ਨਵਾਂਸ਼ਹਿਰ 'ਚ ਛੋਟ ਦੀਆਂ ਉੱਡੀਆਂ ਧੱਜੀਆਂ, ਖੁੱਲ੍ਹਿਆ ਮਲਟੀਪਲੈਕਸ (ਵੀਡੀਓ)
Saturday, May 02, 2020 - 06:02 PM (IST)
ਨਵਾਂਸ਼ਹਿਰ (ਜੋਬਨਪ੍ਰੀਤ)— ਪੂਰੇ ਭਾਰਤ 'ਚ ਕੋਰੋਨਾ ਦੇ ਵੱਧ ਰਹੇ ਕੇਸ ਦੇ ਮੱਦੇਨਜ਼ਰ ਲਾਕ ਡਾਊਨ 2 ਹਫਤੇ ਹੋਰ ਵਧਾ ਦਿਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸ਼ਨ ਵੱਲੋਂ ਕੁਝ ਦੁਕਾਨਾਂ ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ। ਨਵਾਂਸ਼ਹਿਰ 'ਚ ਸਰਕਾਰ ਵੱਲੋਂ ਦਿੱਤੀ ਗਈ ਢਿੱਲ ਦੀਆਂ ਅੱਜ ਉਸ ਸਮੇਂ ਧੱਜੀਆਂ ਉਡਾਦੀਆਂ ਨਜ਼ਰ ਆਈਆਂ ਜਦੋਂ ਇਥੇ ਮਲਟੀਪਲੈਕਸ ਖੋਲ੍ਹੇ ਦੇਖੇ ਗਏ।
ਹੁਸ਼ਿਆਰਪੁਰ 'ਚ 'ਕੋਰੋਨਾ' ਬਲਾਸਟ, ਹਜ਼ੂਰ ਸਾਹਿਬ ਤੋਂ ਪਰਤੇ 33 ਸ਼ਰਧਾਲੂ ਕੋਰੋਨਾ ਪਾਜ਼ੇਟਿਵ
'ਨਵਾਂਸ਼ਹਿਰ 'ਚ ਮਜੂਦਾ ਸਥਿਤੀ ਦੇਖੀ ਜਾਵੇ ਤਾਂ ਜ਼ਿਲੇ 'ਚ 4 ਕੋਰੋਨਾ ਕੇਸ ਐਕਟਿਵ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ 'ਚ ਕੀਤਾ ਜਾ ਰਿਹਾ ਹੈ ਅਤੇ 18 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਇਕ ਦੀ ਮੌਤ ਹੋ ਚੁੱਕੀ ਹੈ। ਇਸੇ ਕਾਰਨ ਨਵਾਂਸ਼ਹਿਰ ਓਰੈਂਜ ਜ਼ੋਨ 'ਚ ਹੈ, ਜਿਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਨਵਾਂਸ਼ਹਿਰ ਵਿਖੇ ਕੁਝ ਸ਼ਾਪਿੰਗ ਮਾਲ ਜਾਂ ਸ਼ਾਪਿੰਗ ਮਲਟੀਪਲੈਕਸਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਦੇ ਬਾਵਜੂਦ ਸ਼ਾਪਿੰਗ ਮਲਟੀਪਲੈਕਸਾਂ ਦੇ ਮਾਲਕ ਇਨ੍ਹਾਂ ਨੂੰ ਬੰਦ ਕਰਨ ਲਈ ਰਾਜ਼ੀ ਨਹੀਂ ਹਨ। ਸ਼ਰੇਆਮ ਉੱਡੀਆਂ ਧੱਜੀਆਂ'ਜਗ ਬਾਣੀ' ਦੀ ਟੀਮ ਵੱਲੋਂ ਨਵਾਂਸ਼ਹਿਰ ਦੇ ਗੜਸ਼ੰਕਰ ਰੋਡ ਸਥਿਤ ਵਿਸ਼ਾਲ ਮੈਗਾ ਮਾਰਟ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਮਲਟੀਪਲੈਕਸ ਦੇ ਮਾਲਕਾਂ ਵੱਲੋਂ ਪ੍ਰਸ਼ਾਸ਼ਨ ਦੇ ਹੁਕਮਾਂ ਛਿੱਕੇ ਟੰਗ ਸਟੋਰ ਖੋਲ੍ਹ ਲੋਕ ਨੂੰ ਸਾਮਾਨ ਵੇਚਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ: ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਨੇ ਵੀਡੀਓ ਰਾਹੀਂ ਫਗਵਾੜਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ
ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਮਹਿਲਾਵਾਂ ਕੱਪੜਿਆਂ ਸਮੇਤ ਹੋਰ ਰਾਸ਼ਨ ਖਰੀਦ ਦੀਆਂ ਨਜ਼ਰ ਆਈਆਂ। ਇਸ ਦੌਰਾਨ ਇਹ ਦੇਖਿਆ ਕਿ ਬਿੱਲ ਕੱਟਣ ਵਾਲੇ ਕੁਝ ਕਰਮਚਾਰੀਆਂ ਨੇ ਮਾਸਕ ਵੀ ਨਹੀਂ ਪਇਆ ਹੋਇਆ ਸੀ। ਇਸ ਮੌਕੇ ਸਟੋਰ ਸੰਚਾਲਕਾਂ 'ਚ ਇਸ ਦਾ ਕੋਈ ਖੌਫ ਦੇਖਣ ਨੂੰ ਨਹੀਂ ਮਿਲ ਰਿਹਾ ਸੀ।
ਕੀ ਕਹਿਣਾ ਹੈ ਐੱਸ. ਡੀ. ਐੱਮ. ਜਗਦੀਸ਼ ਜੋਹਲ ਦਾ
ਮਾਮਲੇ ਦੀ ਜਾਣਕਾਰੀ ਜ਼ਿਲਾ ਨਵਾਂਸ਼ਹਿਰ ਦੇ ਐੱਸ. ਡੀ. ਐੱਮ. ਜਗਦੀਸ਼ ਜੋਹਲ ਨੂੰ ਦਿੱਤੀ ਤਾਂ ਉਨ੍ਹਾਂ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ਸ਼ਹਿਰ 'ਚ ਹੋਰ ਵੀ ਇਸ ਤਰ੍ਹਾਂ ਦਾ ਸਟੋਰ ਖੁੱਲ੍ਹਾ ਜਾਂ ਸ਼ਾਪਿੰਗ ਮਲਟੀਪਲੈਕਸਾਂ ਖੁੱਲ੍ਹਾ ਮਿਲਦਾ ਹੈ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ: ਵਿਗੜੇ ਨੌਜਵਾਨ ਦੀ ਘਟੀਆ ਕਰਤੂਤ, ਨਾਕੇ ਦੌਰਾਨ ਏ.ਐੱਸ.ਆਈ. 'ਤੇ ਚੜ੍ਹਾਈ ਕਾਰ (ਵੀਡੀਓ)