ਕਪੂਰਥਲਾ: ਡਾਕਘਰ 'ਚ ਕੰਮ ਕਰਦੀ ਬੀਬੀ ਸਣੇ 17 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

Monday, Aug 17, 2020 - 11:26 PM (IST)

ਕਪੂਰਥਲਾ (ਵਿਪਨ ਮਹਾਜਨ)— ਸੋਮਵਾਰ ਨੂੰ ਸਵੇਰੇ ਹੀ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਝੜੀ ਲੱਗ ਗਈ ਅਤੇ ਸ਼ਹਿਰ ਦੇ ਪਾਸ਼ ਇਲਾਕਾ ਮਾਲ ਰੋਡ ਵਿਖੇ ਕੋਰੋਨਾ ਨੇ ਆਪਣੀ ਦਸਤਕ ਦੇ ਦਿੱਤੀ। ਮਾਲ ਰੋਡ 'ਤੇ ਸਥਿਤ ਜ਼ਿਲ੍ਹਾ ਮੁੱਖ ਡਾਕਖਾਨਾ ਦੀ ਇਕ ਕਰਮਚਾਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਡਾਕਖਾਨੇ ਦੀ ਮੁੱਖ ਸ਼ਾਖਾ ਸੀਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਪੂਰਥਲਾ ਜ਼ਿਲ੍ਹੇ 'ਚ ਸੋਮਵਾਰ ਨੂੰ 17 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਜ਼ਿਲ੍ਹੇ 'ਆਏ ਕੇਸਾਂ ਮੁਤਾਬਕ ਕਪੂਰਥਲਾ ਤੋਂ 12 ਫਗਵਾੜਾ 'ਚ 4 ਅਤੇ ਬੇਗੋਵਾਲ ਤੋਂ 1 ਕੇਸ ਪਾਜ਼ੇਟਿਵ ਪਾਇਆ ਗਿਆ ਹੈ। ਕਪੂਰਥਲਾ ਸ਼ਹਿਰ ਦੇ ਮੁੱਖ ਡਾਕਘਰ 'ਚ ਬੀਬੀ ਕਰਮਚਾਰੀ ਦੇ ਪਾਜ਼ੇਟਿਵ ਆਉਣ ਨਾਲ ਮੁੱਖ ਡਾਕਘਰ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਤੱਲਣ ਸਾਹਿਬ ਨੇੜੇ ਵਾਪਰੀ ਵੱਡੀ ਘਟਨਾ, ਖੂਹ 'ਚੋਂ ਮਿਲੀ ਸੇਵਾਦਾਰ ਦੀ ਲਾਸ਼

ਇਹ ਪਾਏ ਗÎਏ ਕੋਰੋਨਾ ਪਾਜ਼ੇਟਿਵ ਕੇਸ
ਡਾਕਘਰ ਕਰਮਚਾਰੀਆਂ ਅਤੇ ਰੋਜ਼ਾਨਾ ਡਾਕਘਰ 'ਚ ਆਉਣ ਵਾਲਿਆਂ ਦੀ ਵੀ ਕੋਰੋਨਾ ਸੈਂਪਲਿੰਗ ਕੀਤੀ ਜਾਵੇਗੀ। ਪਾਜ਼ੇਟਿਵ ਕੇਸਾਂ 'ਚ ਥਾਣਾ ਸਿਟੀ ਕਪੂਰਥਲਾ ਦੇ ਵੀ 2 ਕਰਮਚਾਰੀ ਕੋਰੋਨਾ ਪਾਜ਼ੇਟਿਵ ਆਏ ਹਨ। ਕਪੂਰਥਲਾ ਦੇ 12 ਕੋਰੋਨਾ ਪਾਜ਼ੇਟਿਵ 'ਚ 44 ਸਾਲਾ ਬੀਬੀ ਡਾਕਘਰ ਦੀ ਕਰਮੀ, 24 ਸਾਲਾ ਪੁਰਸ਼, 26 ਸਾਲਾ ਪੁਰਸ਼ ਥਾਣਾ ਸਿਟੀ ਕਪੂਰਥਲਾ, 27 ਸਾਲਾ ਲੜਕੀ ਮਾਲ ਰੋਡ ਕਪੂਰਥਲਾ, 8 ਸਾਲਾ ਲੜਕੀ ਮੁਹੱਲਾ ਡਾ. ਸਾਦਿਕ ਅਲੀ ਕਪੂਰਥਲਾ, 28 ਸਾਲਾ ਪੁਰਸ਼ ਨਿਰੰਜਨ ਨਗਰ ਕਪੂਰਥਲਾ, 30 ਸਾਲਾ ਪੁਰਸ਼ ਪ੍ਰੀਤ ਨਗਰ ਕਪੂਰਥਲਾ, 22 ਸਾਲਾ ਪੁਰਸ਼ ਸਰਕੁਲਰ ਰੋਡ ਕਪੂਰਥਲਾ, 19 ਸਾਲਾ ਲੜਕਾ ਲਾਹੌਰੀ ਗੇਟ ਕਪੂਰਥਲਾ, 51 ਸਾਲਾ ਮਹਿਲਾ ਅਰਬਨ ਅਸਟੇਟ ਕਪੂਰਥਲਾ ਅਤੇ 4 ਫਗਵਾੜਾ, 1 ਬੇਗੋਵਾਲ ਦੇ ਵਿਅਕਤੀ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਹੈ।

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹੀ ਹੋਈ ਪ੍ਰੇਮਿਕਾ, ਪਹਿਲੇ ਪ੍ਰੇਮੀ ਨਾਲ ਮਿਲ ਕੇ ਦੂਜੇ ਪ੍ਰੇਮੀ ਨੂੰ ਦਿੱਤੀ ਖ਼ੌਫਨਾਕ ਮੌਤ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 31 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2762, ਲੁਧਿਆਣਾ 6593, ਜਲੰਧਰ 4057, ਮੋਹਾਲੀ 'ਚ 1809, ਪਟਿਆਲਾ 'ਚ 3778, ਹੁਸ਼ਿਆਰਪੁਰ 'ਚ 850, ਤਰਨਾਰਨ 570, ਪਠਾਨਕੋਟ 'ਚ 762, ਮਾਨਸਾ 'ਚ 275, ਕਪੂਰਥਲਾ 605, ਫਰੀਦਕੋਟ 568, ਸੰਗਰੂਰ 'ਚ 1519, ਨਵਾਂਸ਼ਹਿਰ 'ਚ 474, ਰੂਪਨਗਰ 458, ਫਿਰੋਜ਼ਪੁਰ 'ਚ 733, ਬਠਿੰਡਾ 1133, ਗੁਰਦਾਸਪੁਰ 1161, ਫਤਿਹਗੜ੍ਹ ਸਾਹਿਬ 'ਚ 639, ਬਰਨਾਲਾ 632, ਫਾਜ਼ਿਲਕਾ 456 ਮੋਗਾ 755, ਮੁਕਤਸਰ ਸਾਹਿਬ 387 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 829 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਸੋਢਲ ਰੋਡ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, ਮਾਸੂਮ ਬੱਚੇ ਸਣੇ 3 ਵਿਅਕਤੀ ਹੋਏ ਹਾਦਸੇ ਦਾ ਸ਼ਿਕਾਰ


shivani attri

Content Editor

Related News