ਜਲੰਧਰ: SSP ਮਾਹਲ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਪ੍ਰਸ਼ਾਸਨ ''ਚ ਮਚੀ ਹਫੜਾ-ਦਫੜੀ

Friday, Jul 10, 2020 - 11:21 AM (IST)

ਜਲੰਧਰ: SSP ਮਾਹਲ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਪ੍ਰਸ਼ਾਸਨ ''ਚ ਮਚੀ ਹਫੜਾ-ਦਫੜੀ

ਜਲੰਧਰ (ਸੁਧੀਰ)— ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਦਿਹਾਤੀ ਪੁਲਸ ਦੇ ਅਧਿਕਾਰੀਆਂ ਅਤੇ ਹੋਰ ਪੁਲਸ ਮੁਲਾਜ਼ਮਾਂ 'ਚ ਹਫੜਾ-ਦਫੜੀ ਮਚ ਗਈ ਹੈ। ਇਸ ਦੇ ਨਾਲ ਹੀ ਐੱਸ. ਐੱਸ. ਪੀ. ਦਫ਼ਤਰ 'ਚ ਭੱਜ-ਦੌੜ ਮਚ ਗਈ ਹੈ। ਉਥੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਅਵਤਾਰ ਹੈਨਰੀ ਦੀ ਬੇਟੀ ਦਾ ਪਿਛਲੇ ਦਿਨੀਂ ਵਿਆਹ ਸੀ, ਜਿਸ 'ਚ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ, ਪੁਲਸ ਕਮਿਸ਼ਨਰ ਸਣੇ ਹੋਰ ਕਈ ਅਧਿਕਾਰੀ ਅਤੇ ਕਾਂਗਰਸੀ ਨੇਤਾ ਸਣੇ ਕਈ ਵੀ. ਆਈ. ਪੀਜ਼ ਹਿੱਸਾ ਲੈਣ ਗਏ ਸਨ। ਜਿਵੇਂ ਹੀ ਵੀਰਵਾਰ ਨਵਜੋਤ ਸਿੰਘ ਮਾਹਲ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਸੂਚਨਾ ਮਿਲੀ ਤਾਂ ਵਿਆਹ ਸਮਾਗਮ 'ਚ ਆਏ ਕਈ ਵੀ. ਆਈ. ਪੀਜ਼ ਸਮੇਤ ਕਈ ਨੇਤਾਵਾਂ ਅਤੇ ਅਧਿਕਾਰੀਆਂ 'ਚ ਖ਼ੌਫ ਪੈਦਾ ਹੋ ਗਿਆ।

PunjabKesari

ਮਾਹਲ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਐੱਸ. ਐੱਸ. ਪੀ. ਦਫ਼ਤਰ ਨੂੰ ਸੈਨੇਟਾਈਜ਼ ਕੀਤਾ ਗਿਆ। ਉਥੇ ਹੀ ਦੂਜੇ ਪਾਸੇ ਕਈ ਥਾਣਾ ਮੁਖੀਆਂ ਅਤੇ ਅਧਿਕਾਰੀਆਂ 'ਚ ਵੀ ਕੋਰੋਨਾ ਸਬੰਧੀ ਦਹਿਸ਼ਤ ਪਾਈ ਜਾ ਰਹੀ ਹੈ। ਕੋਰੋਨਾ ਅਤੇ ਤਾਲਾਬੰਦੀ ਸਬੰਧੀ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਸਨ, ਜਦਕਿ ਕਈ ਪਿੰਡਾਂ 'ਚ ਜਾ ਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵੀ ਵੰਡ ਰਹੇ ਸਨ।

PunjabKesari

ਪਿਛਲੇ ਦਿਨਾਂ 'ਚ ਨਵਜੋਤ ਮਾਹਲ ਕਈ ਅਪਰਾਧਕ ਲੋਕਾਂ ਨੂੰ ਕਾਬੂ ਕਰਕੇ ਕਰ ਚੁੱਕੇ ਪ੍ਰੈੱਸ ਕਾਨਫਰੰਸ
ਪਿਛਲੇ ਕੁਝ ਸਮੇਂ ਦੌਰਾਨ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਕਈ ਅਪਰਾਧਿਕ ਲੋਕਾਂ ਨੂੰ ਕਾਬੂ ਕਰਕੇ ਦਿਹਾਤੀ ਪੁਲਸ ਦੇ ਅਧਿਕਾਰੀਆਂ ਨਾਲ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਐੱਸ. ਐੱਸ. ਪੀ. ਮਾਹਲ ਦੇ ਸੰਪਰਕ ਵਿਚ ਆਉਣ ਵਾਲੇ ਅਧਿਕਾਰੀਆਂ, ਪੁਲਸ ਮੁਲਾਜ਼ਮਾਂ ਅਤੇ ਹੋਰ ਲੋਕਾਂ ਦੇ ਵੀ ਕੋਰੋਨਾ ਟੈਸਟ ਹੋ ਸਕਦੇ ਹਨ।

PunjabKesari

ਟਰੂਨੇਟ ਮਸ਼ੀਨ ਰਾਹੀਂ ਆਈ ਕੋਰੋਨਾ ਪਾਜ਼ੇਟਿਵ ਰਿਪੋਰਟ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੀ ਤਬੀਅਤ ਖਰਾਬ ਹੋਣ 'ਤੇ ਉਨ੍ਹਾਂ ਨੇ ਸਿਵਲ ਹਸਪਤਾਲ 'ਚ ਟਰੂਨੇਟ ਮਸ਼ੀਨ ਰਾਹੀਂ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ।

PunjabKesari

ਪੁਲਸ ਕਮਿਸ਼ਨਰ ਦਫਤਰ 'ਚ ਲਗਵਾਈਆਂ ਆਟੋਮੈਟਿਕ ਸੈਨੇਟਾਈਜ਼ ਮਸ਼ੀਨਾਂ : ਡੀ. ਸੀ. ਪੀ. ਬਲਕਾਰ ਸਿੰਘ
ਡੀ. ਸੀ. ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਕੋਰੋਨਾ ਤੋਂ ਬਚਾਅ ਕਰਨ ਲਈ ਕਮਿਸ਼ਨਰ ਦਫ਼ਤਰ 'ਚ ਪੂਰੀ ਤਰ੍ਹਾਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਸ ਕਮਿਸ਼ਨਰ ਦੇ ਕਮਰੇ ਨੇੜੇ ਮੁਲਾਜ਼ਮਾਂ ਦੇ ਦਾਖਲ ਹੋਣ ਵਾਲੇ ਗੇਟ ਨਜ਼ਦੀਕ 2 ਆਟੋਮੈਟਿਕ ਸੈਨੇਟਾਈਜ਼ ਮਸ਼ੀਨਾਂ ਲਗਵਾਈਆਂ ਗਈਆਂ ਹਨ। ਕੋਈ ਵੀ ਅਧਿਕਾਰੀ ਜਾਂ ਪੁਲਸ ਮੁਲਾਜ਼ਮ ਅਤੇ ਕੋਈ ਵੀ ਵਿਅਕਤੀ ਜੇਕਰ ਪੁਲਸ ਕਮਿਸ਼ਨਰ ਜਾਂ ਕਿਸੇ ਹੋਰ ਅਧਿਕਾਰੀ ਨੂੰ ਮਿਲਣ ਲਈ ਆਉਂਦਾ ਹੈ ਤਾਂ ਉਸ ਦੇ ਹੱਥ ਪਹਿਲਾਂ ਸੈਨੇਟਾਈਜ਼ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਲੋਕਾਂ ਦੇ ਦਾਖਲੇ ਲਈ ਵੱਖਰਾ ਐਂਟਰੀ ਗੇਟ ਬਣਾਇਆ ਗਿਆ ਹੈ, ਜਿਸ 'ਚ ਕਮਿਸ਼ਨਰ ਦਫ਼ਤਰ 'ਚ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਦਾ ਪਹਿਲਾਂ ਟੈਂਪਰੇਚਰ ਚੈੱਕ ਕੀਤਾ ਜਾਂਦਾ ਹੈ, ਜਿਸ ਦੇ ਨਾਲ ਹੀ ਹਰ ਵਿਅਕਤੀ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਅਤੇ ਬਿਨਾਂ ਮਾਸਕ ਦੇ ਕਿਸੇ ਵੀ ਵਿਅਕਤੀ ਨੂੰ ਕਮਿਸ਼ਨਰ ਦਫਤਰ ਦੇ ਅੰਦਰ ਦਾਖਲ ਹੋਣ 'ਤੇ ਪਾਬੰਦੀ ਲਾਈ ਗਈ ਹੈ।

PunjabKesari

ਅਧਿਕਾਰੀਆਂ ਨੂੰ ਦੇਣ ਦੀ ਬਜਾਏ ਟਰੰਕ 'ਚ ਪਾ ਰਹੇ ਹਨ ਲੋਕ ਸ਼ਿਕਾਇਤਾਂ
ਕੋਰੋਨਾ ਸਬੰਧੀ ਜਿੱਥੇ ਪੂਰੇ ਸੰਸਾਰ 'ਚ ਹਫੜਾ-ਦਫੜੀ ਮਚੀ ਹੋਈ ਹੈ, ਉਥੇ ਹੀ ਪੁਲਸ ਕਮਿਸ਼ਨਰ ਦਫ਼ਤਰ ਵਿਚ ਵੀ ਪੁਲਸ ਕਮਿਸ਼ਨਰ ਦੇ ਸਟੈਨੋ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਕੋਰੋਨਾ ਸਬੰਧੀ ਹੋਰ ਸਾਵਧਾਨੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਡੀ. ਐੱਸ. ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਦਾਖ਼ਲ ਹੋਣ ਵਾਲੇ ਗੇਟ ਨਜ਼ਦੀਕ ਇਕ ਟੇਬਲ ਲਗਾ ਕੇ ਉਥੇ 2 ਪੁਲਸ ਮੁਲਾਜ਼ਮ ਬਿਠਾਏ ਗਏ ਹਨ। ਜੇਕਰ ਕੋਈ ਵਿਅਕਤੀ ਪੁਲਸ ਕਮਿਸ਼ਨਰ ਦਫ਼ਤਰ 'ਚ ਕਿਸੇ ਮਾਮਲੇ 'ਚ ਸ਼ਿਕਾਇਤ ਕਰਨ ਆਉਂਦਾ ਹੈ ਤਾਂ ਰੁਟੀਨ ਦੀਆਂ ਸ਼ਿਕਾਇਤਾਂ ਕਮਿਸ਼ਨਰ ਦਫ਼ਤਰ ਦੇ ਬਾਹਰ ਟਰੰਕ 'ਚ ਹੀ ਪਾ ਦਿੱਤੀਆਂ ਜਾਂਦੀਆਂ ਹਨ, ਜਿਸ ਤੋਂ ਬਾਅਦ ਪੀ. ਸੀ. ਸ਼ਾਖਾ ਦਾ ਮੁਲਾਜ਼ਮ ਡਾਇਰੀ ਨੰਬਰ ਲਗਾਉਣ ਅਤੇ ਅਧਿਕਾਰੀਆਂ ਤੋਂ ਸ਼ਿਕਾਇਤਾਂ ਮਾਰਕ ਕਰਵਾਉਣ ਤੋਂ ਬਾਅਦ ਸਬੰਧਤ ਅਧਿਕਾਰੀ ਜਾਂ ਥਾਣੇ ਨੂੰ ਭੇਜਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਦਫ਼ਤਰ 'ਚ ਕੋਰੋਨਾ ਤੋਂ ਬਚਾਅ ਲਈ ਜਗ੍ਹਾ-ਜਗ੍ਹਾ ਨੋਟਿਸ ਲਾਏ ਗਏ ਹਨ।


author

shivani attri

Content Editor

Related News