ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 680 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ, 5 ਦੀ ਮੌਤ

Sunday, Jan 23, 2022 - 06:15 PM (IST)

ਜਲੰਧਰ (ਰੱਤਾ)– ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਰਫ਼ਤਾਰ ਅਜੇ ਰੁਕਦੀ ਨਹੀਂ ਵਿਖਾਈ ਦੇ ਰਹੀ। ਐਤਵਾਰ ਨੂੰ ਵੀ 680 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਅਤੇ 21 ਸਾਲਾ ਕੁੜੀ ਸਮੇਤ 5 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਨੂੰ ਐਤਵਾਰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੇ ਹੋਰ ਜ਼ਿਲ੍ਹਿ੍ਆਂ ਤੋਂ ਕੁੱਲ 735 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚੋਂ 680 ਨਵੇਂ ਕੇਸ ਜ਼ਿਲ੍ਹੇ ਨਾਲ ਸਬੰਧਤ ਪਾਏ ਗਏ। ਜ਼ਿਲੇ ਦੇ ਪਾਜ਼ੇਟਿਵ ਆਉਣ ਵਾਲੇ ਇਨ੍ਹਾਂ 680 ਮਰੀਜ਼ਾਂ ਵਿਚ ਸਿਵਲ ਸਰਜਨ ਡਾ. ਰਣਜੀਤ ਸਿੰਘ, ਸੀ. ਆਰ. ਪੀ. ਐੱਫ. ਅਤੇ ਪੁਲਸ ਦੇ ਮੁਲਾਜ਼ਮ, ਕੋਰਟ ਕੰਪਲੈਕਸ ਦਾ ਸਟਾਫ਼, ਡਾਕਟਰ ਅਤੇ ਕਈ ਪਰਿਵਾਰਾਂ ਦੇ 3 ਜਾਂ 4 ਮੈਂਬਰ ਅਤੇ 1 ਸਾਲ ਦੇ ਬੱਚੇ ਸ਼ਾਮਲ ਹਨ।

ਇਹ ਨਹੀਂ ਜਿੱਤ ਸਕੇ ਕੋਰੋਨਾ ਨਾਲ ਜੰਗ
1-ਦੀਕਸ਼ਾ ਕਪੂਰ (21)
2-ਪਰਮਜੀਤ ਸਿੰਘ (40)
3-ਸੁਰਜੀਤ ਕੌਰ (58)
4-ਰਾਜਵਿੰਦਰ ਕੌਰ (63)
5-ਸੁਸ਼ੀਲਾ (71)

ਸ਼ਨੀਵਾਰ 3343 ਲੋਕਾਂ ਦੀ ਰਿਪੋਰਟ ਆਈ ਸੀ ਨੈਗੇਟਿਵ
ਇਸ ਦੇ ਨਾਲ ਹੀ ਮਹਿਕਮੇ ਨੂੰ 3343 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪ੍ਰਾਪਤ ਹੋਈ ਅਤੇ ਐਕਟਿਵ ਮਰੀਜ਼ਾਂ ਵਿਚੋਂ 577 ਹੋਰ ਮਰੀਜ਼ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ 4373 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।

ਇਹ ਵੀ ਪੜ੍ਹੋ: ਪੰਜਾਬ ਤੋਂ ਇਲਾਵਾ ਯੂ.ਪੀ. 'ਚ ਵੀ ਚਰਚਾ ਦਾ ਵਿਸ਼ਾ ਬਣੀ ਵਿਧਾਨ ਸਭਾ ਸੀਟ ਨਵਾਂਸ਼ਹਿਰ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੇ ਹਾਲਾਤ
ਹੁਣ ਤੱਕ ਕੁੱਲ ਸੈਂਪਲ-19,68,003
ਨੈਗੇਟਿਵ ਆਏ-18,14,585
ਪਾਜ਼ੇਟਿਵ ਆਏ-73,467
ਡਿਸਚਾਰਜ ਹੋਏ-67,010
ਮੌਤਾਂ ਹੋਈਆਂ-1,524
ਐਕਟਿਵ ਕੇਸ-4,933

ਇਹ ਵੀ ਪੜ੍ਹੋ: ਮੁਕੇਰੀਆਂ: ਵਿਆਹ ਤੋਂ ਪਰਤਦਿਆਂ ਰੇਲਿੰਗ ਨਾਲ ਟਕਰਾਈ ਕਾਰ, ਦਰਦਨਾਕ ਹਾਦਸੇ 'ਚ 2 ਨੌਜਵਾਨਾਂ ਸਣੇ 3 ਦੀ ਮੌਤ

ਜ਼ਿਲ੍ਹੇ ’ਚ 18,182 ਲੋਕਾਂ ਨੇ ਲੁਆਈ ਵੈਕਸੀਨ
ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਤਹਿਤ ਸ਼ਨੀਵਾਰ ਨੂੰ ਜ਼ਿਲ੍ਹੇ ਵਿਚ ਕੁੱਲ 18,182 ਲੋਕਾਂ ਨੂੰ ਵੈਕਸੀਨ ਲਾਈ ਗਈ ਅਤੇ ਇਨ੍ਹਾਂ ਵਿਚ 15 ਤੋਂ 18 ਸਾਲ ਤੱਕ ਦੇ 1,275 ਅੱਲ੍ਹੜ ਅਤੇ ਬੂਸਟਰ ਡੋਜ਼ ਲੁਆਉਣ ਵਾਲੇ 1,878 ਲਾਭਪਾਤਰੀ ਸ਼ਾਮਲ ਹਨ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 15,91,669 ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 11,74,725 ਨੇ ਦੋਵੇਂ ਡੋਜ਼ ਅਤੇ 11,375 ਲਾਭਪਾਤਰੀਆਂ ਨੇ ਤਿੰਨੋਂ ਡੋਜ਼ ਲੁਆ ਲਈਆਂ ਹਨ।

ਇਹ ਵੀ ਪੜ੍ਹੋ: ਰੰਧਾਵਾ ਦਾ ED 'ਤੇ ਦੋਸ਼, ਕਿਹਾ-ਚੰਨੀ ਦੇ ਰਿਸ਼ਤੇਦਾਰਾਂ ’ਤੇ ਤਾਂ ਛਾਪੇ ਮਾਰੇ ਪਰ ਮਜੀਠੀਆ ਦੇ ਕੇਸ ਵੱਲ ਨਹੀਂ ਦਿੱਤਾ ਧਿਆਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News