ਕੋਰੋਨਾ ਵਾਇਰਸ ਨੂੰ ਲੈ ਕੇ ਮੋਹਾਲੀ ਤੇ ਜਲੰਧਰ ਤੋਂ ਰੈਪਿਡ ਟੈਸਟਿੰਗ ਸ਼ੁਰੂ, 15 ਮਿੰਟ 'ਚ ਆਵੇਗੀ ਰਿਪੋਰਟ

Tuesday, Apr 14, 2020 - 05:51 PM (IST)

ਕੋਰੋਨਾ ਵਾਇਰਸ ਨੂੰ ਲੈ ਕੇ ਮੋਹਾਲੀ ਤੇ ਜਲੰਧਰ ਤੋਂ ਰੈਪਿਡ ਟੈਸਟਿੰਗ ਸ਼ੁਰੂ, 15 ਮਿੰਟ 'ਚ ਆਵੇਗੀ ਰਿਪੋਰਟ

ਜਲੰਧਰ (ਧਵਨ)— ਕੋਰੋਨਾ ਵਾਇਰਸ ਖਿਲਾਫ ਜੰਗ ਨੂੰ ਹੋਰ ਤੇਜ਼ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੂਬੇ ਦੇ ਦੋ ਜ਼ਿਲਿਆਂ ਮੋਹਾਲੀ ਅਤੇ ਜਲੰਧਰ 'ਚ ਰੈਪਿਡ ਟੈਸਟਿੰਗ ਦੀ ਸਹੂਲਤ ਨੂੰ ਅੱਜ ਲਾਂਚ ਕਰ ਦਿੱਤਾ ਹੈ, ਜਿਸ ਦੇ ਤਹਿਤ ਸਾਰੇ 17 ਹਾਟ ਸਪਾਟ ਨੂੰ ਪੜਾਅਬੱਧ ਢੰਗ ਨਾਲ ਪੂਰਾ ਕੀਤਾ ਜਾਵੇਗਾ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਡੇਰਾਬੱਸੀ ਤੋਂ ਸੈਂਪਲਿੰਗ ਲੈਣ ਦੇ ਕੰਮ ਦਾ ਸ਼ੁੱਭ-ਆਰੰਭ ਕੀਤਾ।

ਇਹ ਵੀ ਪੜ੍ਹੋ ►  'ਕੋਰੋਨਾ' ਪ੍ਰਤੀ ਟਿੱਕ-ਟਾਕ 'ਤੇ ਜਾਗਰੂਕਤਾ ਫੈਲਾਉਣ ਵਾਲੇ ਹੋਣਗੇ ਸਨਮਾਨਤ, ਵਟਸਐਪ ਕਰੋ ਵੀਡੀਓ

ਰੈਪਿਡ ਟੈਸਟਿੰਗ ਨਾਲ ਸਾਰੇ ਹਾਟ ਸਪਾਟ ਹੋਣਗੇ ਕਵਰ 
ਸਿੱਧੂ ਨੇ ਕਿਹਾ ਕਿ ਰੈਪਿਡ ਟੈਸਟਿੰਗ ਨਾਲ ਸਾਰੇ ਹਾਟ ਸਪਾਟ ਨੂੰ ਕਵਰ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਸਹੂਲਤ ਹੋਵੇਗੀ। ਪੰਜਾਬ ਦੀ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਆਈ. ਸੀ. ਐੱਮ. ਆਰ. ਤੋਂ ਕੋਰੋਨਾ ਵਾਇਰਸ ਟੈਸਟ ਕਰਨ ਦੀਆਂ 1000 ਰੈਪਿਡ ਟੈਸਟਿੰਗ ਕਿਟਸ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੋਹਾਲੀ ਅਤੇ ਜਲੰਧਰ ਨੂੰ 500-500 ਕਿਟਸ ਦਿੱਤੀਆਂ ਗਈਆਂ ਹਨ ਤਾਂ ਕਿ ਟੈਸਟਿੰਗ ਪ੍ਰਕਿਰਿਆ 'ਚ ਤੇਜ਼ੀ ਆ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਸਹੂਲਤ ਸੂਬੇ ਦੇ ਹੋਰ ਜ਼ਿਲਿਆਂ ਨੂੰ ਵੀ ਦਿੱਤੀ ਜਾਵੇਗੀ। ਜਿਵੇਂ-ਜਿਵੋਂ ਹੋਰ ਕਿੱਟਾਂ ਮਿਲਦੀਆਂ ਜਾਣਗੀਆਂ ਇਸ ਸਹੂਲਤ ਦਾ ਵਿਸਥਾਰ ਹੋਰ ਜ਼ਿਲਿਆਂ 'ਚ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ ► ਕੋਰੋਨਾ ਆਫਤ, ਸਿਹਤ ਵਿਭਾਗ ਨੇ ਪੰਜਾਬ 'ਚ 17 ਹਾਟਸਪਾਟ ਦੀ ਕੀਤੀ ਸ਼ਨਾਖਤ

ਕੋਰੋਨਾ 'ਤੇ ਜੰਗ ਜਿੱਤਣ ਵਾਲੇ ਨਵਾਂਸ਼ਹਿਰ ਦੇ ਇਨ੍ਹਾਂ ਭਰਾਵਾਂ ਨੇ ਸਾਂਝੀਆਂ ਕੀਤੀਆਂ ਇਹ ਗੱਲਾਂ

15 ਮਿੰਟਾਂ 'ਚ ਆਵੇਗੀ ਰਿਪੋਰਟ
ਉਨ੍ਹਾਂ ਨੇ ਕਿਹਾ ਕਿ ਸਰਕਾਰੀ ਹੈਲਥ ਸੰਸਥਾਵਾਂ 'ਚ ਉਨ੍ਹਾਂ ਰੋਗੀਆਂ ਦਾ ਟੈਸਟ ਪਹਿਲਾਂ ਕੀਤਾ ਜਾਵੇਗਾ, ਜਿਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ 7 ਦਿਨਾਂ ਤੋਂ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਹੈਲਥ ਸੰਸਥਾਵਾਂ 'ਚ ਉਨ੍ਹਾਂ ਰੋਗੀਆਂ ਦਾ ਟੈਸਟ ਪਹਿਲਾਂ ਕੀਤਾ ਜਾਵੇਗਾ, ਜਿਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ 7 ਦਿਨਾਂ ਤੋਂ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਖੂਨ ਦੇ ਸੈਂਪਲ ਲੈਣ ਤੋਂ ਬਾਅਦ ਉਸ ਦਾ ਨਤੀਜਾ 15 ਮਿੰਟ ਦੇ ਅੰਦਰ ਆ ਜਾਂਦਾ ਹੈ।

ਇਹ ਵੀ ਪੜ੍ਹੋ ►  ਜਲੰਧਰ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਸੀਲ ਕਰਨ ਦੀ ਚਿਤਾਵਨੀ, ਜਾਣੋ ਕਿਉਂ
ਉਨ੍ਹਾਂ ਨੇ ਕਿਹਾ ਕਿ ਦੋਹਾਂ ਜ਼ਿਲਿਆਂ ਨੂੰ ਕਿਹਾ ਗਿਆ ਹੈ ਕਿ ਉਹ ਟੈਸਟ ਕਰਨ ਤੋਂ ਬਾਅਦ ਆਪਣੀ ਰਿਪੋਰਟ ਭੇਜਣ, ਇਸ ਲਈ ਸਿਹਤ ਵਿਭਾਗ ਨੇ ਪੋਰਟਲ ਬਣਾਇਆ ਹੈ, ਜਿੱਥੇ ਟੈਸਟਿੰਗ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹੋਣਗੀਆਂ। ਸੂਬਾ ਸਰਕਾਰ ਨੇ ਆਈ. ਸੀ. ਐੱਮ. ਆਰ. ਤੋਂ 10 ਲੱਖ ਰੈਪਿਡ ਟੈਸਟਿੰਗ ਕਿੱਟਾਂ ਦੀ ਮੰਗ ਕੀਤੀ ਹੈ ਅਤੇ ਖੁੱਲ੍ਹੇ ਬਾਜ਼ਾਰ ਤੋਂ ਵੀ 10000 ਕਿੱਟਾਂ ਨੂੰ ਮੰਗਵਾਉਣ ਦੇ ਯਤਨ ਹੋ ਰਹੇ ਹਨ। ਇਨ੍ਹਾਂ ਟੈਸਟਾਂ ਨਾਲ ਮਹਾਮਾਰੀ ਦੇ ਪ੍ਰਸਾਰ 'ਤੇ ਕੰਟਰੋਲ ਪਾਉਣ 'ਚ ਮਦਦ ਮਿਲੇਗੀ। ਸਰਕਾਰ ਲਗਾਤਾਰ ਟੈਸਟਿੰਗ ਸਹੂਲਤਾਂ ਦਾ ਵਿਸਥਾਰ ਕਰਨ 'ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ ►  ਕੋਰੋਨਾ 'ਤੇ ਜੰਗ ਜਿੱਤਣ ਵਾਲੇ ਨਵਾਂਸ਼ਹਿਰ ਦੇ ਇਨ੍ਹਾਂ ਭਰਾਵਾਂ ਨੇ ਸਾਂਝੀਆਂ ਕੀਤੀਆਂ ਇਹ ਗੱਲਾਂ


author

shivani attri

Content Editor

Related News