2 ਸਾਲਾ ਪੁੱਤ ਦੀ ਰਿਪੋਰਟ ਨੈਗੇਟਿਵ ਆਉਣ ਦੀ ਖਬਰ ਸੁਣ ਰੋ ਪਈ ਮਾਂ, ਕੀਤਾ ਪਰਮਾਤਮਾ ਦਾ ਧੰਨਵਾਦ

Wednesday, Apr 08, 2020 - 06:29 PM (IST)

ਨਵਾਂਸ਼ਹਿਰ— ਪਿੰਡ ਪਠਲਾਵਾ ਦੇ ਦੋ ਸਾਲ ਦੇ ਬੱਚੇ ਮਨਜਿੰਦਰ ਸਿੰਘ ਨੇ ਦਵਾਈਆਂ ਅਤੇ ਮਾਂ ਦੇ ਦੁੱਧ ਤੋਂ ਮਿਲੀ ਤਾਕਤ ਨਾਲ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਫਤਿਹ ਹਾਸਲ ਕੀਤੀ ਹੈ।  ਆਈਸੋਲੇਸ਼ਨ ਵਾਰਡ 'ਚ ਵੀ ਬੱਚਾ ਮਾਂ ਦਾ ਦੁੱਧ ਪੀਂਦਾ ਰਿਹਾ। ਡਾਕਟਰਾਂ ਮੁਤਾਬਕ ਦਵਾਈਆਂ ਅਤੇ ਮਾਂ ਦੇ ਦੁੱਧ ਨੇ ਇਸ ਬੀਮਾਰੀ ਨਾਲ ਲੜਨ ਦੀ ਸਮਰਥਾ ਇੰਨੀ ਵਧਾ ਦਿੱਤਾ ਹੈ ਕਿ ਹੁਣ ਕੋਰੋਨਾ ਵਾਇਰਸ ਦੋਬਾਰਾ ਉਸ ਨੂੰ ਇਨਫੈਕਟ ਨਹੀਂ ਕਰ ਸਕਦਾ ਹੈ।

ਇਹ ਵੀ ਪੜ੍ਹੋ: ਫਤਿਹ ਸਿੰਘ ਤੋਂ ਬਾਅਦ ਨਵਾਂਸ਼ਹਿਰ 'ਚ 7 ਹੋਰ ਮਰੀਜ਼ਾਂ ਨੇ ਹਾਸਲ ਕੀਤੀ ਕੋਰੋਨਾ 'ਤੇ 'ਫਤਿਹ'

ਬੱਚੇ ਦੀ ਨੈਗੇਟਿਵ ਰਿਪੋਰਟ ਸੁਣ ਕੇ ਨਿਕਲੇ ਮਾਂ ਦੀਆਂ ਅੱਖਾਂ 'ਚੋਂ ਹੰਝੂ
ਡਾਕਟਰ ਬੱਚੇ ਦੀ ਬੀਮਾਰੀ ਨਾਲ ਲੜਨ ਦੀ ਸਮਰਥਾ ਦੇਖ ਕੇ ਹੈਰਾਨ ਹਨ। ਹਾਲਾਂਕਿ ਬੱਚੇ ਦੀ ਮਾਂ ਵੀ ਕੋਰੋਨਾ ਇਨਫੈਕਟਿਡ ਹੈ ਪਰ ਉਸ ਨਾਲ ਬੱਚੇ ਨੂੰ ਕੋਈ ਖਤਰਾ ਨਹੀਂ ਹੈ। ਇਸ ਮਾਸੂਮ ਦੀ ਮੰਗਲਵਾਰ ਨੂੰ ਦੂਜੀ ਰਿਪਰੋਟ ਨੈਗੇਟਿਵ ਆਈ ਤਾਂ ਮਾਂ ਦੀਆਂ ਅੱਖਾਂ 'ਚ ਹੰਝੂ ਨਿਕਲ ਆਏ। ਉਸ ਨੇ ਬੱਚੇ ਨੂੰ ਸੀਨੇ ਨਾਲ ਲਗਾ ਕੇ ਪਰਮਾਤਮਾ ਦਾ ਧੰਨਵਾਦ ਕੀਤਾ। ਇਥੇ ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਡਾਕਟਰਾਂ ਨੇ ਹਸਪਤਾਲ 'ਚ ਮਨਜਿੰਦਰ ਦਾ ਦੂਜਾ ਜਨਮਦਿਨ ਮਨਾਇਆ ਸੀ। ਇਸ ਨਾਲ ਉਸ ਦੇ ਚਾਚਾ ਫਤਿਹ ਸਿੰਘ ਨੇ ਵੀ ਕੋਰੋਨਾ 'ਤੇ ਜਿੱਤ ਹਾਸਲ ਕੀਤੀ ਹੈ। ਦਾਦਾ ਬਲਦੇਵ ਸਿੰਘ ਦੀ 18 ਮਾਰਚ ਨੂੰ ਕੋਰੋਨਾ ਦੇ ਕਾਰਨ ਹੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਕੋਰੋਨਾ 'ਤੇ ਫਤਿਹ ਕਰਨ ਵਾਲੇ ਦਲਜਿੰਦਰ ਨੇ ਸੁਣਾਈ ਹੱਡਬੀਤੀ, ਲੋਕਾਂ ਨੂੰ ਦਿੱਤੀ ਇਹ ਨਸੀਹਤ (ਤਸਵੀਰਾਂ)

PunjabKesari

ਦਵਾਈ ਪੀਣ ਸਮੇਂ ਕਦੇ ਨਹੀਂ ਰੋਇਆ ਮਾਸੂਮ
ਮਨਜਿੰਦਰ ਦਾ ਇਲਾਜ ਕਰਨ ਵਾਲੀ ਡਾਕਟਰ ਗੁਰਪਾਲ ਕਟਾਰੀਆ ਦਾ ਕਹਿਣਾ ਹੈ ਕਿ ਬੱਚਾ ਬਹੁਤ ਸਮਝਦਾਰ ਹੈ। ਨਰਸਿੰਗ ਸਟਾਫ ਜਦੋਂ ਉਸ ਨੂੰ ਦਵਾਈ ਪਿਲਾਉਂਦਾ ਸੀ ਤਾਂ ਉਹ ਬਿਨਾਂ ਜ਼ਿੱਦ ਕੀਤੇ ਪੀ ਲੈਂਦਾ ਸੀ। ਦਵਾਈ ਪੀਣ 'ਤੇ ਇੰਨੇ ਦਿਨਾਂ 'ਚ ਉਹ ਕਦੇ ਨਹੀਂ ਰੋਇਆ, ਨਹੀਂ ਤਾਂ ਅਕਸਰ ਦੋ ਸਾਲ ਦੇ ਬੱਚੇ ਰੋਣ ਲੱਗ ਜਾਂਦੇ ਹਨ।

ਇਹ ਵੀ ਪੜ੍ਹੋ: ਆਦਮਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਕੋਰੋਨਾ ਨਾਲ ਨਿਊਯਾਰਕ 'ਚ ਮੌਤ

ਆਈਸੋਲੇਸ਼ਨ ਵਾਰਡ 'ਚ ਮਿਲਿਆ ਘਰ ਵਰਗਾ ਮਾਹੌਲ
ਮਨਜਿੰਦਰ ਨੂੰ ਆਈਸੋਲੇਸ਼ਨ ਵਾਰਡ 'ਚ ਵੀ ਘਰ ਵਰਗਾ ਮਾਹੌਲ ਮਿਲਿਆ। ਇਸੇ ਵਾਰਡ 'ਚ ਉਸ ਦੀ ਮਾਂ ਸਮੇਤ ਪਰਿਵਾਰ ਦੇ ਛੇ ਮੈਂਬਰ ਰੱਖੇ ਗਏ ਸਨ। ਉਹ ਇਕ ਤਰ੍ਹਾਂ ਨਾਲ ਪਰਿਵਾਰ ਦੇ ਨਾਲ ਹੀ ਰਹਿੰਦਾ ਸੀ। ਕਈ ਵਾਰ ਬਾਹਰ ਜਾਣ ਦੀ ਜ਼ਿੱਦ ਕਰਦਾ ਸੀ ਪਰ ਪਰਿਵਾਰ ਦੇ ਲੋਕ ਉਸ ਨੂੰ ਸਮਝਾ ਦਿੰਦੇ ਸਨ। ਉਹ ਬੱਚਾ ਹੁਣ ਵੀ ਮਾਂ ਦੇ ਕੋਲ ਹੀ ਹੈ।

ਇਹ ਵੀ ਪੜ੍ਹੋ: ਜਾਣੋ ਜਲੰਧਰ ਦੇ ਇਸ ਮਰੀਜ਼ ਨੂੰ ਕਿਵੇਂ ਹੋਇਆ 'ਕੋਰੋਨਾ', ਦੱਸੀਆਂ ਹੈਰਾਨ ਕਰਦੀਆਂ 

PunjabKesari

ਮਾਂ ਦੇ ਹੱਥੋਂ ਹੀ ਖਾਣਾ ਖਾਉਂਦਾ ਹੈ ਮਾਸੂਮ
ਡਾ. ਗੁਰਪਾਲ ਦੇ ਮੁਤਾਬਕ ਆਈਸੋਲੇਸ਼ਨ ਵਾਰਡ 'ਚ ਬੱਚਾ ਆਪਣੀ ਮਾਂ ਦੇ ਕੋਲ ਹੀ ਰਹਿੰਦਾ ਸੀ। ਮਾਂ ਦੇ ਹੱਥੋਂ ਹੀ ਖਾਣਾ ਖਾਉਂਦਾ ਹੈ ਅਤੇ ਹੁਣ ਵੀ ਮਾਂ ਦਾ ਦੁੱਧ ਹੀ ਪੀਂਦਾ ਹੈ। ਡਾਕਟਰ ਦੇ ਮੁਤਾਬਕ ਇਹ ਵਾਇਰਸ ਮਾਂ ਦੇ ਦੁੱਧ ਨਾਲ ਟਰਾਂਸਮਿਟ ਨਹੀਂ ਹੁੰਦਾ ਹੈ। ਬੱਚੇ ਨੂੰ ਸਮੇਂ-ਸਮੇਂ 'ਤੇ ਦਵਾਈ ਦਿੱਤੀ ਗਈ। ਇਸ ਦੇ ਨਾਲ ਹੀ ਮਾਂ ਦਾ ਦੁੱਧ ਵੀ ਬੇਹੱਦ ਲਾਭਕਾਰੀ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਵਾਇਰਸ ਨੇ ਫੜੀ ਤੇਜ਼ੀ, ਜਲੰਧਰ 'ਚ ਇਕ ਹੋਰ ਪਾਜ਼ੀਟਿਵ ਕੇਸ ਆਇਆ ਸਾਹਮਣੇ

5 ਦਿਨ ਬਾਅਦ ਆਵੇਗੀ ਮਾਂ ਦੀ ਰਿਪੋਰਟ
ਡਾਕਟਰ ਦਾ ਕਹਿਣਾ ਹੈ ਕਿ ਮਨਜਿੰਦਰ ਦੀ ਮਾਂ ਦੀ ਰਿਪੋਰਟ 5 ਦਿਨਾਂ ਦੇ ਬਾਅਦ ਆਵੇਗੀ। ਮਾਂ ਦੀ ਰਿਪੋਰਟ ਨੈਗੇਟਿਵ ਆਵੇਗੀ ਤਾਂ ਦੋਹਾਂ ਨੂੰ ਡਿਸਚਾਰਜ ਕੀਤਾ ਜਾਵੇਗਾ।
ਬਜ਼ੁਰਗ ਪਾਠੀ ਦੇ ਤਿੰਨ ਹੋਰ ਬੱਚੇ ਵੀ ਕੋਰੋਨਾ ਤੋਂ ਮੁਕਤ ਹੋ ਗਏ ਹਨ। ਅੱਠ ਸਾਲਾ ਗੁਰਲੀਨ ਫਤਿਹ ਸਿੰਘ ਦੀ ਬੇਟੀ ਹੈ, ਜੋ ਸੋਮਵਾਰ ਨੂੰ ਹੀ ਠੀਕ ਹੋ ਗਈ ਸੀ। 18 ਸਾਲਾ ਹਰਪ੍ਰੀਤ ਕੌਰ ਅਤੇ 12 ਸਾਲਾ ਕਿਰਨਪ੍ਰੀਤ ਕੌਰ ਸਕੀਆਂ ਭੈਣਾਂ ਹਨ।

ਇਹ ਵੀ ਪੜ੍ਹੋ:  ਸਿਹਤ ਮੰਤਰੀ ਨੇ ਮੰਨਿਆ, ਭਾਈ ਨਿਰਮਲ ਸਿੰਘ ਦੇ ਮੁੱਢਲੇ ਇਲਾਜ 'ਚ ਹੋਈ ਸੀ ਕੋਤਾਹੀ

 


shivani attri

Content Editor

Related News