ਦੁਕਾਨਾਂ ਖੋਲ੍ਹਣ ਸਬੰਧੀ ਕਪੂਰਥਲਾ ਮੈਜਿਸਟ੍ਰੇਟ ਵੱਲੋਂ ਨਵੇਂ ਹੁਕਮ ਜਾਰੀ
Tuesday, May 05, 2020 - 03:02 PM (IST)
ਕਪੂਰਥਲਾ (ਮਹਾਜਨ)— ਜ਼ਿਲਾਂ ਮੈਜਿਸਟ੍ਰੇਟ ਕਪੂਰਥਲਾ ਦੀਪਤੀ ਉੱਪਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਕਪੂਰਥਲਾ ਦੀਆਂ ਦੁਕਾਨਾਂ 7 ਵਜੇ ਤੋਂ 11 ਵਜੇ ਦੀ ਬਜਾਏ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਦੁਕਾਨਾਂ ਖੁੱਲ੍ਹਣ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ। ਦੁਕਾਨਾਂ ਪਹਿਲਾਂ ਜਾਰੀ ਕੀਤੇ ਹੁਕਮਾਂ ਅਨੁਸਾਰ ਕੈਟਾਗਰੀਆਂ ਅਨੁਸਾਰ ਖੁੱਲਣੀਆਂ ਅਤੇ ਬਾਕੀ ਸਰਤਾਂ ਵੀ ਪਹਿਲਾਂ ਵਾਲੀਆਂ ਹੀ ਲਾਗੂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੋਈ ਵੀ ਸ਼ਾਪਿੰਗ ਮਾਲ, ਸੈਲੂਨ, ਬਿਊਟੀ ਪਾਰਲਰ ਖੋਲ੍ਹਣ ਦੀ ਮਨਾਹੀ ਹੋਵੇਗੀ। ਜਿਲ੍ਹਾ ਮੈਜਿਸਟ੍ਰੇਟ ਨੇ ਹੋਰ ਹੁਕਮ ਜਾਰੀ ਕਰਦੇ ਹੋਏ ਜ਼ਿਲਾ ਭਰ 'ਚ ਬੈਂਕ ਵੀ ਸਵੇਰੇ 9 ਵਜੇ ਤੋਂ 1 ਵਜੇ ਤੱਕ ਖੁੱਲ੍ਹਣਗੇ। ਜਿਸ 'ਚ ਪੂਰੀ ਤਰ੍ਹਾਂ ਪਬਲਿਕ ਡੀਲਿੰਗ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜੇਕਰ ਕਰਫਿਊ ਦੌਰਾਨ ਦਿੱਤੀਆਂ ਗਈਆ ਰਿਆਇਤਾਂ ਤੇ ਸਭ ਠੀਕ ਰਹਿੰਦਾ ਹੈ ਤਾਂ ਇਸਨੂੰ ਹੋਰ ਵਧਾਇਆ ਜਾ ਸਕਦਾ ਹੈ ਤੇ ਜੇਕਰ ਰੁਕਾਵਟਾਂ ਆਉਂਦੀਆ ਹਨ ਜਾਂ ਲੋਕ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਨਹੀ ਕਰਦੇ ਤਾਂ ਇਸ 'ਚ ਸਖਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਕਰਫਿਊ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਨਹੀ ਤਾਂ ਛੋਟ ਦੇ ਹੁਕਮ ਵਾਪਸ ਵੀ ਲਏ ਜਾ ਸਕਦੇ ਹਨ।