ਫਗਵਾੜਾ ''ਚ ਕੋਰੋਨਾ ਕਾਰਨ ਦੋ ਹੋਰ ਮਰੀਜ਼ਾਂ ਦੀ ਮੌਤ, ਦੋ ਨਵੇਂ ਮਾਮਲੇ ਵੀ ਮਿਲੇ

Monday, Aug 24, 2020 - 03:46 PM (IST)

ਫਗਵਾੜਾ ''ਚ ਕੋਰੋਨਾ ਕਾਰਨ ਦੋ ਹੋਰ ਮਰੀਜ਼ਾਂ ਦੀ ਮੌਤ, ਦੋ ਨਵੇਂ ਮਾਮਲੇ ਵੀ ਮਿਲੇ

ਫਗਵਾੜਾ (ਜਲੋਟਾ)— ਫਗਵਾੜਾ 'ਚ ਕੋਰੋਨਾ ਵਾਇਰਸ ਦਿਨ-ਬ-ਦਿਨ ਜਾਨਲੇਵਾ ਹੁੰਦਾ ਜਾ ਰਿਹਾ ਹੈ। ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਮੇਹਲੀ ਗੇਟ ਇਲਾਕੇ 'ਚ ਕੋਰੋਨਾ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਪਾਜ਼ੇਟਿਵ ਕੇਸ ਵੀ ਪਾਏ ਗਏ ਹਨ।

ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲਿਆ ਇਹ ਫੈਸਲਾ

ਸਿਵਲ ਸਰਜਨ ਦੇ ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਜਿਹੜੇ ਦੋ ਲੋਕਾਂ ਦੀ ਕੋਰੋਨਾ ਕਾਰਨ ਹੋਈ ਹੈ, ਉਨ੍ਹਾਂ ਦੀ ਪਛਾਣ ਤਿਲਕ ਰਾਜ ਮਲਹੋਤਰਾ ਵਾਸੀ ਮੇਹਲੀ ਗੇਟ ਫਗਵਾੜਾ ਅਤੇ ਵਿਸ਼ਵਾਮਿੱਤਰ ਵਾਸੀ ਮਕਾਨ ਨੰਬਰ 130 ਮੇਹਲੀ ਗੇਟ ਛੱਤ ਗਲੀ ਤੰਬਾਕੂਕੁੱਟਾਂ ਮੁਹੱਲਾ ਫਗਵਾੜਾ ਵਜੋ ਹੋਈ ਹੈ। ਸਿਹਤ ਮਹਿਕਮੇ ਦੀ ਟੀਮ ਦੀ ਮੌਜੂਦਗੀ 'ਚ ਕੋਰੋਨਾ ਕਾਰਨ ਮਰਨ ਵਾਲੇ ਤਿਲਕ ਰਾਜ ਅਤੇ ਵਿਸ਼ਵਾਮਿੱਤਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਿਹਤ ਮਹਿਕਮੇ ਦੀ ਟੀਮ ਵੱਲੋਂ ਮ੍ਰਿਤਕ ਵਿਸ਼ਵਮਿੱਤਰ ਮਿੱਤਲ ਦੀ ਪਤਨੀ ਪੂਨਮ ਅਤੇ ਬੇਟੇ ਹਿਤੇਸ਼ ਨੂੰ ਘਰ 'ਚ ਹੀ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ

ਪਾਜ਼ੇਟਿਵ ਪਾਏ ਗਏ ਰੋਗੀਆਂ 'ਚ ਰਾਹੁਲ ਪੁੱਤਰ ਰਾਮ ਬਚਨ ਵਾਸੀ ਰਿਸ਼ੀ ਨਗਰ ਫਗਵਾੜਾ ਅਤੇ ਰਾਜ ਕੁਮਾਰ ਵਾਸੀ ਫਗਵਾੜਾ ਪਾਏ ਗਏ ਹਨ। ਸਿਹਤ ਮਹਿਕਮੇ ਨੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਮੇਹਲੀ ਗੇਟ, ਫਗਵਾੜਾ ਗੇਟ, ਖੋਜੀਆਂ ਮੁਹੱਲਾ ਇਲਾਕਿਆਂ ਨਾਲ ਸਬੰਧਤ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।  

ਇਹ ਵੀ ਪੜ੍ਹੋ:  ਹੋਟਲ 'ਚ ਲਿਜਾ ਕੇ ਨਾਬਾਲਗ ਲੜਕੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਬਣਾਇਆ ਹਵਸ ਦਾ ਸ਼ਿਕਾਰ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 41 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 3263 ਲੁਧਿਆਣਾ 8689, ਜਲੰਧਰ 5319, ਮੋਹਾਲੀ 'ਚ 2701, ਪਟਿਆਲਾ 'ਚ 4901, ਹੁਸ਼ਿਆਰਪੁਰ 'ਚ 1049, ਤਰਨਾਰਨ 670, ਪਠਾਨਕੋਟ 'ਚ 912, ਮਾਨਸਾ 'ਚ 393, ਕਪੂਰਥਲਾ 880, ਫਰੀਦਕੋਟ 826, ਸੰਗਰੂਰ 'ਚ 1917, ਨਵਾਂਸ਼ਹਿਰ 'ਚ 600, ਰੂਪਨਗਰ 670, ਫਿਰੋਜ਼ਪੁਰ 'ਚ 1565, ਬਠਿੰਡਾ 1703, ਗੁਰਦਾਸਪੁਰ 1380, ਫਤਿਹਗੜ੍ਹ ਸਾਹਿਬ 'ਚ 890, ਬਰਨਾਲਾ 877, ਫਾਜ਼ਿਲਕਾ 681, ਮੋਗਾ 1176, ਮੁਕਤਸਰ ਸਾਹਿਬ 635 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 1097 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 27172 ਲੋਕ ਮਿਹਤਯਾਬ ਹੋਣ ਉਪਰੰਤ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਮੁੜ ਵੱਡੀ ਗਿਣਤੀ 'ਚ ਮਿਲੇ ਕੋਰੋਨਾ ਦੇ ਨਵੇਂ ਕੇਸ, 2 ਦੀ ਹੋਈ ਮੌਤ


author

shivani attri

Content Editor

Related News