ਨਵਾਂਸ਼ਹਿਰ: ਲੁਧਿਆਣਾ ਡੀ. ਐੱਮ. ਸੀ. ਦੀ ਸਟਾਫ ਨਰਸ ਸਣੇ 3 ਦੀ ਰਿਪੋਰਟ ਪਾਜ਼ੇਟਿਵ

Saturday, Jul 18, 2020 - 06:34 PM (IST)

ਨਵਾਂਸ਼ਹਿਰ: ਲੁਧਿਆਣਾ ਡੀ. ਐੱਮ. ਸੀ. ਦੀ ਸਟਾਫ ਨਰਸ ਸਣੇ 3 ਦੀ ਰਿਪੋਰਟ ਪਾਜ਼ੇਟਿਵ

ਨਵਾਂਸ਼ਹਿਰ (ਤ੍ਰਿਪਾਠੀ)— ਡੀ. ਐੱਮ. ਸੀ. ਲੁਧਿਆਣਾ ਦੀ ਸਟਾਫ ਨਰਸ ਸਣੇ 3 ਜਨਾਨੀਆਂ ਦੀ ਰਿਪੋਰਟ ਪਾਜ਼ੇਟਿਵ ਪਾਏ ਜਾਣ ਦੇ ਚੱਲਦੇ ਨਵਾਂਸ਼ਹਿਰ ਵਿਖੇ ਕੋਰੋਨਾ ਸਰਗਰਮ ਮਰੀਜ਼ਾਂ ਦੀ ਗਿਣਤੀ ਅੱਜ ਸੈਂਕੜਾ ਪੂਰਾ ਕਰ ਗਈ ਹੈ। ਜ਼ਿਲ੍ਹੇ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਹੋਰ ਅਫਸਰਾਂ 'ਚ ਵੀ ਡਰ ਪਾਇਆ ਜਾ ਰਿਹਾ ਹੈ।ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ 3 ਬੀਬੀਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।

ਉਨ੍ਹਾਂ ਦੱਸਿਆ ਕਿ ਡੀ. ਐੱਮ. ਸੀ. ਲੁਧਿਆਣਾ ਵਿਖੇ ਸਟਾਫ ਨਰਸ ਦੇ ਤੌਰ 'ਤੇ ਕੰਮ ਕਰਨ ਵਾਲੀ ਕਸਬਾ ਔੜ ਦੇ ਪਿੰਡ ਦੀ 25 ਸਾਲਾ ਜਨਾਨੀ, ਨਵਾਂਸ਼ਹਿਰ ਦੇ ਮੁਹੱਲਾ ਸ਼ਿਵਾਲਿਕ ਏਕਲੇਵ ਦੀ 24 ਸਾਲਾ ਜਨਾਨੀ ਅਤੇ ਲੁਧਿਆਣਾ ਤੋਂ ਬੰਗਾ ਆਈ 47 ਸਾਲਾ ਬੀਬੀ ਵੀ ਪਾਜ਼ੇਟਿਵ ਪਾਈ ਗਈ ਹੈ। ਡਾ. ਭਾਟੀਆ ਨੇ ਦੱਸਿਆ ਕਿ ਹੁਣ ਤਕ ਜ਼ਿਲ੍ਹੇ 'ਚ ਕੁੱਲ 258 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 155 ਵਿਅਕਤੀ ਰਿਕਵਰ ਹੋ ਚੁੱਕੇ ਹਨ, 2 ਦੀ ਮੌਤ ਹੋਈ ਹੈ, ਜਦਕਿ ਐਕਟਿਵ ਕੇਸਾਂ ਦੀ ਗਿਣਤੀ 102 ਹੈ, ਜਿਸ 'ਚੋਂ 98 ਜ਼ਿਲ੍ਹੇ ਅਤੇ 3 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ 14,015 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਨ੍ਹਾਂ 'ਚੋਂ 329 ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।


author

shivani attri

Content Editor

Related News