ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਜਾਰੀ, 300 ਤੋਂ ਵਧੇਰੇ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

Wednesday, Mar 31, 2021 - 06:02 PM (IST)

ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਜਾਰੀ, 300 ਤੋਂ ਵਧੇਰੇ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਜਲੰਧਰ (ਰੱਤਾ)– ਕੋਰੋਨਾ ਨੇ ਇਕ ਵਾਰ ਫਿਰ ਪੂਰੀ ਤੇਜ਼ੀ ਫੜ ਲਈ ਹੈ, ਜਿਸ ਨਾਲ ਪਾਜ਼ੇਟਿਵ ਆਉਣ ਵਾਲਿਆਂ ਅਤੇ ਇਸ ਵਾਇਰਸ ਕਾਰਨ ਦਮ ਤੋੜਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਲਗਾਤਾਰ ਜਾਰੀ ਹੈ। ਜਲੰਧਰ ਜ਼ਿਲ੍ਹੇ ਵਿਚ ਜਿੱਥੇ ਬੁੱਧਵਾਰ ਨੂੰ ਕੋਰੋਨਾ ਕਾਰਨ 10 ਲੋਕਾਂ ਦੀ ਮੌਤ ਹੋ ਗਈ, ਉਥੇ ਹੀ 300 ਤੋਂ ਵਧੇਰੇ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਇਨ੍ਹਾਂ 2 ਦਿਨਾਂ ਵਿਚ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ 300 ਤੋਂ ਵਧੇਰੇ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ ਕੁਝ ਲੋਕ ਦੂਜੇ ਸੂਬਿਆਂ ਜਾਂ ਜ਼ਿਲ੍ਹਿਆਂ ਨਾਲ ਸਬੰਧਤ ਪਾਏ ਗਏ।

ਇਹ ਵੀ ਪੜ੍ਹੋ : 'ਦੋਸਤੀ' ਦੇ ਨਾਂ 'ਤੇ ਕਲੰਕ ਸਾਬਤ ਹੋਇਆ ਨੌਜਵਾਨ, ਘਰੋਂ ਬੁਲਾ ਦੋਸਤ ਨੂੰ ਇੰਝ ਦਿੱਤੀ ਦਰਦਨਾਕ ਮੌਤ

2 ਦਿਨਾਂ ’ਚ 10017 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 879 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ 2 ਦਿਨਾਂ (ਸੋਮਵਾਰ ਅਤੇ ਮੰਗਲਵਾਰ) ਵਿਚ 10017 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 879 ਹੋਰ ਨੂੰ ਛੁੱਟੀ ਵੀ ਦੇ ਦਿੱਤੀ ਗਈ। ਮਹਿਕਮੇ ਦੀਆਂ ਟੀਮਾਂ ਨੇ ਇਨ੍ਹਾਂ ਦੋ ਦਿਨਾਂ ਵਿਚ ਕੋਰੋਨਾ ਦੀ ਪੁਸ਼ਟੀ ਲਈ 9220 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਇਹ ਵੀ ਪੜ੍ਹੋ : ਹੋਲੀ ਮੌਕੇ ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਦਰਿੰਦਿਆਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਦਿੱਤਾ ਜ਼ਹਿਰ

ਜਲੰਧਰ ਸ਼ਹਿਰ ਵਿਚ ਕੋਰੋਨਾ ਦੀ ਸਥਿਤੀ 
ਕੁਲ ਸੈਂਪਲ-754113
ਨੈਗੇਟਿਵ ਆਏ-691616
ਪਾਜ਼ੇਟਿਵ ਆਏ-29364
ਡਿਸਚਾਰਜ ਹੋਏ-25379
ਮੌਤਾਂ ਹੋਈਆਂ-906
ਐਕਟਿਵ ਕੇਸ-3079

ਇਹ ਵੀ ਪੜ੍ਹੋ : ਭਗਵੰਤ ਦੀ ਕੈਪਟਨ ਨੂੰ ਚਿਤਾਵਨੀ, ਕਿਹਾ-ਬਿਜਲੀ ਦੇ ਮੁੱਦੇ ’ਤੇ 7 ਅਪ੍ਰੈਲ ਤੋਂ ਸੂਬੇ ’ਚ ਛੇੜਾਂਗੇ ਅੰਦੋਲਨ

ਕੋਰੋਨਾ ਵੈਕਸੀਨੇਸ਼ਨ : 2 ਦਿਨਾਂ ਵਿਚ 2964 ਸੀਨੀਅਰ ਨਾਗਰਿਕਾਂ ਸਣੇ 7041 ਨੇ ਲੁਆਈ ਵੈਕਸੀਨ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਸੋਮਵਾਰ ਅਤੇ ਮੰਗਲਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ 7041 ਲੋਕਾਂ ਨੇ ਕੋਰੋਨਾ ਵੈਕਸੀਨ ਲੁਆਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਹੜੇ 7041 ਲੋਕਾਂ ਨੇ ਵੈਕਸੀਨ ਲੁਆਈ, ਉਨ੍ਹਾਂ ਵਿਚੋਂ 2964 ਸੀਨੀਅਰ ਨਾਗਰਿਕ, 396 ਹੈਲਥ ਕੇਅਰ ਵਰਕਰਜ਼, 2220 ਫਰੰਟਲਾਈਨ ਵਰਕਰਜ਼ ਅਤੇ 45 ਤੋਂ 59 ਸਾਲ ਦੀ ਉਮਰ ਦੇ 1461 ਉਹ ਲੋਕ ਸਨ, ਜਿਹੜੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੀ ਕਿਸੇ ਹੋਰ ਬੀਮਾਰੀ ਤੋਂ ਪੀੜਤ ਹਨ।

ਇਹ ਵੀ ਪੜ੍ਹੋ : ਭਾਜਪਾ ਵੱਲੋਂ ਕੀਤੀ ਜਾ ਰਹੀ ਹੈ ਧਰੁਵੀਕਰਨ ਦੀ ਰਾਜਨੀਤੀ: ਗਿਆਨੀ ਹਰਪ੍ਰੀਤ ਸਿੰਘ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News