ਜਲੰਧਰ ਜ਼ਿਲ੍ਹੇ ''ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ
Monday, May 17, 2021 - 10:00 AM (IST)
ਜਲੰਧਰ (ਰੱਤਾ)- ਕੋਰੋਨਾ ਵਾਇਰਸ ਜਿੱਥੇ ਰੋਜ਼ਾਨਾ ਭਿਆਨਕ ਹੁੰਦਾ ਜਾ ਰਿਹਾ ਹੈ, ਉਥੇ ਹੀ ਇਸ ਵਾਇਰਸ ਕਾਰਨ ਸਥਿਤੀ ਵੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਐਤਵਾਰ ਨੂੰ ਜ਼ਿਲ੍ਹੇ ’ਚ 30 ਸਾਲਾ ਨੌਜਵਾਨ ਅਤੇ 35 ਸਾਲਾ ਔਰਤ ਸਮੇਤ 12 ਇਲਾਜ ਅਧੀਨ ਮਰੀਜ਼ਾਂ ਨੇ ਦਮ ਤੋੜ ਦਿੱਤਾ ਅਤੇ 673 ਦੀ ਰਿਪੋਰਟ ਪਾਜ਼ੇਟਿਵ ਆਈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਐਤਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁਲ 714 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ’ਚੋਂ 41 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 673 ਮਰੀਜ਼ਾਂ ’ਚ ਸੈਂਟਰਲ ਬੈਂਕ ਅਤੇ ਵਿਕਟਰ ਫੋਰਜਿੰਗ ਫੋਕਲ ਪੁਆਇੰਟ ਦੇ ਮੁਲਾਜ਼ਮ ਅਤੇ ਫਾਸਟਵੇਅ ਦਫ਼ਤਰ ਦਾ ਸਟਾਫ਼ ਸ਼ਾਮਲ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਕਰਫ਼ਿਊ ਦੌਰਾਨ ਰੰਜਿਸ਼ ਤਹਿਤ ਬਾਬਾ ਸੋਢਲ ਮੰਦਿਰ ਨੇੜੇ ਚੱਲੀਆਂ ਗੋਲੀਆਂ
ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ’ਚੋਂ ਕੁਝ ਅਰਬਨ ਅਸਟੇਟ, ਗ੍ਰੀਨ ਪਾਰਕ, ਗੋਪਾਲ ਨਗਰ, ਗੌਤਮ ਨਗਰ, ਬਸਤੀ ਬਾਵਾ ਖੇਲ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਲਾਜਪਤ ਨਗਰ, ਕਾਲੀਆ ਕਾਲੋਨੀ, ਗੁਜਰਾਲ ਨਗਰ, ਨਿਜਾਤਮ ਨਗਰ, ਜੋਤੀ ਨਗਰ, ਮਾਡਲ ਟਾਊਨ, ਮੋਤਾ ਸਿੰਘ ਨਗਰ, ਤੇਜਮੋਹਨ ਨਗਰ, ਸੈਂਟਰਲ ਟਾਊਨ, ਧੋਬੀ ਮੁਹੱਲਾ, ਰਵਿੰਦਰ ਨਗਰ, ਹਾਊਸਿੰਗ ਬੋਰਡ ਕਾਲੋਨੀ, ਸਤਕਰਤਾਰ ਨਗਰ, ਗੁਰੂ ਨਾਨਕਪੁਰਾ, ਛੋਟੀ ਬਾਰਾਦਰੀ, ਗੁਰੂ ਨਗਰ, ਪੱਕਾ ਬਾਗ, ਨਿਊ ਜਵਾਹਰ ਨਗਰ, ਰਮੇਸ਼ ਨਗਰ ਮਖਦੂਮਪੁਰਾ, ਫਿਲੌਰ, ਨਕੋਦਰ, ਗੋਰਾਇਆ ਸਮੇਤ ਜ਼ਿਲੇ ਦੇ ਹੋਰ ਕਈ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: ਜਲੰਧਰ: ਪਿਮਸ ਹਸਪਤਾਲ ਦੀ ਵੱਡੀ ਲਾਪਰਵਾਹੀ, ਮਹਿਲਾ ਮਰੀਜ਼ ਨੂੰ ਲਾਇਆ ਖ਼ਾਲੀ ਆਕਸੀਜਨ ਸਿਲੰਡਰ, ਹੋਈ ਮੌਤ
ਇਨ੍ਹਾਂ ਨੇ ਤੋੜਿਆ ਦਮ
30 ਸਾਲਾ ਸੋਨੂੰ
35 ਸਾਲਾ ਰੋਜ਼ੀ
39 ਸਾਲਾ ਰਾਜੇਸ਼
50 ਸਾਲਾ ਰੇਹਾਨਾ
54 ਸਾਲਾ ਰਾਧਾ
55 ਸਾਲਾ ਮੁਲਖ ਰਾਜ
56 ਸਾਲਾ ਸੁਖਵਿੰਦਰ ਕੌਰ
57 ਸਾਲਾ ਸੁਖਚੈਨ ਸਿੰਘ
60 ਸਾਲਾ ਮਦਨ ਲਾਲ
62 ਸਾਲਾ ਸੁਰਜੀਤ ਸਿੰਘ
72 ਸਾਲਾ ਜਤਿੰਦਰ ਸ਼ਰਮਾ
76 ਸਾਲਾ ਅਮਰੀਕ ਕੌਰ
ਇਹ ਵੀ ਪੜ੍ਹੋ: ਧੀ ਦੀ ਲਾਸ਼ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਲਿਜਾਣ ਦੇ ਮਾਮਲੇ 'ਚ ਹਰਕਤ 'ਚ ਆਇਆ ਜਲੰਧਰ ਪ੍ਰਸ਼ਾਸਨ, ਆਖੀ ਵੱਡੀ ਗੱਲ
ਕੋਰੋਨਾ ਕਾਰਨ 50 ਸਾਲ ਤਕ ਦੇ 251 ਮਰੀਜ਼ ਤੋੜ ਚੁੱਕੇ ਹਨ ਦਮ
ਜ਼ਿਲ੍ਹੇ ’ਚ ਜਿੱਥੇ ਕਈ ਛੋਟੇ-ਛੋਟੇ ਬੱਚੇ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ, ਉਥੇ ਹੀ ਹੁਣ ਤਕ ਇਸ ਵਾਇਰਸ ਦੀ ਲਪੇਟ ’ਚ ਆ ਕੇ ਮੌਤ ਦਾ ਸ਼ਿਕਾਰ ਹੋਣ ਵਾਲੇ 1239 ਮਰੀਜ਼ਾਂ ’ਚੋਂ 251 ਦੀ ਉਮਰ 50 ਸਾਲ ਤਕ ਸੀ। ਇਨ੍ਹਾਂ ’ਚੋਂ ਵਧੇਰੇ ਮਰੀਜ਼ਾਂ ਨੂੰ ਜਿਥੇ ਕੋਈ ਹੋਰ ਬੀਮਾਰੀ ਨਹੀਂ ਸੀ, ਉਥੇ ਹੀ ਇਨ੍ਹਾਂ ’ਚੋਂ ਕੁਝ ਨੇ ਇਲਾਜ ਲਈ ਹਸਪਤਾਲ ਦਾਖਲ ਹੋਣ ਦੇ ਸਿਰਫ਼ ਇਕ ਜਾਂ ਦੋ ਦਿਨਾਂ ’ਚ ਹੀ ਦਮ ਤੋੜ ਦਿੱਤਾ।
30 ਸਾਲ ਤਕ ਦੇ ... 28 ਮਰੀਜ਼
31 ਤੋਂ 40 ਸਾਲ ਤਕ ਦੇ.... 65 ਮਰੀਜ਼
41 ਤੋਂ 50 ਸਾਲ ਤਕ ਦੇ .... 158 ਮਰੀਜ਼ ਦਮ ਤੋੜ ਚੁੱਕੇ ਹਨ।
ਇਹ ਵੀ ਪੜ੍ਹੋ: ਕੈਨੇਡਾ ਭੇਜਣ ਦੇ ਨਾਂ ’ਤੇ ਜਲੰਧਰ ’ਚ ਮੋਗਾ ਦੀ ਵਿਆਹੁਤਾ ਨੂੰ ਬੰਧਕ ਬਣਾ ਕੇ 40 ਦਿਨਾਂ ਤੱਕ ਕੀਤਾ ਜਬਰ-ਜ਼ਿਨਾਹ
4158 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 658 ਹੋਰ ਹੋਏ ਰਿਕਵਰ
ਓਧਰ ਸਿਹਤ ਮਹਿਕਮੇ ਨੂੰ ਐਤਵਾਰ 4158 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 658 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5541 ਹੋਰ ਲੋਕਾਂ ਦੇ ਸੈਂਪਲ ਲਏ।
ਇਹ ਵੀ ਪੜ੍ਹੋ: ਸ਼ਰਮਨਾਕ: ਮੁਕੇਰੀਆਂ 'ਚ ਕੋਰੋਨਾ ਪੀੜਤ ਮਾਂ ਦਾ ਸਸਕਾਰ ਕਰਨ ਪੁੱਜੇ ਨੂੰਹ-ਪੁੱਤ ਨਾਲ ਕੁੱਟਮਾਰ, ਲਾਸ਼ ਵੀ ਕੱਢੀ ਬਾਹਰ
ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ
ਹੁਣ ਤਕ ਕੁਲ ਸੈਂਪਲ-992927
ਨੈਗੇਟਿਵ ਆਏ-880034
ਪਾਜ਼ੇਟਿਵ ਆਏ-53622
ਡਿਸਚਾਰਜ ਹੋਏ-46906
ਮੌਤਾਂ ਹੋਈਆਂ-1239
ਐਕਟਿਵ ਕੇਸ-5477
ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?