ਫਗਵਾੜਾ ’ਚ ਮੁੜ ਵੱਧਣ ਲੱਗਾ ਕੋਰੋਨਾ, 14 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

Wednesday, Feb 24, 2021 - 02:16 PM (IST)

ਫਗਵਾੜਾ ’ਚ ਮੁੜ ਵੱਧਣ ਲੱਗਾ ਕੋਰੋਨਾ, 14 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਫਗਵਾੜਾ (ਜਲੋਟਾ)— ਪੰਜਾਬ ’ਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਕਹਿਰ ਵੱਧਣ ਲੱਗ ਗਿਆ ਹੈ। ਇਸੇ ਦਰਮਿਆਨ ਫਗਵਾੜਾ ’ਚ ਕੋਰੋਨਾ ਦੇ 14 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਫਗਵਾੜਾ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾਕਟਰ ਕਮਲ ਕਿਸ਼ੋਰ ਨੇ ਇਨ੍ਹਾਂ ਕੇਸਾਂ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਬਣ ਰਹੇ ਗੰਭੀਰ ਹਾਲਾਤ ’ਤੇ ਸਿਹਤ ਮਹਿਕਮਾ ਪੂਰੀ ਤਰ੍ਹਾਂ ਨਜ਼ਰ ੂਬਣਾ ਕੇ ਰੱਖ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਮ ਜਨਤਾ ਘਰੋਂ ਬਾਹਰ ਨਿਕਲਦੇ ਸਮੇਂ ਮੂੰਹ ’ਤੇ ਮਾਸਕ ਲਗਾ ਕੇ ਨਿਕਲੇ ਅਤੇ ਇਸ ਦੇ ਨਾਲ ਹੀ ਸਮਾਜਿਕ ਦੂਰੀ ਦੀ ਵੀ ਸਖ਼ਤੀ ਨਾਲ ਪਾਲਣਾ ਕਰੇ। 

ਇਹ ਵੀ ਪੜ੍ਹੋ:  ਲੁਟੇਰਿਆਂ ਨਾਲ ਨਿਹੱਥਾ ਭਿੜਨ ਵਾਲੀ ਜਲੰਧਰ ਦੀ ਕੁਸੁਮ ਦੀ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਹੋਈ ਚੋਣ

ਜ਼ਿਕਰਯੋਗ ਹੈ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਕਰਦਿਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ ਨੇ ਮੰਗਲਵਾਰ 1 ਮਾਰਚ ਤੋਂ ਇਨਡੋਰ ਇਕੱਠ ‘ਤੇ 100 ਅਤੇ ਆਊਟ ਡੋਰ ਇਕੱਠ ਲਈ 200 ਵਿਅਕਤੀਆਂ ਦੀ ਗਿਣਤੀ ਤੈਅ ਕਰ ਦਿੱਤ‌ੀ ਹੈ। ਇਸ ਤੋਂ ਬਿਨਾਂ ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਹੁਕਮ ਜਾਰੀ ਕੀਤੇ ਹਨ ਕਿ ਇਕ ਦਿਨ ਵਿਚ 30,000 ਕੋਰੋਨਾ ਟੈਸਟ ਕੀਤੇ ਜਾਣਗੇ।

ਇਹ ਵੀ ਪੜ੍ਹੋ: ਨਵਾਂਸ਼ਹਿਰ ਵਿਖੇ ਕੋਰੋਨਾ ਦਾ ਕਹਿਰ ਜਾਰੀ, 41 ਵਿਦਿਆਰਥੀਆਂ ਸਣੇ 103 ਨਵੇਂ ਮਾਮਲੇ ਆਏ ਸਾਹਮਣੇ

ਸਥਿਤੀ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਡੀ.ਸੀਆਂ ਨੂੰ ਜ਼ਰੂਰਤ ਅਨੁਸਾਰ ਆਪਣੇ ਜ਼ਿਲ੍ਹੇ ਵਿਚ ਹੌਟ ਸਪਾਟਾਂ 'ਤੇ ਨਾਈਟ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। ਜਿਸ ਵਿਚ ਮਾਈਕਰੋ ਕੰਟੇਨਮੈਂਟ ਰਣਨੀਤੀ ਅਪਣਾਈ ਜਾਵੇ। ਉਨ੍ਹਾਂ ਪੁਲਸ ਫੋਰਸ ਨੂੰ ਹਦਾਇਤ ਕੀਤੀ ਕਿ ਉਹ ਮਾਸਕ ਪਹਿਨਣ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਸਾਰੇ ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਵੱਲੋਂ ਕੋਵਿਡ ਮਾਨੀਟਰਾਂ ਦੇ ਨਾਲ-ਨਾਲ ਆਬਕਾਰੀ ਅਤੇ ਕਰ ਵਿਭਾਗ ਨੂੰ ਨੋਡਲ ਏਜੰਸੀ ਬਣਾਇਆ ਜਾਵੇ।

ਇਹ ਵੀ ਪੜ੍ਹੋ: ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੇ ਯਾਤਰੀਆਂ ਨੂੰ ਰਾਹਤ, ਜਲੰਧਰ ਸਿਟੀ ਤੋਂ ਜਾਵੇਗੀ ਹਫ਼ਤਾਵਾਰੀ ਟਰੇਨ


author

shivani attri

Content Editor

Related News