾ ਵਾਇਰਸ ਦੀ ਜਾਂਚ ਲਈ ਉਕਤ ਬੱਚੀ ਦੇ ਸੈਂਪਲ ਲਏ ਗਏ ਹਨ, ਜਿਸ ਨੂੰ ਚੰਡੀਗੜ੍ਹ ਵਿਖੇ ਟੈਸਟ ਲਏ ਭੇਜੇ ਗਏ ਹਨ। ਜ਼ਿਲਾ ਰੂਪਨਗਰ ਦੇ ਸਿਵਲ ਸਰਜਨ ਡਾਕਟਰ ਅਚਨ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ 'ਚੋਂ ਸ਼ੱਕੀ ਮਰੀਜ਼ਾਂ ਵਜੋਂ ਚਾਰ ਕੇਸ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ ਤਿੰਨ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਚੌਥੀ ਰਿਪੋਰਟ ਪੰਜ ਮਹੀਨੇ ਦੀ ਬੱਚੀ ਦੀ ਅੱਜ ਭੇਜੀ ਗਈ ਹੈ, ਜੋ ਹਾਲੇ ਪ੍ਰੋਸੈਸ 'ਚ ਹੈ।
ਇਹ ਵੀ ਪੜ੍ਹੋ ►  ਫਗਵਾੜਾ 'ਚ ਸ਼ੱਕੀ ਮਰੀਜ਼ ਦੀ ਮੌਤ, ਕੋਰੋਨਾ ਵਾਇਰਸ ਹੋਣ ਦਾ ਖਦਸ਼ਾ


author

shivani attri

Content Editor

Related News