ਕਪੂਰਥਲਾ ਦੇ ਭੁਲੱਥ ''ਚ ਕੋਰੋਨਾ ਕਾਰਨ ਪਹਿਲੀ ਮੌਤ, ਮਰਨ ਤੋਂ ਬਾਅਦ ਰਿਪੋਰਟ ਆਈ ਪਾਜ਼ੇਟਿਵ

Monday, May 18, 2020 - 08:35 PM (IST)

ਕਪੂਰਥਲਾ/ਭੁਲੱਥ (ਰਜਿੰਦਰ)— ਕੋਰੋਨਾ ਵਾਇਰਸ ਮਹਾਮਾਰੀ ਨਾਲ ਕਪੂਰਥਲਾ ਦੇ ਹਲਕਾ ਭੁਲੱਥ ਦੇ 50 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮਾਮਲਾ ਨੇੜਲੇ ਪਿੰਡ ਬਾਗੜੀਆਂ ਦਾ ਹੈ, ਜਿੱਥੋਂ ਦੇ 50 ਸਾਲਾ ਵਿਅਕਤੀ ਸੋਢੀ ਰਾਮ ਨੂੰ ਬੀਮਾਰ ਹੋਣ ਕਰਕੇ ਬੀਤੇ ਦਿਨ ਸ਼ਨੀਵਾਰ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ 'ਚ ਲਿਜਾਇਆ ਗਿਆ ਸੀ ਪਰ ਉਥੇ ਉਸ ਨੂੰ ਦਾਖਲ ਨਹੀਂ ਕੀਤਾ ਗਿਆ। ਸਗੋਂ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ: ਜਲੰਧਰ 'ਚ ਪਰਤੀ ਰੌਣਕ, ਦੋ ਮਹੀਨਿਆਂ ਬਾਅਦ ਖੁੱਲ੍ਹਿਆ ਰੈਣਕ ਬਾਜ਼ਾਰ (ਤਸਵੀਰਾਂ)

ਇਥੇ ਇਲਾਜ ਦੌਰਾਨ ਉਸ ਦੀ ਸ਼ਨੀਵਾਰ ਰਾਤ ਵੇਲੇ ਹੀ ਮੌਤ ਹੋ ਗਈ। ਇਹਤਿਆਤ ਵਜੋਂ ਉਸ ਦੇ ਸੈਂਪਲ ਲਏ ਗਏ ਸਨ ਅਤੇ ਮੌਤ ਤੋਂ ਬਾਅਦ ਇਸ ਵਿਅਕਤੀ ਦਾ ਕੋਰੋਨਾ ਟੈਸਟ ਕੀਤਾ ਗਿਆ। ਮ੍ਰਿਤਕ ਦੇਹ ਨੂੰ ਮੋਰਚਰੀ 'ਚ ਰਖਵਾ ਦਿੱਤਾ ਗਿਆ ਸੀ। ਅੱਜ ਇਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸ ਦੇਈਏ ਕਿ ਮ੍ਰਿਤਕ ਵਿਅਕਤੀ ਪਿਛਲੇ ਸਮੇਂ ਤੋਂ ਅਧਰੰਗ ਦਾ ਮਰੀਜ਼ ਸੀ। ਜਿਸ ਦੀ ਸਿਹਤ ਵਿਗੜਨ ਕਰਕੇ ਉਸ ਨੂੰ ਸ਼ਨੀਵਾਰ ਪਿੰਡ ਬਾਗੜੀਆਂ (ਭੁਲੱਥ) ਤੋਂ ਜਲੰਧਰ ਲਿਜਾਇਆ ਗਿਆ ਸੀ।

ਦੂਜੇ ਪਾਸੇ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਨੇ ਮ੍ਰਿਤਕ ਵਿਅਕਤੀ ਦੀ ਕੋਰੋਨਾ ਰਿਪੋਰਟ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਸੰਸਕਾਰ ਮੈਡੀਕਲ ਟੀਮ ਵੱਲੋਂ ਉਸ ਦੇ ਪਿੰਡ 'ਚ ਅੱਜ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਨੂੰ ਇੱਛਾ ਅਨੁਸਾਰ ਅੰਤਿਮ ਸੰਸਕਾਰ 'ਚ ਸ਼ਾਮਲ ਕੀਤਾ ਜਾਵੇਗਾ। ਇਥੇ ਦੱਸ ਦੇਈਏ ਕਿ ਕਪੂਰਥਲਾ 'ਚ ਇਕ ਕੋਰੋਨਾ ਦੇ ਕਾਰਨ ਹੋਈ ਤੀਜੀ ਮੌਤ ਹੈ ਅਤੇ ਪੰਜਾਬ 'ਚ ਇਹ ਕੋਰੋਨਾ ਵਾਇਰਸ ਦੇ ਕਾਰਨ 37ਵੀਂ ਮੌਤ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖਬਰ, ਸ਼ਹਿਰ 'ਚ ਛੋਟ ਸਬੰਧੀ ਡੀ. ਸੀ. ਨੇ ਜਾਰੀ ਕੀਤੇ ਇਹ ਨਵੇਂ ਹੁਕਮ


shivani attri

Content Editor

Related News